
ਔਰੰਗਜੇਬ ਲੇਨ ਮੱਧ ਦਿੱਲੀ ਵਿਚ ਅਬਦੁਲ ਕਲਾਮ ਰੋਡ ਨੂੰ ਪਿ੍ਰਥਵੀਰਾਜ ਰੋਡ ਨਾਲ ਜੋੜਦੀ ਹੈ।
ਨਵੀਂ ਦਿੱਲੀ : ਮੱਧ ਦਿੱਲੀ ਵਿਚ ਸਥਿਤ ਔਰੰਗਜ਼ੇਬ ਲੇਨ ਦਾ ਨਾਂ ਬਦਲ ਕੇ ਡਾ. ਏਪੀਜੇ ਅਬਦੁਲ ਕਲਾਮ ਲੇਨ ਕਰ ਦਿਤਾ ਗਿਆ ਹੈ। ਨਵੀਂ ਦਿੱਲੀ ਨਗਰ ਕੌਂਸਲ (ਐਨਡੀਐਮਸੀ) ਨੇ ਬੁਧਵਾਰ ਨੂੰ ਇਹ ਐਲਾਨ ਕੀਤਾ। ਐਨਡੀਐਮਸੀ ਮੈਂਬਰਾਂ ਦੀ ਮੀਟਿੰਗ ਵਿਚ ਇਸ ਸੜਕ ਦਾ ਨਾਂ ਬਦਲਣ ਦੀ ਪ੍ਰਵਾਨਗੀ ਦਿਤੀ ਗਈ। ਐਨਡੀਐਮਸੀ ਨੇ ਅਗੱਸਤ 2015 ਵਿਚ ਔਰੰਗਜ਼ੇਬ ਰੋਡ ਦਾ ਨਾਂ ਬਦਲ ਕੇ ਡਾ. ਏਪੀਜੇ ਅਬਦੁਲ ਕਲਾਮ ਰੋਡ ਕਰ ਦਿਤਾ ਸੀ। ਔਰੰਗਜੇਬ ਲੇਨ ਮੱਧ ਦਿੱਲੀ ਵਿਚ ਅਬਦੁਲ ਕਲਾਮ ਰੋਡ ਨੂੰ ਪਿ੍ਰਥਵੀਰਾਜ ਰੋਡ ਨਾਲ ਜੋੜਦੀ ਹੈ।
ਐਨਡੀਐਮਸੀ ਦੇ ਉਪ-ਚੇਅਰਮੈਨ ਸਤੀਸ਼ ਉਪਾਧਿਆਏ ਨੇ ਕਿਹਾ, “ਨਵੀਂ ਦਿੱਲੀ ਮਿਉਂਸਪਲ ਐਕਟ, 1994 ਦੀ ਧਾਰਾ 231 ਦੀ ਉਪ-ਧਾਰਾ (1) ਦੀ ਧਾਰਾ (ਏ) ਦੇ ਅਨੁਸਾਰ, ਐਨਡੀਐਮਸੀ ਖੇਤਰ ਦੇ ਅਧੀਨ ‘ਔਰੰਗਜ਼ੇਬ ਲੇਨ’ ਦਾ ਨਾਂ ਬਦਲ ਕੇ ‘ਡਾ. ਏ.ਪੀ.ਜੇ. ਅਬਦੁਲ ਕਲਾਮ ਲੇਨ’ ਕਰਨ ’ਤੇ ਵਿਚਾਰ ਲਈ ਇਕ ਕੌਂਸਲ ਸਾਹਮਣੇ ਇਕ ਏਜੰਡਾ ਆਈਟਮ ਰਖਿਆ ਗਿਆ।’’ ਉਨ੍ਹਾਂ ਕਿਹਾ, “ਕੌਂਸਲ ਨੇ ਔਰੰਗਜ਼ੇਬ ਲੇਨ ਦਾ ਨਾਂ ਬਦਲ ਕੇ ਡਾ. ਏਪੀਜੇ ਅਬਦੁਲ ਕਲਾਮ ਲੇਨ ਰੱਖਣ ਨੂੰ ਮਨਜ਼ੂਰੀ ਦੇ ਦਿਤੀ ਹੈ।’’