ਭਾਰੀ ਵਿਰੋਧ ਮਗਰੋਂ ਮਹਾਰਾਸ਼ਟਰ ਸਰਕਾਰ ਨੇ ਪੰਜਵੀਂ ਤਕ ਹਿੰਦੀ ਲਾਜ਼ਮੀ ਕਰਨ ਦੇ ਹੁਕਮ ਕੀਤੇ ਰੱਦ
Published : Jun 29, 2025, 9:47 pm IST
Updated : Jun 29, 2025, 9:47 pm IST
SHARE ARTICLE
Anant Ambani will get a salary of Rs 10-20 crore, profit commission is separate
Anant Ambani will get a salary of Rs 10-20 crore, profit commission is separate

ਅੰਗਰੇਜ਼ੀ ਅਤੇ ਮਰਾਠੀ ਮੀਡੀਅਮ ਦੇ ਸਕੂਲਾਂ ਵਿਚ ਪੜ੍ਹ ਰਹੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਹਿੰਦੀ ਨੂੰ ਲਾਜ਼ਮੀ ਤੀਜੀ ਭਾਸ਼ਾ

ਮੁੰਬਈ: ਮਹਾਰਾਸ਼ਟਰ ਦੇ ਸਕੂਲਾਂ ’ਚ ਪਹਿਲੀ ਤੋਂ ਪੰਜਵੀਂ ਜਮਾਤ ਤਕ  ਹਿੰਦੀ ਭਾਸ਼ਾ ਲਾਗੂ ਕਰਨ ਦੇ ਹੁਕਮਾਂ ਲਈ ਭਾਰੀ ਵਿਰੋਧ ਦਾ ਸਾਹਮਣਾ ਕਰ ਰਹੀ ਮਹਾਰਾਸ਼ਟਰ ਸਰਕਾਰ ਨੇ ਅਪਣੇ ਸਬੰਧਤ ਹੁਕਮ ਵਾਪਸ ਲੈ ਲਏ ਹਨ। ਸੂਬਾ ਕੈਬਨਿਟ ਨੇ ਐਤਵਾਰ ਨੂੰ ਤਿੰਨ ਭਾਸ਼ਾ ਨੀਤੀ ਨੂੰ ਲਾਗੂ ਕਰਨ ਉਤੇ  ਦੋ ਜੀ.ਆਰ. (ਸਰਕਾਰੀ ਹੁਕਮ) ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ।

ਇਸ ਐਲਾਨ ਤੋਂ ਤੁਰਤ  ਬਾਅਦ ਰਾਜ ਠਾਕਰੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮ.ਐਨ.ਐਸ.) ਅਤੇ ਊਧਵ ਠਾਕਰੇ ਦੀ ਸ਼ਿਵ ਸੈਨਾ-ਯੂ.ਬੀ.ਟੀ. ਨੇ ਕਿਹਾ ਕਿ ਜੀ.ਆਰ. ਦੇ ਵਿਰੁਧ  5 ਜੁਲਾਈ ਨੂੰ ਹੋਣ ਵਾਲਾ ਰੋਸ ਮਾਰਚ ਰੱਦ ਕਰ ਦਿਤਾ ਗਿਆ ਹੈ। ਹਾਲਾਂਕਿ, ਊਧਵ ਠਾਕਰੇ ਨੇ ਕਿਹਾ ਕਿ ‘ਮਰਾਠੀ ਮਾਨੂਸ’ ਦੀ ਏਕਤਾ ਦਾ ਜਸ਼ਨ ਮਨਾਉਣ ਲਈ 5 ਜੁਲਾਈ ਨੂੰ ਇਕ  ਪ੍ਰੋਗਰਾਮ ਕੀਤਾ ਜਾਵੇਗਾ।

ਸੂਬਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੀ ਪੂਰਵ ਸੰਧਿਆ ਉਤੇ  ਮੁੰਬਈ ਵਿਚ ਇਕ  ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਜੀ.ਆਰ. ਵਾਪਸ ਲੈ ਲਏ ਗਏ ਹਨ ਅਤੇ ਭਾਸ਼ਾ ਨੀਤੀ ਉਤੇ  ਅੱਗੇ ਦਾ ਰਸਤਾ ਸੁਝਾਉਣ ਲਈ ਸਿੱਖਿਆ ਸ਼ਾਸਤਰੀ ਨਰਿੰਦਰ ਜਾਧਵ ਦੀ ਅਗਵਾਈ ਵਿਚ ਇਕ  ਕਮੇਟੀ ਦੇ ਗਠਨ ਦਾ ਐਲਾਨ ਕੀਤਾ।

ਜਦਕਿ ਰਾਜ ਠਾਕਰੇ ਨੇ ਕਿਹਾ, ‘‘ਸਰਕਾਰ ਹਿੰਦੀ ਭਾਸ਼ਾ ਨੂੰ ਲੈ ਕੇ ਇੰਨੀ ਅੜੀ ਕਿਉਂ ਸੀ ਅਤੇ ਇਸ ਲਈ ਸਰਕਾਰ ਉਤੇ ਕੌਣ ਦਬਾਅ ਪਾ ਰਿਹਾ ਸੀ, ਇਹ ਇਕ ਰਹੱਸ ਬਣਿਆ ਹੋਇਆ ਹੈ।’’ ਉਨ੍ਹਾਂ ਕਿਹਾ, ‘‘ਜਾਧਵ ਕਮੇਟੀ ਦੀ ਰੀਪੋਰਟ  ਨਾਲ ਦੁਬਾਰਾ ਭੰਬਲਭੂਸਾ ਪੈਦਾ ਨਾ ਕਰੋ, ਨਹੀਂ ਤਾਂ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਇਸ ਕਮੇਟੀ ਨੂੰ ਮਹਾਰਾਸ਼ਟਰ ’ਚ ਕੰਮ ਨਹੀਂ ਕਰਨ ਦਿਤਾ ਜਾਵੇਗਾ।’’

ਉਧਵ ਠਾਕਰੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਮਰਾਠੀ ਮਾਨੂਸ ਵਲੋਂ  ਵਿਖਾਈ ਗਈ ਮਜ਼ਬੂਤ ਏਕਤਾ ਕਾਰਨ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਜੀਆਰ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਰਾਠੀ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਕਰਨ ’ਚ ਅਸਫਲ ਰਹੀ।

ਦੂਜੇ ਪਾਸੇ ਫੜਨਵੀਸ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਵਜੋਂ ਊਧਵ ਠਾਕਰੇ ਨੇ ਪਹਿਲੀ ਤੋਂ 12ਵੀਂ ਜਮਾਤ ਤਕ  ਤਿੰਨ ਭਾਸ਼ਾਵਾਂ ਦੀ ਨੀਤੀ ਲਾਗੂ ਕਰਨ ਅਤੇ ਨੀਤੀ ਲਾਗੂ ਕਰਨ ਲਈ ਇਕ ਕਮੇਟੀ ਦਾ ਗਠਨ ਕਰਨ ਲਈ ਡਾ. ਰਘੂਨਾਥ ਮਾਸ਼ੇਲਕਰ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰ ਕਰ ਲਿਆ ਸੀ।

ਉਧਵ ਨੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮਾਸ਼ੇਲਕਰ ਪੈਨਲ ਦੇ ਸੁਝਾਵਾਂ ਉਤੇ ਇਕ ਅਧਿਐਨ ਸਮੂਹ ਨਿਯੁਕਤ ਕੀਤਾ ਸੀ ਪਰ ਸਮੂਹ ਨੇ ਇਕ ਵੀ ਬੈਠਕ ਨਹੀਂ ਕੀਤੀ।

