Ravneet Singh Bittu: ਗੁਰਦਾਸਪੁਰ-ਮੁਕੇਰੀਆਂ ਪ੍ਰਾਜੈਕਟ ਦਾ ਅੰਤਮ ਸਥਾਨਕ ਸੈਰਵੇਅ ਰੇਲਵੇ ਵਲੋਂ ਮਨਜ਼ੂਰ : ਰਵਨੀਤ ਸਿੰਘ ਬਿੱਟੂ
Published : May 29, 2025, 8:44 am IST
Updated : May 29, 2025, 8:44 am IST
SHARE ARTICLE
Ravneet Singh Bittu
Ravneet Singh Bittu

ਇਸ ਨਾਲ ਖੇਤਰ ਦੇ ਆਰਥਕ ਵਿਕਾਸ ਨੂੰ ਮਿਲੇਗੀ ਗਤੀ

Ravneet Singh Bittu: ਰੇਲ ਮੰਤਰਾਲੇ ਵਲੋਂ 30 ਕਿ.ਮੀ. ਲੰਬੇ ਗੁਰਦਾਸਪੁਰ-ਮੁਕੇਰੀਆਂ ਰੇਲ ਲਿੰਕ ਲਈ ਅੰਤਮ ਸਥਾਨਕ ਸੈਰਵੇਅ ਦੀ ਮਨਜ਼ੂਰੀ ਦੇ ਦਿਤੀ ਗਈ ਹੈ। ਇਸ ਨੂੰ ਖੇਤਰ ਲਈ ਇਕ ਵੱਡੀ ਉਪਲਬਧੀ ਕਰਾਰ ਦਿੰਦਿਆਂ, ਕੇਂਦਰੀ ਰਾਜ ਮੰਤਰੀ (ਰੇਲ ਮੰਤਰਾਲਾ ਅਤੇ ਖਾਦ ਪ੍ਰੋਸੈਸਿੰਗ ਉਦਯੋਗ), ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਨਵੀਂ ਰੇਲ ਲਾਈਨ ਖੇਤਰਕ ਕਨੈਕਟਿਵਿਟੀ ਲਈ ਬਹੁਤ ਜ਼ਰੂਰੀ ਹੈ ਅਤੇ ਅੰਮ੍ਰਿਤਸਰ ਵਲ ਇਕ ਹੋਰ ਵਿਕਲਪਕ ਰਸਤਾ ਪ੍ਰਦਾਨ ਕਰੇਗੀ।

ਬਿੱਟੂ ਨੇ ਹੋਰ ਦਸਿਆ ਕਿ ਗੁਰਦਾਸਪੁਰ ਪੰਜਾਬ ਦੇ ਮਾਜਵਾ ਖੇਤਰ ਵਿਚ ਰਾਵੀ ਅਤੇ ਬਿਆਸ ਦਰਿਆਵਾਂ ਵਿਚਕਾਰ ਸਥਿਤ ਹੈ। ਇਹ ਪਾਕਿਸਤਾਨ ਨਾਲ ਸਰਹੱਦ ਸਾਂਝੀ ਕਰਦਾ ਇਕ ਜ਼ਿਲ੍ਹਾ ਮੁਖਾਲਾ ਹੈ। ਗੁਰਦਾਸਪੁਰ ਰੇਲਵੇ ਸਟੇਸ਼ਨ ਤੋਂ ਅਨਾਜ ਅਤੇ ਖਾਦ ਦੀ ਲੋਡਿੰਗ ਹੁੰਦੀ ਹੈ ਅਤੇ ਹਰ ਮਹੀਨੇ ਔਸਤਨ 5 ਰੇਲਾਂ ਇਥੋਂ ਨਿਪਟਾਈਆਂ ਜਾਂਦੀਆਂ ਹਨ।

ਇਲਾਕੇ ਵਿਚ ਚਿੰਨਾ ਅਤੇ ਕਥੂਨੰਗਲ ਨਾਮ ਦੀਆਂ ਦੋ ਗੁਡਸ ਕੈਰੀਅਰ ਟਰਮੀਨਲ ਵੀ ਕੰਮ ਕਰ ਰਹੀਆਂ ਹਨ। ਇਸ ਖੇਤਰ ਦਾ ਮਾਲ ਭੇਜਣ ਜਾਂ ਲਿਆਂਦੇ ਜਾਣ ਲਈ ਅੰਬਾਲਾ ਵਲ ਜਾਂਦੇ ਹੋਏ ਰਸਤੇ ਜਾਂ ਅੰਮ੍ਰਿਤਸਰ ਅਤੇ ਜਲੰਧਰ ਰਾਹੀਂ (ਲਗਭਗ 140 ਕਿ.ਮੀ.) ਜਾਂ ਪਠਾਨਕੋਟ ਅਤੇ ਜਲੰਧਰ ਰਾਹੀਂ (ਲਗਭਗ 142 ਕਿ.ਮੀ.) ਲੰਬਾ ਰਸਤਾ ਤੈਅ ਕਰਨਾ ਪੈਂਦਾ ਹੈ। ਕਈ ਵਾਰ ਰੇਲਾਂ ਨੂੰ ਅੰਮ੍ਰਿਤਸਰ ਰਾਹੀਂ ਜਾਂਦੇ ਹੋਏ ਰਿਵਰਸ ਵੀ ਕਰਨਾ ਪੈਂਦਾ ਹੈ। ਇਹ ਨਵੀਂ ਲਾਈਨ ਬਣਨ ਤੋਂ ਬਾਅਦ ਇਹ ਟ੍ਰੈਫ਼ਿਕ ਮੁਕੇਰੀਆਂ ਰਾਹੀਂ (ਲਗਭਗ 92 ਕਿ.ਮੀ.) ਚਲ ਸਕੇਗੀ।  ਜਿਸ ਨਾਲ ਹਰੇਕ ਰੇਲ ’ਤੇ ਤਕਰੀਬਨ 50 ਕਿ.ਮੀ. ਦੀ ਬਚਤ ਹੋਵੇਗੀ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਗੁਰਦਾਸਪੁਰ ਇਕ ਸਰਹੱਦੀ ਜ਼ਿਲ੍ਹਾ ਹੋਣ ਕਰ ਕੇ ਇਥੇ ਟੀਬਰ (ਟੀਬਰੀ ਕੈਂਟ) ਵਿਖੇ ਫ਼ੌਜੀ ਇਲਾਕਾ ਵੀ ਹੈ, ਜਿਸ ਕਰ ਕੇ ਇਸ ਰੇਲ ਲਾਈਨ ਰਾਹੀਂ ਫ਼ੌਜੀ ਟ੍ਰੈਫ਼ਿਕ ਵੀ ਚਲਾਇਆ ਜਾਵੇਗਾ। ਧਾਰੀਵਾਲ ਤੋਂ ਲੋਕਲ ਟ੍ਰੈਫ਼ਿਕ ਦੀ ਸੰਭਾਵਨਾ ਵੀ ਹੈ ਕਿਉਂਕਿ ਇਹ ਇਲਾਕਾ ਉਨੀ ਕਪੜੇ ਬਣਾਉਣ ਲਈ ਜਾਣਿਆ ਜਾਂਦਾ ਹੈ।

SHARE ARTICLE

ਏਜੰਸੀ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement