ਆਪਰੇਸ਼ਨ ਸੰਧੂਰ ਦੇ ਸ਼ੁਰੂਆਤੀ ਪੜਾਅ ’ਚ ਭਾਰਤੀ ਹਵਾਈ ਫੌਜ ਨੂੰ ਪਾਕਿ ਫੌਜੀ ਟਿਕਾਣਿਆਂ ਉਤੇ ਹਮਲਾ ਨਾ ਕਰਨ ਦਾ ਹੁਕਮ ਮਿਲਿਆ ਸੀ : ਰੱਖਿਆ ਅਤਾਸ਼ੇ
Published : Jun 29, 2025, 10:32 pm IST
Updated : Jun 29, 2025, 10:32 pm IST
SHARE ARTICLE
Representative Image.
Representative Image.

ਵਿਰੋਧੀ ਧਿਰ ਕਾਂਗਰਸ ਨੇ ਸਰਕਾਰ ਉਤੇ ਦੇਸ਼ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ

ਨਵੀਂ ਦਿੱਲੀ : ਇੰਡੋਨੇਸ਼ੀਆ ’ਚ ਭਾਰਤੀ ਰੱਖਿਆ ਅਤਾਸ਼ੇ ਦੀ ਉਸ ਟਿਪਣੀ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ, ਜਿਸ ’ਚ ਕਿਹਾ ਗਿਆ ਸੀ ਕਿ ਆਪਰੇਸ਼ਨ ਸੰਧੂਰ ਦੇ ਸ਼ੁਰੂਆਤੀ ਪੜਾਅ ’ਚ ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ ਇਸ ਕਾਰਨ ਡੇਗ ਦਿਤੇ ਗਏ ਸਨ ਕਿਉਂਕਿ ਉਸ ਨੂੰ ਪਾਕਿਸਤਾਨੀ ਫੌਜ ਉਤੇ ਹਮਲਾ ਨਾ ਕਰਨ ਅਤੇ ਸਿਰਫ ਅਤਿਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦਾ ਹੁਕਮ ਦਿਤਾ ਗਿਆ ਸੀ।

ਕੈਪਟਨ ਸ਼ਿਵ ਕੁਮਾਰ ਵਲੋਂ 10 ਜੂਨ ਨੂੰ ਇਕ ਇਕੱਠ ਦੌਰਾਨ ਕੀਤੀ ਗਈ ਟਿਪਣੀ ਦਾ ਕਥਿਤ ਵੀਡੀਉ ਐਤਵਾਰ ਨੂੰ ਸਾਹਮਣੇ ਆਉਣ ਤੋਂ ਬਾਅਦ ਜਕਾਰਤਾ ਵਿਚ ਭਾਰਤੀ ਸਫ਼ਾਰਤਖ਼ਾਨੇ ਨੇ ਕਿਹਾ ਕਿ ਅਧਿਕਾਰੀ ਨੇ ਸਿਰਫ ਇਹ ਤੱਥ ਦਸਿਆ ਹੈ ਕਿ ਭਾਰਤੀ ਹਥਿਆਰਬੰਦ ਬਲ ਦੇਸ਼ ਦੀ ਸਿਆਸੀ ਅਗਵਾਈ ਹੇਠ ਕੰਮ ਕਰਦੇ ਹਨ, ਨਾਕਿ ਭਾਰਤ ਦੇ ਗੁਆਂਢੀ ਦੇਸ਼ਾਂ ਵਾਂਗ। 

ਭਾਰਤੀ ਸਮੁੰਦਰੀ ਫ਼ੌਜ ਦੇ ਅਧਿਕਾਰੀ ਜਕਾਰਤਾ ਦੀ ਇਕ ਯੂਨੀਵਰਸਿਟੀ ’ਚ ‘ਪਾਕਿਸਤਾਨ-ਭਾਰਤ ਹਵਾਈ ਲੜਾਈ ਦਾ ਵਿਸ਼ਲੇਸ਼ਣ ਅਤੇ ਹਵਾਈ ਸ਼ਕਤੀ ਦੇ ਨਜ਼ਰੀਏ ਤੋਂ ਇੰਡੋਨੇਸ਼ੀਆ ਦੀਆਂ ਅਗਾਊਂ ਰਣਨੀਤੀਆਂ ਦਾ ਵਿਸ਼ਲੇਸ਼ਣ’ ਵਿਸ਼ੇ ਉਤੇ ਇਕ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। 

ਵਿਰੋਧੀ ਧਿਰ ਕਾਂਗਰਸ ਨੇ ਐਤਵਾਰ ਨੂੰ ਜਹਾਜ਼ਾਂ ਦੇ ਨੁਕਸਾਨ ਉਤੇ ਰੱਖਿਆ ਅਤਾਸ਼ੇ ਦੀਆਂ ਕਥਿਤ ਟਿਪਣੀਆਂ ਦਾ ਹਵਾਲਾ ਦਿੰਦੇ ਹੋਏ ਸਰਕਾਰ ਉਤੇ ਦੇਸ਼ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ। ਕਾਂਗਰਸ ਦੇ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਸ਼ੁਰੂ ਤੋਂ ਹੀ ਦੇਸ਼ ਨੂੰ ਗੁੰਮਰਾਹ ਕੀਤਾ ਹੈ ਅਤੇ ਆਪਰੇਸ਼ਨ ਸਿੰਦੂਰ ਦੌਰਾਨ ਜਹਾਜ਼ਾਂ ਦੇ ਨੁਕਸਾਨ ਦਾ ਖੁਲਾਸਾ ਕਰਨ ਵਿਚ ਅਸਫਲ ਰਹੀ ਹੈ। ਉਨ੍ਹਾਂ ਕਿਹਾ, ‘‘ਹੁਣ ਕੈਪਟਨ ਸ਼ਿਵ ਕੁਮਾਰ ਨੇ ਇਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਭਾਰਤੀ ਹਵਾਈ ਫੌਜ ਨੇ 7 ਮਈ, 2025 ਦੀ ਰਾਤ ਨੂੰ ਪਾਕਿਸਤਾਨ ਦੇ ਅੱਤਵਾਦ ਨਾਲ ਜੁੜੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੌਰਾਨ ਅਪਣੇ ਲੜਾਕੂ ਜਹਾਜ਼ ਸਿਰਫ਼ ਇਸ ਕਾਰਨ ਗੁਆ ਦਿੱਤੇ ਸਨ ਕਿਉਂਕਿ ਉਸ ਨੂੰ ਪਾਕਿਸਤਾਨੀ ਫ਼ੌਜ ’ਤੇ ਹਮਲਾ ਕਰਨ ਦੀ ਇਜਾਜ਼ਤ ਨਹੀਂ ਸੀ। ਇਹ ਮੋਦੀ ਸਰਕਾਰ ਖਾਸ ਕਰਕੇ ਰੱਖਿਆ ਮੰਤਰੀ ਰਾਜਨਾਥ ਸਿੰਘ 'ਤੇ ਸਿੱਧਾ ਦੋਸ਼ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਹ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਸਾਡੀ ਮੰਗ ਨੂੰ ਠੁਕਰਾ ਰਹੇ ਜਿਵੇਂ ਇਹ ਕੋਈ ਪਲੇਗ ਹੋਵੇ।’’ 

ਹਾਲਾਂਕਿ, ਭਾਰਤੀ ਸਫ਼ਾਰਤਖ਼ਾਨੇ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ, ‘‘ਉਨ੍ਹਾਂ ਦੀ ਟਿਪਣੀ ਨੂੰ ਸੰਦਰਭ ਤੋਂ ਬਾਹਰ ਹਵਾਲਾ ਦਿਤਾ ਗਿਆ ਹੈ ਅਤੇ ਮੀਡੀਆ ਰੀਪੋਰਟਾਂ ਸਪੀਕਰ ਵਲੋਂ ਦਿਤੀ ਗਈ ਪੇਸ਼ਕਾਰੀ ਦੇ ਇਰਾਦੇ ਅਤੇ ਜ਼ੋਰ ਨੂੰ ਗਲਤ ਢੰਗ ਨਾਲ ਪੇਸ਼ ਕਰਦੀਆਂ ਹਨ।’’ ਬਿਆਨ ’ਚ ਕਿਹਾ ਗਿਆ ਹੈ ਕਿ ਰੱਖਿਆ ਅਤਾਸ਼ੇ ਦਾ ਮਤਲਬ ਸਿਰਫ਼ ਏਨਾ ਸੀ ਕਿ ਭਾਰਤੀ ਹਥਿਆਰਬੰਦ ਬਲ ਸਾਡੇ ਗੁਆਂਢੀ ਦੇਸ਼ਾਂ ਦੇ ਉਲਟ ਭਾਰਤੀ ਨਾਗਰਿਕ ਸਿਆਸੀ ਅਗਵਾਈ ’ਚ ਕੰਮ ਕਰਦੇ ਹਨ। 

ਦੂਤਘਰ ਨੇ ਕਿਹਾ ਕਿ ਇਹ ਸਮਝਾਇਆ ਗਿਆ ਸੀ ਕਿ ਆਪਰੇਸ਼ਨ ਸੰਧੂਰ ਦਾ ਉਦੇਸ਼ ਅਤਿਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਸੀ ਅਤੇ ਭਾਰਤ ਦੀ ਪ੍ਰਤੀਕਿਰਿਆ ਲੜਾਈ ਵਧਾਉਣ ਵਾਲੀ ਨਹੀਂ ਸੀ। 

ਭਾਰਤੀ ਰੱਖਿਆ ਅਤਾਸ਼ੇ ਨੇ ਅਪਣੀ ਪੇਸ਼ਕਾਰੀ ’ਚ ਕਿਹਾ ਸੀ, ‘‘ਸਿਆਸੀ ਲੀਡਰਸ਼ਿਪ ਵਲੋਂ ਤੈਅ ਕੀਤੇ ਗਏ ਹੁਕਮ ਕਾਰਨ ਕੁੱਝ ਰੁਕਾਵਟਾਂ ਦੇ ਮੱਦੇਨਜ਼ਰ ਭਾਰਤੀ ਹਵਾਈ ਫੌਜ ਸ਼ੁਰੂਆਤੀ ਪੜਾਅ ਦੇ ਆਪਰੇਸ਼ਨ ’ਚ ਪਾਕਿਸਤਾਨੀ ਫੌਜੀ ਟਿਕਾਣਿਆਂ ਉਤੇ ਹਮਲਾ ਨਹੀਂ ਕਰ ਸਕੀ। ਅਸੀਂ ਕੁੱਝ ਜਹਾਜ਼ ਗੁਆ ਦਿਤੇ ਅਤੇ ਅਜਿਹਾ ਸਿਰਫ ਸਿਆਸੀ ਲੀਡਰਸ਼ਿਪ ਵਲੋਂ ਫੌਜੀ ਸਥਾਪਨਾ ਜਾਂ ਉਨ੍ਹਾਂ ਦੀ ਹਵਾਈ ਰੱਖਿਆ ਪ੍ਰਣਾਲੀ ਉਤੇ ਹਮਲਾ ਨਾ ਕਰਨ ਦੀ ਰੋਕ ਕਾਰਨ ਹੋਇਆ।’’ ਉਨ੍ਹਾਂ ਅੱਗੇ ਕਿਹਾ, ‘‘ਪਰ ਹਾਰ ਤੋਂ ਬਾਅਦ, ਅਸੀਂ ਅਪਣੀ ਰਣਨੀਤੀ ਬਦਲ ਦਿਤੀ ਅਤੇ ਅਸੀਂ ਫੌਜੀ ਅਦਾਰਿਆਂ ਵਲ ਚਲੇ ਗਏ। ਇਸ ਲਈ ਅਸੀਂ ਪਹਿਲਾਂ ਦੁਸ਼ਮਣ ਦੀ ਹਵਾਈ ਰੱਖਿਆ ਨੂੰ ਦਬਾਉਣ ਅਤੇ ਤਬਾਹ ਕਰਨ ਦਾ ਟੀਚਾ ਹਾਸਲ ਕੀਤਾ ਅਤੇ ਫਿਰ ਇਹੀ ਕਾਰਨ ਹੈ ਕਿ ਸਾਡੇ ਸਾਰੇ ਹਮਲੇ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਅਤੇ ਬ੍ਰਹਮੋਸ ਜ਼ਮੀਨ ਤੋਂ ਜ਼ਮੀਨ ਉਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੀ ਵਰਤੋਂ ਨਾਲ ਆਸਾਨੀ ਨਾਲ ਕੀਤੇ ਜਾ ਸਕੇ।’’

ਤਕਰੀਬਨ ਇਕ ਮਹੀਨਾ ਪਹਿਲਾਂ ਤਿੰਨਾਂ ਫ਼ੌਜਾਂ ਦੇ ਮੁਖੀ ਜਨਰਲ ਅਨਿਲ ਚੌਹਾਨ ਨੇ ਸਿੰਗਾਪੁਰ ’ਚ ਕਿਹਾ ਸੀ ਕਿ ਪਾਕਿਸਤਾਨ ਨਾਲ ਹਾਲ ਹੀ ’ਚ ਹੋਈ ਫੌਜੀ ਝੜਪ ’ਚ ਜਹਾਜ਼ਾਂ ਦੇ ਨੁਕਸਾਨ ਤੋਂ ਬਾਅਦ ਭਾਰਤ ਨੇ ਰਣਨੀਤੀ ’ਚ ਸੁਧਾਰ ਕੀਤਾ ਅਤੇ ਪਾਕਿਸਤਾਨੀ ਖੇਤਰ ’ਚ ਡੂੰਘੇ ਹਮਲੇ ਕੀਤੇ। ਜਨਰਲ ਅਨਿਲ ਚੌਹਾਨ ਨੇ ਕਈ ਮੰਚਾਂ ਦੇ ਹਿਸਾਬ ਨਾਲ ਨੁਕਸਾਨ ਦਾ ਜ਼ਿਕਰ ਨਹੀਂ ਕੀਤਾ। 

ਭਾਰਤ ਨੇ ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ਵਿਚ ਪਾਕਿਸਤਾਨ ਦੇ ਕੰਟਰੋਲ ਵਾਲੇ ਖੇਤਰਾਂ ਵਿਚ ਅਤਿਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ 7 ਮਈ ਨੂੰ ਆਪਰੇਸ਼ਨ ਸੰਧੂਰ ਸ਼ੁਰੂ ਕੀਤਾ ਸੀ। ਹਮਲਿਆਂ ਤੋਂ ਬਾਅਦ ਚਾਰ ਦਿਨਾਂ ਤਕ ਤਿੱਖੀ ਝੜਪਾਂ ਹੋਈਆਂ ਜੋ 10 ਮਈ ਨੂੰ ਫੌਜੀ ਕਾਰਵਾਈਆਂ ਨੂੰ ਰੋਕਣ ਦੀ ਸਹਿਮਤੀ ਨਾਲ ਖਤਮ ਹੋਈਆਂ। 

ਅਤਿਵਾਦੀ ਢਾਂਚੇ ਉਤੇ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਸੂਚਿਤ ਕੀਤਾ ਸੀ ਕਿ ਉਹ ਸਥਿਤੀ ਨੂੰ ਵਿਗਾੜਨਾ ਨਹੀਂ ਚਾਹੁੰਦਾ ਅਤੇ ਇਹ ਹਮਲੇ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸਨ। ਪਰ ਜਿਵੇਂ ਹੀ ਪਾਕਿਸਤਾਨ ਨੇ ਫੌਜੀ ਜਵਾਬੀ ਕਾਰਵਾਈ ਸ਼ੁਰੂ ਕੀਤੀ, ਭਾਰਤ ਨੇ ਇਸ ਦਾ ਬਹੁਤ ਸਖਤ ਜਵਾਬ ਦਿਤਾ।

SHARE ARTICLE

ਏਜੰਸੀ

Advertisement

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM

Enforcement Team vs Mohali Shopkeepers Clash: 'ਤੁਸੀਂ ਉੱਚੀ ਨਹੀਂ ਬੋਲਣਾ, ਤੈਨੂੰ ਬੋਲਣ ਦੀ ਤਮੀਜ਼ ਨੀ

03 Jan 2026 1:54 PM

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM
Advertisement