New Delhi News : “ਜੇ ਕੋਈ ਅਮਰੀਕੀ ਕਾਨੂੰਨ ਤੋੜਦਾ ਹੈ, ਤਾਂ ਉਸ ਨੂੰ ਦਿਤੀ ਜਾਵੇਗੀ ਗੰਭੀਰ ਅਪਰਾਧਕ ਸਜ਼ਾ”
Published : Jun 29, 2025, 12:27 pm IST
Updated : Jun 29, 2025, 12:27 pm IST
SHARE ARTICLE
If Someone Breaks American Law, they will be given Serious Criminal Punishment Latest News in Punjabi
If Someone Breaks American Law, they will be given Serious Criminal Punishment Latest News in Punjabi

New Delhi News : ਅਮਰੀਕਾ ’ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿਣ ਵਾਲਿਆਂ ਨੂੰ ਅਮਰੀਕੀ ਦੂਤਾਵਾਸ ਦੀ ਚੇਤਾਵਨੀ

If Someone Breaks American Law, they will be given Serious Criminal Punishment Latest News in Punjabi ਨਵੀਂ ਦਿੱਲੀ : ਭਾਰਤ ਵਿਚ ਅਮਰੀਕੀ ਦੂਤਾਵਾਸ ਨੇ ਸਨਿਚਰਵਾਰ ਨੂੰ ਕਿਹਾ ਕਿ ਜੋ ਲੋਕ ਅਮਰੀਕਾ ਵਿਚ ਗ਼ੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਹਨ ਜਾਂ ਵੀਜ਼ਾ ਧੋਖਾਧੜੀ ਕਰ ਰਹੇ ਹਨ, ਉਨ੍ਹਾਂ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਜਾਵੇਗਾ।

ਅਮਰੀਕੀ ਦੂਤਾਵਾਸ ਨੇ ਬਿਆਨ ਵਿਚ ਇਹ ਵੀ ਕਿਹਾ ਕਿ ਜੇ ਕੋਈ ਅਮਰੀਕੀ ਕਾਨੂੰਨ ਤੋੜਦਾ ਹੈ, ਤਾਂ ਉਸ ਨੂੰ ‘ਗੰਭੀਰ ਅਪਰਾਧਕ ਸਜ਼ਾ’ ਦਿਤੀ ਜਾਵੇਗੀ।

ਦੂਤਾਵਾਸ ਨੇ ਅਪਣੀ ਪੋਸਟ ਵਿਚ ਕਿਹਾ, ‘ਜੋ ਲੋਕ ਅਮਰੀਕਾ ਵਿਚ ਗ਼ੈਰ-ਕਾਨੂੰਨੀ ਤੌਰ 'ਤੇ ਹਨ ਜਾਂ ਵੀਜ਼ਾ ਧੋਖਾਧੜੀ ਕਰਦੇ ਹਨ, ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਜੇ ਤੁਸੀਂ ਅਮਰੀਕੀ ਕਾਨੂੰਨ ਤੋੜਦੇ ਹੋ, ਤਾਂ ਤੁਹਾਨੂੰ ਭਾਰੀ ਅਪਰਾਧਕ ਸਜ਼ਾ ਦਿਤੀ ਜਾਵੇਗੀ।’ ਦੂਤਾਵਾਸ ਦਾ ਇਹ ਬਿਆਨ ਕੈਲੀਫ਼ੋਰਨੀਆ ਦੇ ਲਾਸ ਏਂਜਲਸ ਵਿਚ ਇਮੀਗ੍ਰੇਸ਼ਨ 'ਤੇ ਟਰੰਪ ਪ੍ਰਸ਼ਾਸਨ ਦੁਆਰਾ ਕੀਤੀ ਗਈ ਹਾਲੀਆ ਕਾਰਵਾਈ ਦੇ ਪਿਛੋਕੜ ਵਿਚ ਆਇਆ ਹੈ।

ਭਾਰਤ ਵਿਚ ਅਮਰੀਕੀ ਦੂਤਾਵਾਸ ਨੇ ਇਸ ਮਹੀਨੇ ਵੀਜ਼ਾ ਅਤੇ ਇਮੀਗ੍ਰੇਸ਼ਨ 'ਤੇ ਕਈ ਬਿਆਨ ਜਾਰੀ ਕੀਤੇ। 
 

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement