
ਸਿੱਖ ਬੁੱਧੀਜੀਵੀ ਸਰਕਲ ਜੰਮੂ-ਕਸ਼ਮੀਰ, ਅੰਤਰਰਾਸ਼ਟਰੀ ਸਿੱਖ ਫ਼ੈਡਰੇਸ਼ਨ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਅਤੇ ਜੰਮੂ ਕਸ਼ਮੀਰ ਦੇ
ਜੰਮੂ, 29 ਮਈ (ਸਰਬਜੀਤ ਸਿੰਘ): ਸਿੱਖ ਬੁੱਧੀਜੀਵੀ ਸਰਕਲ ਜੰਮੂ-ਕਸ਼ਮੀਰ, ਅੰਤਰਰਾਸ਼ਟਰੀ ਸਿੱਖ ਫ਼ੈਡਰੇਸ਼ਨ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਅਤੇ ਜੰਮੂ ਕਸ਼ਮੀਰ ਦੇ ਸਿੱਖ ਨੌਜਵਾਨਾਂ ਸਮੇਤ ਵੱਖ-ਵੱਖ ਸਿੱਖ ਸੰਸਥਾਵਾਂ ਨੇ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਦੇ ਜਰਨਲ ਸਕੱਤਰ ਫ਼ਤਿਹ ਸਿੰਘ ਦੁਆਰਾ ਸਤਿਕਾਰਤ ਰਾਗੀ ਭਾਈ ਸੁਰਜੀਤ ਸਿੰਘ ਨੂੰ ਮੁਅੱਤਲ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਨਜਾਇਜ਼ ਦਸਿਆ। ਨਰਿੰਦਰ ਸਿੰਘ ਖ਼ਾਲਸਾ ਚੇਅਰਮੈਨ ਸਿੱਖ ਬੁੱਧੀਜੀਵੀ ਸਰਕਲ ਜੰਮੂ-ਕਸ਼ਮੀਰ ਨੇ ਭਾਈ ਸੁਰਜੀਤ ਸਿੰਘ ਦੇ ਸਤਿਕਾਰਯੋਗ ਰਾਗੀ ਜੱਥੇ ਨੂੰ ਤੁਰਤ ਬਹਾਲ ਕੀਤੇ ਜਾਣ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਜਦੋਂ ਸਮੁੱਚੀ ਮਾਨਵਤਾ ਕੋਰੋਨਾ ਮਹਾਂਮਾਰੀ ਤੋਂ ਚਿੰਤਤ ਹੈ ਉਥੇ ਸਾਡੇ ਭਾਈਚਾਰੇ ਵਿਚ ਕੁੱਝ ਨਕਾਰਾਤਮਕ ਤੱਤ ਅਣਚਾਹੇ ਵਿਵਾਦ ਪੈਦਾ ਕਰ ਰਹੇ ਹਨ। ਸਿੱਖ ਨੇਤਾਵਾਂ ਨੇ ਇਕ ਅਵਾਜ਼ ਨਾਲ ਕਿਹਾ ਕਿ ਮੌਜੂਦਾ ਜ਼ਿਲ੍ਹਾ ਗੁਰਦਵਾਰਾ ਪ੍ਰਬੰਧਕ ਕਮੇਟੀ ਜੰਮੂ ਸਿੱਖ ਕੌਮ ਦੀਆਂ ਪੰਥਕ ਉਮੀਦਾਂ 'ਤੇ ਖ਼ਰਾ ਉਤਰਨ ਵਿਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ।