ਤਮਿਲ ਅਦਾਕਾਰਾ ਨੇ ਲਗਾਏ ਸਾਬਕਾ AIADMK ਆਗੂ 'ਤੇ ਗੰਭੀਰ ਦੋਸ਼, ਕਿਹਾ- ਮੇਰੀ ਜਾਨ ਨੂੰ ਹੈ ਖ਼ਤਰਾ
Published : May 29, 2021, 5:48 pm IST
Updated : May 29, 2021, 5:48 pm IST
SHARE ARTICLE
Tamil actor accuses former AIADMK Minister of cheating her after a 5-year relationship
Tamil actor accuses former AIADMK Minister of cheating her after a 5-year relationship

ਸਾਬਕਾ ਆਈ ਟੀ ਮੰਤਰੀ ਨੇ ਉਸ ਨੂੰ ਵਿਆਹ ਦੇ ਵਾਅਦੇ ਨਾਲ ਗਰਭਵਤੀ ਵੀ ਕਰ ਦਿੱਤਾ ਸੀ, ਪਰ ਬਾਅਦ ਵਿੱਚ ਉਸ ਨੂੰ ਗਰਭਪਾਤ ਕਰਵਾਉਣ ਲਈ ਮਜ਼ਬੂਰ ਕੀਤਾ।

ਨਵੀਂ ਦਿੱਲੀ - ਦੱਖਣੀ ਭਾਰਤੀ ਫਿਲਮ ਅਭਿਨੇਤਰੀ ਚਾਂਦਨੀ ਨੇ ਸਾਬਕਾ ਆਲ ਇੰਡੀਆ ਅੰਨਾ ਦ੍ਰਾਵਿਡਾ ਮੁਨੇਤਰਾ ਕਢਗਮ (ਏਆਈਏਡੀਐਮਕੇ) ਦੇ ਨੇਤਾ ਐਮ. ਮਣੀਕੰਦਨ 'ਤੇ ਗੰਭੀਰ ਦੋਸ਼ ਲਗਾਏ ਹਨ। ਫਿਲਮ ਨਾਡੋਡਿਗਲ ਦੀ ਅਦਾਕਾਰਾ ਚਾਂਦਨੀ ਨੇ ਐਮ ਮਣੀਕੰਦਨ 'ਤੇ ਉਸ ਨਾਲ ਧੋਖਾਧੜੀ ਕਰਨ, ਉਸ ਨੂੰ ਬਲੈਕਮੇਲ ਕਰਨ ਅਤੇ ਨਿੱਜੀ ਫੋਟੋਆਂ ਲੀਕ ਕਰਨ ਦੀ ਧਮਕੀ ਦੇਣ ਦਾ ਦੋਸ਼ ਲਗਾਇਆ ਹੈ।

Tamil actor accuses former AIADMK Minister of cheating her after a 5-year relationshipTamil actor accuses former AIADMK Minister of cheating her after a 5-year relationship

ਇੰਨਾ ਹੀ ਨਹੀਂ, ਅਦਾਕਾਰਾ ਨੇ ਇਹ ਵੀ ਕਿਹਾ ਕਿ ਸਾਬਕਾ ਆਈ ਟੀ ਮੰਤਰੀ ਨੇ ਉਸ ਨੂੰ ਵਿਆਹ ਦੇ ਵਾਅਦੇ ਨਾਲ ਗਰਭਵਤੀ ਵੀ ਕਰ ਦਿੱਤਾ ਸੀ, ਪਰ ਬਾਅਦ ਵਿੱਚ ਉਸ ਨੂੰ ਗਰਭਪਾਤ ਕਰਵਾਉਣ ਲਈ ਮਜ਼ਬੂਰ ਕੀਤਾ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਸ ਦੀ ਜਾਨ ਵੀ ਖਤਰੇ ਵਿੱਚ ਹੈ। ਚਾਂਦਨੀ ਨੇ ਗੱਲਬਾਤ ਕਰਦਿਆਂ ਦਸਤਾਵੇਜ਼ ਅਤੇ ਫੋਟੋਆਂ ਸਾਂਝੀਆਂ ਕਰਦਿਆਂ ਕਿਹਾ ਕਿ ਉਸ ਕੋਲ ਇਸ ਗੱਲ ਦਾ ਸਬੂਤ ਹੈ ਕਿ ਉਸ ਦਾ ਸਾਬਕਾ ਆਗੂ ਨਾਲ ਰਿਸ਼ਤਾ ਸੀ।

Tamil actor accuses former AIADMK Minister of cheating her after a 5-year relationshipTamil actor accuses former AIADMK Minister of cheating her after a 5-year relationship

ਉਸ ਨੇ ਚੇਨਈ ਦੇ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਖ਼ਬਰ ਨੇ ਰਾਜਨੀਤੀ ਅਤੇ ਫਿਲਮ ਇੰਡਸਟਰੀ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਐਮ ਮਣੀਕੰਦਨ ਵੱਲੋਂ ਇਸ ਬਾਰੇ ਅਜੇ ਕੋਈ ਬਿਆਨ ਨਹੀਂ ਆਇਆ ਹੈ। ਖ਼ਬਰਾਂ ਮੁਤਾਬਿਕ ਚਾਂਦਨੀ ਅਤੇ ਮਣੀਕੰਦਨ ਦੀ ਮੁਲਾਕਾਤ ਉਦੋਂ ਹੋਈ ਜਦੋਂ ਉਨ੍ਹਾਂ ਨੇ ਮਲੇਸ਼ੀਆ ਦੇ ਸੈਰ-ਸਪਾਟਾ ਵਿਕਾਸ ਨਿਗਮ ਲਈ ਕੰਮ ਕੀਤਾ।

ਉਸ ਸਮੇਂ ਦੌਰਾਨ ਅਭਿਨੇਤਰੀ ਦਾ ਆਪਣੀ ਭਾਰਤ ਫੇਰੀ ਦੌਰਾਨ ਮੰਤਰੀ ਨਾਲ ਰਿਸ਼ਤਾ ਰਿਹਾ ਸੀ। ਦੱਸ ਦਈਏ ਕਿ ਮਣੀਕੰਦਨ ਨੇ ਚਾਂਦਨੀ ਨਾਲ ਰਹਿਣ ਲਈ ਆਪਣੀ ਪਤਨੀ ਨੂੰ ਵੀ ਤਲਾਕ ਦੇ ਦਿੱਤਾ ਸੀ। ਦੱਸ ਦਈਏ ਕਿ 2019 ਵਿਚ ਮਣੀਕੰਦਨ ਨੂੰ ਤਾਮਿਲਨਾਡੂ ਕੈਬਨਿਟ ਵਿਚ ਆਈ ਟੀ ਮੰਤਰੀ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਸੀ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement