ਦੁਨੀਆਂ 'ਤੇ ਕੋਰੋਨਾ ਦੀ ਮਾਰ, ਕੇਸ ਇਕ ਕਰੋੜ ਤੋਂ ਪਾਰ
Published : Jun 29, 2020, 7:45 am IST
Updated : Jun 29, 2020, 7:45 am IST
SHARE ARTICLE
Corona Virus
Corona Virus

498,952 ਲੋਕਾਂ ਦੀ ਮੌਤ ਹੋਈ

ਨਵੀਂ ਦਿੱਲੀ, 28 ਜੂਨ : ਛੇ ਮਹੀਨਿਆਂ ਤੋਂ ਤਬਾਹੀ ਮਚਾ ਰਹੇ ਕੋਰੋਨਾ ਵਾਇਰਸ ਨੇ ਦੁਨੀਆਂ ਦੇ ਇਕ ਕਰੋੜ ਲੋਕਾਂ ਨੂੰ ਅਪਣੇ ਲਪੇਟੇ ਵਿਚ ਲੈ ਲਿਆ ਹੈ।
ਦੁਨੀਆਂ ਵਿਚ ਕੁਲ ਪੀੜਤਾਂ ਦੀ ਗਿਣਤੀ ਇਕ ਕਰੋੜ ਹੋ ਗਈ ਹੈ। ਲਗਭਗ ਹਰ ਦੇਸ਼ ਇਸ ਵਾਇਰਸ ਦਾ ਸ਼ਿਕਾਰ ਹੈ। ਵਰਲਡੋਮੀਟਰ ਵੈੱਬਸਾਈਟ ਦੀ ਰੀਪੋਰਟ ਮੁਤਾਬਕ ਹੁਣ ਤਕ ਪੂਰੇ ਵਿਸ਼ਵ ਵਿਚ ਕੋਰੋਨਾ ਦੇ 10,000,051 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 498,952 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 54,14,646 ਲੋਕ ਸਿਹਤਯਾਬ ਹੋ ਚੁੱਕੇ ਹਨ।

ਇਸ ਤੋਂ ਇਲਾਵਾ ਪੂਰੀ ਦੁਨੀਆਂ ਵਿਚ ਹੁਣ ਤਕ 40,86,947 ਪ੍ਰਭਾਵਤਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚੋਂ 57,706 ਕੋਰੋਨਾ ਪ੍ਰਭਾਵਤਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 5 ਸੱਭ ਤੋਂ ਜ਼ਿਆਦਾ ਪ੍ਰਭਾਵਤ ਦੇਸ਼ਾਂ 'ਚ ਭਾਰਤ ਚੌਥੇ ਨੰਬਰ 'ਤੇ ਹੈ। ਸੱਭ ਤੋਂ ਪਹਿਲੇ ਨੰਬਰ 'ਤੇ ਅਮਰੀਕਾ (2,576,929), ਦੂਜੇ ਨੰਬਰ 'ਤੇ ਬ੍ਰਾਜ਼ੀਲ (1,284,214), ਤੀਜੇ ਨੰਬਰ 'ਤੇ (627,646) ਚੌਥੇ 'ਤੇ ਭਾਰਤ (529,274) ਅਤੇ ਪੰਜਵੇ ਨੰਬਰ ਬ੍ਰਿਟੇਨ (310,250) ਸ਼ਾਮਲ ਹੈ।

File PhotoFile Photo

ਅਜੇ ਤਕ ਇਸ ਦੀ ਕੋਈ ਵੈਕਸੀਨ ਨਹੀਂ ਬਣੀ, ਇਸ ਤੋਂ ਇਲਾਵਾ ਕਈ ਦੇਸ਼ਾਂ ਵਿਚ ਇਸ ਦੀ ਖੋਜ ਨੂੰ ਲੈ ਕੇ ਕਈ ਪ੍ਰੀਖਣ ਕੀਤੇ ਜਾ ਰਹੇ ਹਨ।  ਕੋਰੋਨਾ ਅਜਿਹਾ ਕਹਿਰ ਵਰਤਾ ਰਿਹਾ ਹੈ ਕਿ ਅਮਰੀਕਾ ਅਤੇ ਰੂਸ ਵਰਗੇ ਦੇਸ਼ ਵੀ ਇਸ ਅੱਗੇ ਬੇਵੱਸ ਹਨ।  ਅਮਰੀਕੀ ਮਹਾਂਦੀਪ ਵਿਚ ਹਰ ਦਿਨ ਇਕ ਲੱਖ ਦੇ ਕਰੀਬ ਕੇਸ ਸਾਹਮਣੇ ਆਉਂਦੇ ਹਨ। ਦੁਨੀਆਂ ਵਿਚ ਹਰ ਦਿਨ ਤਕਰੀਬਨ 1.80 ਲੱਖ ਮਾਮਲੇ ਆ ਰਹੇ ਹਨ।

ਕੋਵਿਡ -19 ਦਾ ਪਹਿਲਾ ਮਾਮਲਾ ਪਿਛਲੇ ਸਾਲ ਚੀਨ ਵਿਚ ਆਇਆ ਸੀ। ਭਾਰਤ ਵਿਚ ਵਾਇਰਸ ਇਸ ਸਾਲ 30 ਜਨਵਰੀ ਨੂੰ ਆਇਆ ਸੀ। ਭਾਰਤ ਵਿਚ ਇਸ ਵੇਲੇ ਸਾਢੇ ਪੰਜ ਲੱਖ ਦੇ ਕਰੀਬ ਕੇਸ ਸਾਹਮਣੇ ਆ ਚੁੱਕੇ ਹਨ। ਵਰਲਡਮੀਟਰ ਅਨੁਸਾਰ ਸਨਿਚਰਵਾਰ ਸਵੇਰੇ ਵਿਸ਼ਵ ਵਿਚ ਕੋਰੋਨਾ ਦੇ ਕੁੱਲ 98.98 ਲੱਖ ਮਾਮਲੇ ਸਾਹਮਣੇ ਆਏ ਸਨ। ਰਾਤ 11.38 ਵਜੇ ਤਕ, ਦੁਨੀਆਂ ਵਿਚ 1.02 ਲੱਖ ਨਵੇਂ ਕੇਸ ਆਏ। ਇਸ ਨਾਲ ਕੁਲ ਕੇਸਾਂ ਦਾ ਅੰਕੜਾ ਇਕ ਕਰੋੜ ਨੂੰ ਪਾਰ ਕਰ ਗਿਆ ਹੈ। (ਏਜੰਸੀ)

 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement