Monsoon Update : ਇੰਤਜ਼ਾਰ ਖਤਮ ! ਅਗਲੇ 24 ਘੰਟਿਆਂ 'ਚ ਕੇਰਲ 'ਚ ਦਸਤਕ ਦੇਵੇਗਾ ਮਾਨਸੂਨ ,ਭਾਰੀ ਮੀਂਹ ਦਾ ਅਲਰਟ
Published : May 29, 2024, 5:07 pm IST
Updated : May 29, 2024, 5:07 pm IST
SHARE ARTICLE
Monsoon Update
Monsoon Update

ਅੱਜ ਭਾਵ 29 ਮਈ ਤੋਂ 30 ਮਈ ਦੇ ਦਰਮਿਆਨ ਕਿਸੇ ਵੀ ਸਮੇਂ ਮਾਨਸੂਨ ਭਾਰਤੀ ਸਰਹੱਦ ਵਿੱਚ ਦਾਖਲ ਹੋ ਸਕਦਾ ਹੈ

Monsoon Update :ਭਿਆਨਕ ਗਰਮੀ ਨਾਲ ਜੂਝ ਰਹੇ ਭਾਰਤ ਦੇ ਅੱਧੇ ਤੋਂ ਵੱਧ ਸੂਬੇ ਮਾਨਸੂਨ ਦਾ ਇੰਤਜ਼ਾਰ ਕਰ ਰਹੇ ਹਨ। ਮੌਸਮ ਵਿਭਾਗ (IMD) ਨੇ ਇਸ 'ਤੇ ਖੁਸ਼ਖਬਰੀ ਦਿੱਤੀ ਹੈ। ਅੱਜ ਭਾਵ 29 ਮਈ ਤੋਂ 30 ਮਈ ਦੇ ਦਰਮਿਆਨ ਕਿਸੇ ਵੀ ਸਮੇਂ ਮਾਨਸੂਨ ਭਾਰਤੀ ਸਰਹੱਦ ਵਿੱਚ ਦਾਖਲ ਹੋ ਸਕਦਾ ਹੈ। ਯਾਨੀ 24 ਘੰਟਿਆਂ ਦੇ ਅੰਦਰ ਕੇਰਲ ਵਿੱਚ ਮਾਨਸੂਨ ਦੀ ਦਸਤਕ ਹੋ ਸਕਦੀ ਹੈ। ਆਈਐਮਡੀ ਦੇ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਕੇਰਲ ਵਿੱਚ ਮਾਨਸੂਨ ਦੇ ਆਉਣ ਲਈ ਹਾਲਾਤ ਅਨੁਕੂਲ ਬਣੇ ਰਹਿਣਗੇ।

ਕੇਰਲ ਵਿੱਚ ਇਸ ਵਾਰ ਮਾਨਸੂਨ ਸਮੇਂ ਤੋਂ ਪਹਿਲਾਂ ਦਸਤਕ ਦੇ ਰਿਹਾ ਹੈ। ਰਾਜ ਵਿੱਚ ਮਾਨਸੂਨ ਦੀ ਆਮ ਤਾਰੀਖ 1 ਜੂਨ ਹੈ। ਹਾਲਾਂਕਿ, 3-4 ਦਿਨ ਅੱਗੇ ਪਿੱਛੇ ਹੋਣਾ ਵੀ ਆਮ ਮੰਨਿਆ ਜਾਂਦਾ ਹੈ। ਮੌਸਮ ਵਿਭਾਗ ਮੁਤਾਬਕ ਇਸ ਵਾਰ ਮਾਨਸੂਨ ਕੇਰਲ 'ਚ 30 ਮਈ ਨੂੰ ਪਹੁੰਚ ਸਕਦਾ ਹੈ। ਇਸ ਤੋਂ ਬਾਅਦ ਸੂਬੇ 'ਚ ਭਾਰੀ ਮੀਂਹ ਦੇਖਣ ਨੂੰ ਮਿਲੇਗਾ। ਹਾਲਾਂਕਿ, ਕੇਰਲ ਪਹਿਲਾਂ ਹੀ ਭਾਰੀ ਮੀਂਹ ਅਤੇ ਪਾਣੀ ਭਰਨ ਨਾਲ ਜੂਝ ਰਿਹਾ ਹੈ।

ਆਈਐਮਡੀ ਨੇ ਕਿਹਾ ਸੀ ਕਿ ਕੇਰਲ ਵਿੱਚ ਹੋ ਰਹੀ ਪ੍ਰੀ-ਮਾਨਸੂਨ ਬਾਰਸ਼ ਜਲਦੀ ਹੀ ਮਾਨਸੂਨ ਬਾਰਸ਼ ਵਿੱਚ ਬਦਲ ਜਾਵੇਗੀ। ਮੌਸਮ ਵਿਭਾਗ (IMD) ਨੇ ਅੱਜ ਕੋਟਾਯਮ ਅਤੇ ਏਰਨਾਕੁਲਮ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਅਤੇ ਤਿੰਨ ਹੋਰ ਜ਼ਿਲ੍ਹਿਆਂ ਵਿੱਚ ਔਰੇਂਜ਼ ਅਲਰਟ ਜਾਰੀ ਕੀਤਾ ਹੈ। ਸੂਬੇ ਦੇ ਕਈ ਇਲਾਕਿਆਂ 'ਚ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਜਾਰੀ ਹੈ।

