Silver Notice: ਭਾਰਤ ਦੀ ਬੇਨਤੀ ’ਤੇ ਇੰਟਰਪੋਲ ਨੇ ਜਾਰੀ ਕੀਤਾ ਪਹਿਲਾ ਸਿਲਵਰ ਨੋਟਿਸ
Published : May 29, 2025, 8:51 am IST
Updated : May 29, 2025, 8:51 am IST
SHARE ARTICLE
Interpol issues first Silver Notice at India's request
Interpol issues first Silver Notice at India's request

ਵੀਜ਼ਾ ਧੋਖਾਧੜੀ ਦੇ ਮਾਮਲੇ ਵਿਚ ਲੋੜੀਂਦੇ ਫ਼ਰਾਂਸ ਦੂਤਘਰ ਦੇ ਸਾਬਕਾ ਅਧਿਕਾਰੀ ਸ਼ੁਭਮ ਸ਼ੋਕੀਨ ਵਿਰੁਧ ਜਾਰੀ ਹੋਇਆ ਨੋਟਿਸ

Interpol issues first Silver Notice at India's request: ਇੰਟਰਪੋਲ ਨੇ ਵੀਜ਼ਾ ਧੋਖਾਧੜੀ ਦੇ ਮਾਮਲੇ ’ਚ ਲੋੜੀਂਦੇ ਫਰਾਂਸ ਦੂਤਘਰ ਦੇ ਸਾਬਕਾ ਅਧਿਕਾਰੀ ਸ਼ੁਭਮ ਸ਼ੋਕੀਨ ਦੀ ਆਲਮੀ ਜਾਇਦਾਦ ਦਾ ਪਤਾ ਲਗਾਉਣ ਦੀ ਭਾਰਤ ਦੀ ਬੇਨਤੀ ’ਤੇ ਪਹਿਲਾ ਸਿਲਵਰ ਨੋਟਿਸ ਜਾਰੀ ਕੀਤਾ ਹੈ। ਸਿਲਵਰ ਨੋਟਿਸ ਇੰਟਰਪੋਲ ਵਲੋਂ ਇਸ ਸਾਲ ਜਨਵਰੀ ’ਚ ਦੁਨੀਆਂ ਭਰ ’ਚ ਗੈਰ-ਕਾਨੂੰਨੀ ਜਾਇਦਾਦਾਂ ਦੀ ਆਵਾਜਾਈ ’ਤੇ ਨਜ਼ਰ ਰੱਖਣ ਲਈ ਜਾਰੀ ਕੀਤਾ ਗਿਆ ਨੋਟਿਸ ਹੈ। ਪਾਇਲਟ ਪ੍ਰਾਜੈਕਟ ਜਿਸ ਦਾ ਭਾਰਤ ਵੀ ਹਿੱਸਾ ਹੈ, ਇਟਲੀ ਦੀ ਬੇਨਤੀ ’ਤੇ ਪਹਿਲਾ ਸਿਲਵਰ ਨੋਟਿਸ ਜਾਰੀ ਹੋਣ ਨਾਲ ਸ਼ੁਰੂ ਹੋਇਆ ਸੀ। ਇੰਟਰਪੋਲ ਦੁਨੀਆਂ ਭਰ ਦੇ ਮੈਂਬਰ ਦੇਸ਼ਾਂ ਤੋਂ ਵਿਸ਼ੇਸ਼ ਜਾਣਕਾਰੀ ਮੰਗਣ ਲਈ ਨੌਂ ਕਿਸਮਾਂ ਦੇ ਰੰਗ-ਕੋਡ ਵਾਲੇ ਨੋਟਿਸ ਜਾਰੀ ਕਰਦਾ ਹੈ।

ਉਦਾਹਰਨ ਲਈ ਲਾਲ ਇਕ ਭਗੌੜੇ ਹਿਰਾਸਤ ’ਚ ਲੈਣ ਲਈ, ਨੀਲੇ ਵਾਧੂ ਜਾਣਕਾਰੀ ਮੰਗਣ ਲਈ, ਕਾਲਾ ਅਣਪਛਾਤੀਆਂ ਲਾਸ਼ਾਂ ਲਈ ਤੇ ਪੀਲਾ ਨੋਟਿਸ ਲਾਪਤਾ ਵਿਅਕਤੀਆਂ ਲਈ ਹੁੰਦਾ ਹੈ। ਭਾਰਤ ਸਿਲਵਰ ਨੋਟਿਸ ਜਾਰੀ ਕਰਨ ਦੇ ਪਹਿਲੇ ਪੜਾਅ ’ਚ ਹਿੱਸਾ ਲੈਣ ਵਾਲੇ 51 ਮੈਂਬਰ ਦੇਸ਼ਾਂ ’ਚ ਸ਼ਾਮਲ ਹੈ। ਪਾਇਲਟ ਪ੍ਰਾਜੈਕਟ ਨਵੰਬਰ ਤਕ ਜਾਰੀ ਰਹੇਗਾ। ਪਾਇਲਟ ਪੜਾਅ ਦੇ ਹਿੱਸੇ ਵਜੋਂ ਹਰ ਦੇਸ਼ ਨੌਂ ਸਿਲਵਰ ਨੋਟਿਸ ਪ੍ਰਕਾਸ਼ਤ ਕਰ ਸਕਦਾ ਹੈ। 

ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਮੰਗਲਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਸਿਲਵਰ ਨੋਟਿਸ ਜ਼ਰੀਏ ਮੈਂਬਰ ਦੇਸ਼ ਧੋਖਾਧੜੀ, ਭ੍ਰਿਸ਼ਟਾਚਾਰ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਵਾਤਾਵਰਣ ਅਪਰਾਧ ਅਤੇ ਹੋਰ ਗੰਭੀਰ ਅਪਰਾਧਾਂ ਵਰਗੀਆਂ ਅਪਰਾਧਕ ਗਤੀਵਿਧੀਆਂ ਨਾਲ ਜੁੜੀਆਂ ਜਾਇਦਾਦਾਂ ਬਾਰੇ ਜਾਣਕਾਰੀ ਦੀ ਮੰਗ ਕਰ ਸਕਦੇ ਹਨ। 

ਇਸ ਵਿਚ ਕਿਹਾ ਗਿਆ ਹੈ ਕਿ ਨੋਟਿਸ ਜਾਇਦਾਦਾਂ, ਗੱਡੀਆਂ , ਵਿੱਤੀ ਖਾਤਿਆਂ ਅਤੇ ਕਾਰੋਬਾਰਾਂ ਸਮੇਤ ਲਾਂਡਰ ਕੀਤੀਆਂ ਜਾਇਦਾਦਾਂ ਦਾ ਪਤਾ ਲਗਾਉਣ, ਪਛਾਣ ਕਰਨ ਅਤੇ ਜਾਣਕਾਰੀ ਪ੍ਰਾਪਤ ਕਰਨ ਦੀ ਸਹੂਲਤ ਦੇਵੇਗਾ।

SHARE ARTICLE

ਏਜੰਸੀ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement