
ਬਿਹਾਰ ਦੇ ਪਿਛੜੇ ਅਤੇ ਜ਼ਿਆਦਾ ਪਿਛੜੇ ਭਲਾਈ ਮੰਤਰੀ ਵਿਨੋਦ ਕੁਮਾਰ ਸਿੰਘ ਅਤੇ ਉਨ੍ਹਾਂ ਦੀ ਪਤਨੀ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ
ਕਟਿਹਾਰ, 28 ਜੂਨ : ਬਿਹਾਰ ਦੇ ਪਿਛੜੇ ਅਤੇ ਜ਼ਿਆਦਾ ਪਿਛੜੇ ਭਲਾਈ ਮੰਤਰੀ ਵਿਨੋਦ ਕੁਮਾਰ ਸਿੰਘ ਅਤੇ ਉਨ੍ਹਾਂ ਦੀ ਪਤਨੀ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਕਟਿਹਾਰ ਜ਼ਿਲ੍ਹਾ ਅਧਿਕਾਰੀ ਕਵਲ ਤਨੁਜ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਐਤਵਾਰ ਨੂੰ ਦਸਿਆ ਕਿ ਦੋਵੇਂ ਪਤੀ ਪਤਨੀ ਨੂੰ ਇਕ ਨਿਜੀ ਹਸਪਤਾਲ 'ਚ ਬਣਾਏ ਇਕਾਂਤਵਾਸ ਵਿਚ ਰਖਿਆ ਗਿਆ ਹੈ।
File Photo
ਬਿਹਾਰ 'ਚ ਕਟਿਹਾਰ ਜ਼ਿਲ੍ਹੇ ਦੇ ਪ੍ਰਾਣਪੁਰ ਵਿਧਾਨ ਸਭਾ ਖੇਤਰ ਦੇ ਵਿਧਾਇਕ ਸਿੰਘ ਦੇ ਸੰਪਰਕ 'ਚ ਆਉਣ ਵਾਲੇ ਸਾਰੇ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤਾਕਿ ਉਨ੍ਹਾਂ ਦੇ ਨਮੂਨੇ ਦੀ ਵੀ ਜਾਂਚ ਕੀਤੀ ਜਾ ਸਕੇ। ਸਿੰਘ ਮੁੱਖ ਮੰਤਰੀ ਨੀਤੀਸ਼ ਕੁਮਾਰ ਕੈਬਿਨਟ ਦੇ ਪਹਿਲੇ ਅਜਿਹੇ ਮੰਤਰੀ ਹਨ ਜੋ ਕੋਰੋਨਾ ਵਾਇਰਸ ਦੀ ਚਪੇਟ ਵਿਚ ਆਏ ਹਨ। (ਪੀਟੀਆਈ)