ਮੌਸਮ ਵਿਭਾਗ (IMD) ਨੇ ਕਿਹਾ ਹੈ ਕਿ ਕੇਰਲ 'ਚ ਪਹੁੰਚਣ ਤੋਂ ਬਾਅਦ ਮਾਨਸੂਨ ਅਗਲੇ 8 ਤੋਂ 10 ਦਿਨਾਂ 'ਚ ਮੁੰਬਈ ਪਹੁੰਚ ਸਕਦਾ ਹੈ ਪਰ ਮੌਨਸੂਨ ਨੂੰ ਉੱਤਰੀ ਭਾਰਤ 'ਚ ਪਹੁੰਚਣ 'ਚ ਸਮਾਂ ਲੱਗੇਗਾ। ਮਾਨਸੂਨ 15 ਜੂਨ ਤੱਕ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ ਅਤੇ ਬਿਹਾਰ ਵਿੱਚ ਦਾਖਲ ਹੋ ਸਕਦਾ ਹੈ। 20 ਜੂਨ ਤੱਕ ਇਹ ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਅੰਦਰੂਨੀ ਇਲਾਕਿਆਂ ਵਿੱਚ ਪਹੁੰਚ ਸਕਦਾ ਹੈ। ਉੱਤਰੀ ਭਾਰਤ ਤੱਕ ਪਹੁੰਚਣ ਵਿੱਚ ਲਗਭਗ 30 ਦਿਨ ਯਾਨੀ 29 ਜੂਨ ਤੱਕ ਦਾ ਸਮਾਂ ਲੱਗ ਸਕਦਾ ਹੈ। ਪਤਾ ਲੱਗਾ ਹੈ ਕਿ ਮੌਸਮ ਵਿਭਾਗ ਦੇ ਮੁਤਾਬਕ ਜੂਨ ਤੋਂ ਸਤੰਬਰ ਤੱਕ ਲੰਬੇ ਅਰਸੇ ਦੌਰਾਨ 106 ਫੀਸਦੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

15 ਜੂਨ ਤੱਕ ਮੱਧ ਪ੍ਰਦੇਸ਼ 'ਚ ਦਸਤਕ ਦੇਵੇਗਾ ਮਾਨਸੂਨ 

ਮੱਧ ਪ੍ਰਦੇਸ਼ ਦੀ ਗੱਲ ਕਰੀਏ ਤਾਂ ਇਹ ਇਸ ਸਾਲ ਸਮੇਂ 'ਤੇ ਪਹੁੰਚ ਜਾਵੇਗਾ। ਮੱਧ ਪ੍ਰਦੇਸ਼ ਵਿੱਚ ਮਾਨਸੂਨ ਦੀ ਸ਼ੁਰੂਆਤ ਦੀ ਤਰੀਕ 15 ਜੂਨ ਹੈ ਜਦੋਂ ਕਿ ਭੋਪਾਲ ਵਿੱਚ ਮਾਨਸੂਨ ਦੀ ਅਧਿਕਾਰਤ ਸ਼ੁਰੂਆਤ ਦੀ ਤਰੀਕ 18 ਜੂਨ ਹੈ। ਮਾਨਸੂਨ ਦੀ ਬਾਰਿਸ਼ 28 ਮਈ ਤੋਂ 3 ਜੂਨ ਦੇ ਵਿਚਕਾਰ ਕਿਸੇ ਵੀ ਸਮੇਂ ਸ਼ੁਰੂ ਹੋ ਸਕਦੀ ਹੈ। ਭਾਰਤੀ ਮੌਸਮ ਵਿਭਾਗ ਨੇ ਇਹ ਖੁਸ਼ਖਬਰੀ ਦਿੱਤੀ ਹੈ। 1 ਜੂਨ ਤੋਂ 30 ਸਤੰਬਰ ਤੱਕ ਮਾਨਸੂਨ ਸੀਜ਼ਨ ਦੌਰਾਨ ਦੇਸ਼ ਵਿੱਚ 104% ਬਾਰਿਸ਼ ਹੋਣ ਦੀ ਸੰਭਾਵਨਾ ਹੈ।

 ਦੱਸ ਦੇਈਏ ਕਿ ਦੱਖਣ-ਪੱਛਮੀ ਮਾਨਸੂਨ ਆਮ ਤੌਰ 'ਤੇ 1 ਜੂਨ ਦੇ ਆਸਪਾਸ ਕੇਰਲ ਵਿੱਚ ਦਾਖਲ ਹੁੰਦਾ ਹੈ। ਆਮ ਤੌਰ 'ਤੇ ਇਹ ਇੱਕ ਵਾਧੇ ਦੇ ਨਾਲ ਉੱਤਰ ਵੱਲ ਵਧਦਾ ਹੈ ਅਤੇ 15 ਜੁਲਾਈ ਦੇ ਆਸਪਾਸ ਪੂਰੇ ਦੇਸ਼ ਨੂੰ ਕਵਰ ਕਰਦਾ ਹੈ। ਇਸ ਤੋਂ ਪਹਿਲਾਂ 22 ਮਈ ਨੂੰ ਮਾਨਸੂਨ ਅੰਡੇਮਾਨ ਅਤੇ ਨਿਕੋਬਾਰ 'ਚ ਦਸਤਕ ਦਿੰਦਾ ਹੈ। ਇਸ ਵਾਰ ਮਾਨਸੂਨ ਆਮ ਨਾਲੋਂ 3 ਦਿਨ ਪਹਿਲਾਂ 19 ਮਈ ਨੂੰ ਅੰਡੇਮਾਨ ਪਹੁੰਚਿਆ ਸੀ।

Location: India, Kerala

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement