
ਟਰੱਕ ਨਾਲ ਕਾਰ ਟਕਰਾਉਣ ਨਾਲ ਵਾਪਰਿਆ ਹਾਦਸਾ
ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਡੇ ਸ਼ਰਾਬ ਕਾਰੋਬਾਰੀਆਂ 'ਚ ਗਿਣੇ ਜਾਂਦੇ ਕੇਡੀ ਖ਼ੋਸਲਾ (KD Khosla) ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਕੇਡੀ ਖ਼ੋਸਲਾ ਦਸੂਹਾ ਦੇ ਰਹਿਣ ਵਾਲੇ ਸਨ। ਇਹ ਹਾਦਸਾ ਹਾਜ਼ੀਪੁਰ ਤੋਂ ਤਲਵਾੜਾ ਸੜਕ 'ਤੇ ਪੈਂਦੇ ਅੱਡਾ ਝੀਰ ਦੀ ਖੂਹੀ (Adda Jheer di Khuhi) ਨੇੜੇ ਵਾਪਰਿਆ ਹੈ।
PHOTO
ਪ੍ਰਾਪਤ ਜਾਣਕਾਰੀ ਅਨੁਸਾਰ ਕੇਡੀ ਖ਼ੋਸਲਾ ਆਪਣੀ ਇਨੋਵਾ ਗੱਡੀ ਵਿੱਚ ਜਾ ਰਹੇ ਸਨ ਕਿ ਗੱਡੀ ਸੰਤੁਲਨ ਵਿਗੜਨ ਕਾਰਨ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਜਾ ਟਕਰਾਈ। ਕੇਡੀ ਖ਼ੋਸਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਚਾਲਕ ਜ਼ਖ਼ਮੀ ਹੋ ਗਿਆ।
PHOTO
ਦੱਸਣਾ ਬਣਦਾ ਹੈ ਕਿ ਕੇਡੀ ਖ਼ੋਸਲਾ ਸ਼ਰਾਬ ਦੇ ਕਾਰੋਬਾਰੀ ਹੋਣ ਤੋਂ ਇਲਾਵਾ ਵੱਡੇ ਸਮਾਜ ਸੇਵੀ ਸਨ ਤੇ ਕੰਢੀ ਖ਼ੇਤਰ ਦੇ ਅਨੇਕਾਂ ਲੋੜਵੰਦ ਬੱਚਿਆਂ ਦੀ ਪੜ੍ਹਾਈ ਵਿੱਚ ਯੋਗਦਾਨ ਕਰਦੇ ਸਨ।