Maharashtra News : ਈ-ਟਰੈਕਟਰਾਂ ਦੀ ਘੱਟ ਲਾਗਤ ਕਿਸਾਨਾਂ ਦੇ ਜੀਵਨ ਵਿਚ ਕ੍ਰਾਂਤੀ ਲਿਆਏਗੀ : ਮਹਾਰਾਸ਼ਟਰ ਦੇ ਮੰਤਰੀ ਸਰਨਾਇਕ 

By : BALJINDERK

Published : Jun 29, 2025, 9:11 pm IST
Updated : Jun 29, 2025, 9:11 pm IST
SHARE ARTICLE
ਈ-ਟਰੈਕਟਰਾਂ ਦੀ ਘੱਟ ਲਾਗਤ ਕਿਸਾਨਾਂ ਦੇ ਜੀਵਨ ਵਿਚ ਕ੍ਰਾਂਤੀ ਲਿਆਏਗੀ : ਮਹਾਰਾਸ਼ਟਰ ਦੇ ਮੰਤਰੀ ਸਰਨਾਇਕ 
ਈ-ਟਰੈਕਟਰਾਂ ਦੀ ਘੱਟ ਲਾਗਤ ਕਿਸਾਨਾਂ ਦੇ ਜੀਵਨ ਵਿਚ ਕ੍ਰਾਂਤੀ ਲਿਆਏਗੀ : ਮਹਾਰਾਸ਼ਟਰ ਦੇ ਮੰਤਰੀ ਸਰਨਾਇਕ 

Maharashtra News : ਮਹਾਰਾਸ਼ਟਰ ਇਲੈਕਟ੍ਰਿਕ ਵਾਹਨ ਨੀਤੀ 2025 ਦੇ ਤਹਿਤ 1.5 ਲੱਖ ਰੁਪਏ ਦੀ ਸਬਸਿਡੀ ਮਿਲੇਗੀ। 

Maharashtra News in Punjabi : ਮਹਾਰਾਸ਼ਟਰ ਦੇ ਆਵਾਜਾਈ ਮੰਤਰੀ ਪ੍ਰਤਾਪ ਸਰਨਾਇਕ ਨੇ ਐਤਵਾਰ ਨੂੰ ਕਿਹਾ ਕਿ ਇਲੈਕਟ੍ਰਿਕ ਟਰੈਕਟਰਾਂ ਦੇ ਆਉਣ ਨਾਲ ਕਿਸਾਨਾਂ ਦੀ ਜ਼ਿੰਦਗੀ ’ਚ ਕ੍ਰਾਂਤੀ ਆਵੇਗੀ ਅਤੇ ਦੇਸ਼ ਦੇ ਖੇਤੀਬਾੜੀ ਖੇਤਰ ’ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ।

ਠਾਣੇ ਖੇਤਰੀ ਟਰਾਂਸਪੋਰਟ ਦਫਤਰ (ਆਰ.ਟੀ.ਓ.) ਵਿਖੇ ਪਹਿਲੇ ਈ-ਟਰੈਕਟਰ ਨੂੰ ਰਜਿਸਟਰ ਕਰਨ ਦੇ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਖਰੀਦਦਾਰਾਂ ਨੂੰ ਮਹਾਰਾਸ਼ਟਰ ਇਲੈਕਟ੍ਰਿਕ ਵਾਹਨ ਨੀਤੀ 2025 ਦੇ ਤਹਿਤ 1.5 ਲੱਖ ਰੁਪਏ ਦੀ ਸਬਸਿਡੀ ਮਿਲੇਗੀ। 

ਸਰਨਾਇਕ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕਿਸਾਨਾਂ ਦੇ ਜੀਵਨ ਵਿਚ ਕ੍ਰਾਂਤੀ ਲਿਆਏਗਾ ਅਤੇ ਦੇਸ਼ ਦੇ ਖੇਤੀਬਾੜੀ ਖੇਤਰ ਵਿਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਉਨ੍ਹਾਂ ਕਿਹਾ, ‘‘ਡੀਜ਼ਲ ਦੀ ਬਜਾਏ ਬਿਜਲੀ ਦੀ ਵਰਤੋਂ ਕਾਰਨ ਸੰਚਾਲਨ ਲਾਗਤ 60-70 ਫ਼ੀ ਸਦੀ ਘੱਟ ਜਾਂਦੀ ਹੈ। ਉਦਾਹਰਣ ਵਜੋਂ ਡੀਜ਼ਲ ਟਰੈਕਟਰਾਂ ਨਾਲ ਇਕ ਏਕੜ ਦੀ ਵਾਹੀ ਕਰਨ ਵਿਚ 1200-1500 ਰੁਪਏ ਲਗਦੇ ਹਨ, ਜਦਕਿ ਈ-ਟਰੈਕਟਰ ਨਾਲ ਇਹ ਘਟ ਕੇ 300 ਰੁਪਏ ਰਹਿ ਜਾਂਦਾ ਹੈ।’’ 

(For more news apart from  Low cost of e-tractors will revolutionize the lives of farmers: Maharashtra Minister Saranayakv News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement