
ਪੀਐਮ ਨਰੇਂਦਰ ਮੋਦੀ ਵਿਰੁੱਧ ਸਿਆਸੀ ਸਾਜ਼ਿਸ਼ ਰਚਣ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਚੰਡੀਗੜ੍ਹ: ਸੁਪਰੀਮ ਕੋਰਟ ਵੱਲੋਂ ਜ਼ਕੀਆ ਜਾਫਰੀ ਮਾਮਲੇ ਵਿੱਚ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰੇਂਦਰ ਮੋਦੀ ਨੂੰ ਕਲੀਨ ਚਿੱਟ ਦੇਣ ਅਤੇ ਤੀਸਰਾ ਸੀਤਲਵਾੜ ਦੀ ਭੂਮਿਕਾ ‘ਤੇ ਸਵਾਲ ਉਠਾਏ ਜਾਣ ਤੋਂ ਬਾਅਦ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਂਗਰਸ ਤੋਂ ਕੁਝ ਸਵਾਲਾਂ ਦੇ ਜਵਾਬ ਮੰਗੇ ਹਨ।
ਚੁੱਪ ਨੇ ਕਿਹਾ ਕਿ 24 ਜੂਨ ਨੂੰ ਗੁਜਰਾਤ ਦੰਗਿਆਂ ਦੇ ਮਾਮਲੇ 'ਚ ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ ਆਇਆ ਸੀ, ਜਿਸ ‘ਚ ਜ਼ਕੀਆ ਜਾਫਰੀ ਅਤੇ ਤੀਸਤਾ ਸੀਤਲਵਾੜ ਦੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ। ਪਿਛਲੇ ਦੋ ਦਹਾਕਿਆਂ ਤੋਂ ਇਸ ਮਾਮਲੇ ਨੂੰ ਗਰਮ ਰੱਖਣ ਲਈ ਪੀਐਮ ਨਰੇਂਦਰ ਮੋਦੀ ਵਿਰੁੱਧ ਸਿਆਸੀ ਸਾਜ਼ਿਸ਼ ਰਚਣ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Tarun Chugh
ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕੰਮ ਕਰ ਰਹੀ ਐਸਆਈਟੀ 'ਤੇ ਵੀ ਬੇਲੋੜੇ ਦੋਸ਼ ਲਾਏ ਗਏ ਅਤੇ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਚੁੱਘ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਇਹ ਵੀ ਦੇਖਿਆ ਹੈ ਕਿ ਇਸ ਮਾਮਲੇ ‘ਚ ਝੂਠੇ ਹਲਫਨਾਮੇ ਦੇਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸੇ ਲੜੀ ਤਹਿਤ ਕਾਈਮ ਬਾਂਚ ਅਹਿਮਦਾਬਾਦ ਨੇ ਐਫਆਈਆਰ ਦਰਜ ਕਰਕੇ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦੀ ਚੈਂਪੀਅਨ ਕਹਾਉਣ ਵਾਲੀ ਤੀਸਤਾ ਸੀਤਲਵਾੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚੁੱਘ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਠੇਕੇ 'ਤੇ ਬੈਠੇ ਕੁਝ ਲੋਕਾਂ ਦਾ ਅਸਲ ਕਿਰਦਾਰ ਸਭ ਦੇ ਸਾਹਮਣੇ ਆ ਗਿਆ ਹੈ। ਅਸਲ ਵਿਚ ਅਖੌਤੀ ਮਨੁੱਖੀ ਅਧਿਕਾਰਾਂ ਦੇ ਨਾਂ 'ਤੇ ਇਹ ਲੋਕ ਦੇਸ਼ ਵਿਚ ਨਫ਼ਰਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।
