
ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਸੌਪੀਆਂ ਲਾਸ਼ਾਂ
ਨਵੀਂ ਦਿੱਲੀ: ਦਿੱਲੀ ਨੋਇਡਾ ਡਾਇਰੈਕਟ ਫਲਾਈਵੇਅ ਨੇੜੇ ਯਮੁਨਾ ਨਦੀ 'ਚ ਡੁੱਬਣ ਨਾਲ 5 ਲੜਕਿਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮੂਰਤੀ ਵਿਸਰਜਨ ਦੌਰਾਨ ