
ਮੈਡੀਕਲ ਸਿੱਖਿਆ ਮੰਤਰੀ ਸੁਭਾਸ਼ ਗਰਗ ਨੇ ਆਈਜੀ ਅਤੇ ਸੁਪਰਡੈਂਟ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਇੱਕ ਟੀਮ ਬਣਾਈ ਜਾਵੇ ਅਤੇ ਕਾਤਲਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ।
ਭਰਤਪੁਰ - ਭਰਤਪੁਰ ਵਿੱਚ ਸ਼ੁੱਕਰਵਾਰ ਨੂੰ ਦਿਨ ਦਿਹਾੜੇ ਇੱਕ ਡਾਕਟਰ ਜੋੜੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਨੂੰ ਉਸ ਸਮੇਂ ਅੰਜ਼ਾਮ ਦਿੱਤਾ ਗਿਆ ਜਦੋਂ ਡਾਕਟਰ ਸੁਦੀਪ ਗੁਪਤਾ ਅਤੇ ਉਨ੍ਹਾਂ ਦੀ ਪਤਨੀ ਸੀਮਾ ਗੁਪਤਾ ਕਾਰ ਵਿਚ ਕਿਧਰੇ ਜਾ ਰਹੇ ਸਨ। ਉਸੇ ਸਮੇਂ ਨਿੰਦਾ ਗੇਟ ਤੋਂ ਦੋ ਬਾਈਕ ਸਵਾਰ ਨੌਜਵਾਨਾਂ ਨੇ ਡਾਕਟਰ ਜੋੜੇ ਦੀ ਕਾਰ ਦੇ ਸਾਹਮਣੇ ਬਾਈਕ ਖੜ੍ਹੀ ਕੀਤੀ ਅਤੇ ਉਹਨਾਂ ਨੂੰ ਗਲੀ ਮਾਰ ਦਿੱਤੀ।
ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਦੋਹਰੇ ਕਤਲ ਕਾਰਨ ਪੂਰੇ ਖੇਤਰ ਵਿਚ ਸਨਸਨੀ ਫੈਲ ਗਈ। ਫਿਲਹਾਲ ਹਮਲਾਵਰਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਦਿਨਾਂ ਤੋਂ ਡਾ. ਜੋੜੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਡਾਕਟਰ ਜੋੜੇ ਦੀ ਹੱਤਿਆ ਦੇ ਮਾਮਲੇ ਵਿੱਚ ਮੈਡੀਕਲ ਸਿੱਖਿਆ ਮੰਤਰੀ ਸੁਭਾਸ਼ ਗਰਗ ਨੇ ਆਈਜੀ ਅਤੇ ਸੁਪਰਡੈਂਟ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਇੱਕ ਟੀਮ ਬਣਾਈ ਜਾਵੇ ਅਤੇ ਕਾਤਲਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ।
ਘਟਨਾ ਦੇ ਸਮੇਂ, ਡਾਕਟਰ ਸੁਦੀਪ ਪਤਨੀ ਸੀਮਾ ਨਾਲ ਨਿੰਦਾ ਫਾਟਕ ਵਾਲੇ ਖੇਤਰ ਵਿਚ ਸਰਕੂਲਰ ਰੋਡ ਨੇੜੇ ਪਹੁੰਚੇ। ਫਿਰ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਉਹਨਾਂ ਦੀ ਕਾਰ ਦੇ ਅੱਗੇ ਇਕ ਬਾਈਕ ਖੜ੍ਹੀ ਕੀਤੀ। ਕਾਰ ਰੁਕਣ ਤੋਂ ਬਾਅਦ ਇਕ ਬਾਈਕ ਸਵਾਰ ਜਿਸ ਦੇ ਮੂੰਹ 'ਤੇ ਕੱਪੜਾ ਬੰਨ੍ਹਿਆ ਹੋਇਆ ਸੀ, ਉਹ ਡਾਕਟਰ ਕੋਲ ਆਇਆ ਅਤੇ ਸ਼ੀਸ਼ੇ ਵਿਚ ਦੀ ਦੋਨਾਂ ਨੂੰ ਗੋਲੀ ਮਾਰ ਦਿੱਤੀ। ਸਥਾਨਕ ਲੋਕਾਂ ਦੀ ਜਾਣਕਾਰੀ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ। ਦੱਸਿਆ ਗਿਆ ਹੈ ਕਿ ਡਾਕਟਰ ਸੁਦੀਪ ਗੁਪਤਾ ਅਤੇ ਉਨ੍ਹਾਂ ਦੀ ਪਤਨੀ ਸੀਮਾ ਗੁਪਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।