
ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਅਤੇ ਸੋਸ਼ਲ ਮੀਡੀਆ ਤੇ ਰੀਅਲ ਹੀਰੋ ਦੇ ਨਾਮ ਨਾਲ ਲੋਕਾਂ ਤੋਂ ਪਿਆਰ ਲੈਣ ਵਾਲੇ ਸੋਨੂੰ ਸੂਦ ਇਸ ਸਮੇਂ ਚਰਚਾ ਵਿਚ ਹਨ
ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਅਤੇ ਸੋਸ਼ਲ ਮੀਡੀਆ ਤੇ ਰੀਅਲ ਹੀਰੋ ਦੇ ਨਾਮ ਨਾਲ ਲੋਕਾਂ ਤੋਂ ਪਿਆਰ ਲੈਣ ਵਾਲੇ ਸੋਨੂੰ ਸੂਦ ਇਸ ਸਮੇਂ ਚਰਚਾ ਵਿਚ ਹਨ। ਟਵੀਟਰ ਤੇ ਵੀ ਇਨ੍ਹਾਂ ਦੋਵੇ ਨੇਤਾਂ ਦਾ ਨਾਮ ਟ੍ਰੈਂਡ ਕਰਦਾ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਅਕਸ਼ੈ ਕੁਮਾਰ ਅਤੇ ਸੋਨੂੰ ਸੂਦ ਦੇ ਵੱਲੋਂ ਕਰੋਨਾ ਸੰਕਟ ਅਤੇ ਲੌਕਡਾਊਨ ਵਿਚ ਜਰੂਰਤਮੰਦ ਲੋਕਾਂ ਦੀ ਮਦਦ ਕਰ ਲੋਕਾਂ ਦਾ ਖੂਬ ਪਿਆਰ ਹਾਸਲ ਕੀਤਾ ਜਾ ਰਿਹਾ ਹੈ।
photo
ਇਸ ਸਮੇਂ ਅਕਸ਼ੈ ਕੁਮਾਰ ਦੇ ਵੱਲੋਂ ਅੱਗੇ ਆ ਕੇ ਆਰਥਿਕ ਰੁਪ ਵਿਚ ਮਦਦ ਕੀਤੀ ਗਈ ਸੀ, ਉੱਥੇ ਹੀ ਸੋਨੂੰ ਸੂਦ ਦੇ ਵੱਲੋਂ ਲੋਕਾਂ ਦੀ ਆਰਥਿਕ ਮਦਦ ਦੇ ਨਾਲ-ਨਾਲ ਸੜਕ ਤੇ ਉਤਰ ਕੇ ਲੋਕਾ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ ਗਿਆ। ਇਸ ਤੋਂ ਬਾਅਦ ਹੁਣ ਇਹ ਦੇਵੋ ਨੇਤਾਂ ਦੇ ਨਾਮ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਤੇ ਟਰੈਂਡ ਕਰ ਰਹੇ ਹਨ।
photo
ਦੱਸ ਦੱਈਏ ਕਿ ਸੋਨੂੰ ਸੂਦ ਅਤੇ ਅਕਸੈ ਕੁਮਾਰ ਨੂੰ ਸੋਸ਼ਲ ਮੀਡੀਆ ਤੇ ਉਨ੍ਹਾਂ ਵੱਲੋਂ ਕੀਤੇ ਕੰਮਾਂ ਦੇ ਲਈ ਸਨਮਾਨਿਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਲੋਕਾਂ ਵੱਲੋਂ ਇਨ੍ਹਾਂ ਦੋਵੇਂ ਨੇਤਾਂ ਨੂੰ ਦੇਸ਼ ਦਾ ਸਰਭ ਉਚ ਐਵਾਰਡ ਭਾਰਤ ਰਤਨ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਇਸ ਸਿਲਸਲੇ ਨੂੰ ਲੈ ਕੇ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।