ਫੜਨਵੀਸ ਸਰਕਾਰ ਨੇ 16 ਅਪ੍ਰੈਲ ਨੂੰ ਇਕ ਜੀ.ਆਰ. ਜਾਰੀ ਕੀਤਾ ਸੀ, ਜਿਸ ਵਿਚ ਅੰਗਰੇਜ਼ੀ ਅਤੇ ਮਰਾਠੀ ਮੀਡੀਅਮ ਦੇ ਸਕੂਲਾਂ ਵਿਚ ਪੜ੍ਹ ਰਹੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਹਿੰਦੀ ਨੂੰ ਲਾਜ਼ਮੀ ਤੀਜੀ ਭਾਸ਼ਾ ਬਣਾਇਆ ਗਿਆ ਸੀ। ਇਸ ਦੇ ਮੱਦੇਨਜ਼ਰ ਸਰਕਾਰ ਨੇ 17 ਜੂਨ ਨੂੰ ਸੋਧਿਆ ਹੋਇਆ ਜੀ.ਆਰ. ਜਾਰੀ ਕੀਤਾ ਸੀ, ਜਿਸ ’ਚ ਹਿੰਦੀ ਨੂੰ ਵਿਕਲਪਕ ਭਾਸ਼ਾ ਬਣਾਇਆ ਗਿਆ ਸੀ।  

ਮਹਾਰਾਸ਼ਟਰ ਦੇ ਮੰਤਰੀ ਅਸ਼ੋਕ ਉਈਕੇ ਦੀ ਹਿੰਦੀ ਥੋਪਣ ਦਾ ਵਿਰੋਧ ਕਰਨ ਵਾਲੀ ਟਿਪਣੀ  ਨੂੰ ਐਮ.ਐਨ.ਐਸ. ਦਾ ਅਚਾਨਕ ਸਮਰਥਨ ਮਿਲਿਆ, ਜਿਸ ਨੇ 5 ਜੁਲਾਈ ਦੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਅਪਣੇ  ਪੋਸਟਰਾਂ ਉਤੇ  ਉਨ੍ਹਾਂ ਦੀ ਤਸਵੀਰ ਅਤੇ ਹਵਾਲਾ ਪ੍ਰਮੁੱਖਤਾ ਨਾਲ ਵਿਖਾ ਇਆ ਸੀ।

ਪਾਰਟੀ ਨੇ ਮੁੰਬਈ ਦੇ ਕੁੱਝ  ਹਿੱਸਿਆਂ ਵਿਚ ਅਪਣੇ  ਬੈਨਰ ਉਤੇ  ਸੂਬੇ ਦੇ ਆਦਿਵਾਸੀ ਵਿਕਾਸ ਮੰਤਰੀ ਦੇ ਹਵਾਲੇ ਪ੍ਰਦਰਸ਼ਿਤ ਕੀਤੇ।

ਉਈਕੇ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਸਿਰਫ ਮਰਾਠੀ ਵਿਚ ਬੋਲਣਗੇ, ਜ਼ੋਰ ਦੇ ਕੇ ਕਹਿੰਦੇ ਹਨ, ‘‘ਮੇਰਾ ਜਨਮ ਇਕ  ਕਬਾਇਲੀ ਪਰਵਾਰ  ਵਿਚ ਹੋਇਆ ਸੀ। ਮੇਰੀ ਮਾਂ, ਜੋ ਅਨਪੜ੍ਹ ਸੀ, ਨੇ ਮੇਰੇ ਅੰਦਰ ਮਰਾਠੀ ਦੀਆਂ ਕਦਰਾਂ-ਕੀਮਤਾਂ ਪੈਦਾ ਕੀਤੀਆਂ। ਮੈਨੂੰ ਹਿੰਦੀ ਨਹੀਂ ਆਉਂਦੀ ਅਤੇ ਨਾ ਹੀ ਮੈਂ ਹਿੰਦੀ ’ਚ ਬੋਲਾਂਗਾ।’’

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement