
ਕਿਦਵਈ ਨਗਰ ਵਾਈ ਬਲਾਕ ਨਿਵਾਸੀ ਧੀਰੇਂਦਰ ਤਿਵਾਰੀ (70) ਨੂੰ SIT ਨੇ 12 ਜੁਲਾਈ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ
ਨਵੀਂ ਦਿੱਲੀ - ਜੇਲ੍ਹ 'ਚ ਬੰਦ ਸਿੱਖ ਦੰਗਿਆਂ ਦੇ ਦੋਸ਼ੀ ਦੀ ਹੈਲਟ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਜੇਲ ਪ੍ਰਸ਼ਾਸਨ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸਿੱਖ ਦੰਗਿਆਂ ਵਿਚ ਜੇਲ੍ਹ ਭੇਜੇ ਗਏ 34 ਵਿਚੋਂ 12 ਦੋਸ਼ੀ ਹਸਪਤਾਲ ਵਿਚ ਦਾਖ਼ਲ ਹਨ। ਗ੍ਰਿਫ਼ਤਾਰੀ ਤੋਂ ਬਾਅਦ ਇਨ੍ਹਾਂ ਸਾਰਿਆਂ ਦੀ ਸਿਹਤ ਖ਼ਰਾਬ ਹੈ।
ਕਿਦਵਈ ਨਗਰ ਵਾਈ ਬਲਾਕ ਨਿਵਾਸੀ ਧੀਰੇਂਦਰ ਤਿਵਾਰੀ (70) ਨੂੰ SIT ਨੇ 12 ਜੁਲਾਈ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ। ਉਸ 'ਤੇ 1984 ਦੇ ਸਿੱਖ ਦੰਗਿਆਂ ਦੌਰਾਨ ਕਿਦਵਈ ਨਗਰ ਵਿਚ ਸਿੱਖਾਂ ਦੇ ਕਤਲੇਆਮ ਦਾ ਦੋਸ਼ ਸੀ। ਜੇਲ੍ਹ ਪਹੁੰਚ ਕੇ ਜਦੋਂ ਡਾਕਟਰੀ ਜਾਂਚ ਕਰਵਾਈ ਗਈ ਤਾਂ ਉਹ ਸ਼ੂਗਰ ਦਾ ਮਰੀਜ਼ ਨਿਕਲਿਆ। ਇਸ ਤੋਂ ਬਾਅਦ ਜੇਲ੍ਹ ਵਿਚ ਹੀ ਤਬੀਅਤ ਵਿਗੜ ਗਈ ਤਾਂ ਧੀਰੇਂਦਰ ਨੂੰ ਜੇਲ੍ਹ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।
ਜੇਲ੍ਹ ਸੁਪਰਡੈਂਟ ਡਾਕਟਰ ਬੀਡੀ ਪਾਂਡੇ ਅਨੁਸਾਰ 12 ਅਗਸਤ ਨੂੰ ਉਸ ਦੀ ਤਬੀਅਤ ਖ਼ਰਾਬ ਹੋਣ ’ਤੇ ਉਸ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਸਿਹਤ ਵਿੱਚ ਕੁਝ ਸੁਧਾਰ ਹੋਣ ਤੋਂ ਬਾਅਦ 20 ਅਗਸਤ ਨੂੰ ਉਸ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਸੀ। 23 ਅਗਸਤ ਨੂੰ ਫਿਰ ਤਬੀਅਤ ਖਰਾਬ ਹੋਣ 'ਤੇ ਉਸ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। 24 ਨੂੰ ਹਲਾਤ ਰੈਫਰ ਕਰ ਦਿੱਤਾ ਗਿਆ।
ਜੇਲ੍ਹ ਸੁਪਰਡੈਂਟ ਡਾਕਟਰ ਬੀਡੀ ਪਾਂਡੇ ਅਨੁਸਾਰ 12 ਅਗਸਤ ਨੂੰ ਉਸ ਦੀ ਤਬੀਅਤ ਖ਼ਰਾਬ ਹੋਣ ’ਤੇ ਉਸ ਨੂੰ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਸਿਹਤ ਵਿਚ ਕੁਝ ਸੁਧਾਰ ਹੋਣ ਤੋਂ ਬਾਅਦ 20 ਅਗਸਤ ਨੂੰ ਉਸ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਸੀ। 23 ਅਗਸਤ ਨੂੰ ਫਿਰ ਤਬੀਅਤ ਖ਼ਰਾਬ ਹੋਣ 'ਤੇ ਉਸ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। 24 ਨੂੰ ਹੈਲਟ ਹਸਪਤਾਲ ਰੈਫਰ ਕਰ ਦਿੱਤਾ ਗਿਆ।
27 ਅਗਸਤ ਦੀ ਦੇਰ ਸ਼ਾਮ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 28 ਦੀ ਸ਼ਾਮ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਬੁਢਾਪੇ ਵਿਚ ਜੇਲ੍ਹ ਭੇਜੇ ਜਾਣ ਕਾਰਨ ਉਹ ਦਹਿਸ਼ਤ ਵਿਚ ਸੀ ਅਤੇ ਸ਼ੂਗਰ ਦਾ ਪੱਧਰ ਵੀ ਵੱਧ ਗਿਆ ਸੀ। ਇਸ ਕਾਰਨ ਉਸ ਦੀ ਮੌਤ ਹੋ ਗਈ।