Tarun Chugh
ਕਾਂਗਰਸ ‘ਤੇ ਤੀਸਤਾ ਸੇਤਲਵਾੜ ਨੂੰ ਮੋਹਰਾ ਬਣਾ ਕੇ ਸਾਜ਼ਿਸ਼ ਰਚਣ ਦਾ ਦੋਸ਼ ਲਗਾਉਂਦੇ ਹੋਏ ਚੁੱਘ ਨੇ ਕਿਹਾ ਕਿ ਤੀਸਤਾ ਸੀਤਲਵਾੜ ਸੰਪਰਦਾਇਕ ਨਫਰਤ ਫੈਲਾਉਣ ਦੀ ਇਕ ਛੋਟੀ ਸ਼ਾਖਾ ਸੀ, ਅਸਲ 'ਚ ਉਨ੍ਹਾਂ ਦਾ ਮੁੱਖ ਦਫਤਰ ਕਾਂਗਰਸ ਦਾ ਦਫਤਰ ਸੀ। ਇਸ ਪੂਰੇ ਘਟਨਾਕ੍ਰਮ ਦੀ ਸੀਈਓ ਸੋਨੀਆ ਗਾਂਧੀ ਸੀ ਜੋ ਇਹ ਨਿਰਦੇਸ਼ ਦਿੰਦੀ ਰਹੀ ਕਿ ਨਿਆਂਇਕ ਪ੍ਰਕਿਰਿਆ ਨਾਲ ਕਿਵੇਂ ਛੇੜਛਾੜ ਕੀਤੀ ਜਾਵੇ। ਚੁੱਘ ਨੇ ਕਿਹਾ ਕਿ ਪਿਛਲੇ ਦਿਨੀਂ ਤੀਸਤਾ ਸੀਤਲਵਾੜ ਦੇ ਕਰੀਬੀ ਵੱਲੋਂ ਦਿੱਤੇ ਗਏ ਬਿਆਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਲੋਕ ਪੀੜਤ ਪਰਿਵਾਰਾਂ ਲਈ ਇਨਸਾਫ਼ ਲਈ ਨਹੀਂ ਲੜ ਰਹੇ ਸਨ, ਸਗੋਂ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਦੀ ਸਿਆਸੀ ਪਾਰੀ ਨੂੰ ਨਿਸ਼ਾਨਾ ਬਣਾ ਰਹੇ ਸਨ।
ਕਾਂਗਰਸ ਤੇ ਦੋਸ਼ ਲਗਾਉਂਦੇ ਹੋਏ ਚੁੱਘ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਤੀਸਤਾ ਸੀਤਲਵਾੜ ਦੀ ਗ੍ਰਿਫਤਾਰੀ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਅਜੇ ਮਾਕਨ ਅਤੇ ਜੈਰਾਮ ਰਮੇਸ਼ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਏ ਅਤੇ ਕਿਹਾ ਕਿ ਲੋਕਤੰਤਰ ਖਤਰੇ 'ਚ ਹੈ, ਜਦੋਂ ਕਿ ਤੀਸਤਾ ਸੀਤਲਵਾੜ ਅਦਾਲਤ 'ਚ ਝੂਠੇ ਹਲਫਨਾਮੇ ਦਿੰਦੇ ਰਹੇ। ਰਾਸ਼ਟਰੀ ਜਨਰਲ ਸਕੱਤਰ ਨੇ ਸੋਨੀਆ ਗਾਂਧੀ ਅਤੇ ਕਾਂਗਰਸ ਪਾਰਟੀ ਨੂੰ ਸਿੱਧਾ ਸਵਾਲ ਕੀਤਾ ਕਿ ਕੀ ਕਾਂਗਰਸ ਨੂੰ ਸੁਪਰੀਮ ਕੋਰਟ ‘ਤੇ ਭਰੋਸਾ ਹੈ ਜਾਂ ਨਹੀਂ? ਦਰਅਸਲ, ਸੁਪਰੀਮ ਕੋਰਟ ‘ਤੇ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਦਾ ਵਿਸ਼ਵਾਸ ਸਹੂਲਤ ਅਨੁਸਾਰ ਬਣਿਆ ਹੈ।
ਰਾਹੁਲ ਗਾਂਧੀ ਕਈ ਵਾਰ ਦੇਸ਼ ਦੀ ਨਿਆਂ ਪ੍ਰਣਾਲੀ 'ਤੇ ਸਵਾਲ ਚੁੱਕ ਚੁੱਕੇ ਹਨ। ਜਦੋਂ ਜ਼ਕੀਆ ਜਾਫਰੀ ਦੀ ਪਟੀਸ਼ਨ ਖਾਰਜ ਕੀਤੀ ਗਈ, ਤਾਂ ਕਾਂਗਰਸ ਪਾਰਟੀ ਦੇ ਅਧਿਕਾਰਤ ਹੈਂਡਲ ਨੇ ਜੈਰਾਮ ਰਮੇਸ਼ ਦੇ ਟਵੀਟ ਨੂੰ ਰੀਟਵੀਟ ਕੀਤਾ, ਜਿਸ ਵਿੱਚ ਲਿਖਿਆ ਗਿਆ ਸੀ ਕਿ ਜ਼ਕੀਆ ਜਾਫਰੀ ਕੇਸ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਬੇਹੱਦ ਨਿਰਾਸ਼ਾਜਨਕ ਹੈ, ਨਾਲ ਹੀ ਕੁਝ ਸਵਾਲ ਵੀ ਉਠਾਏ ਹਨ।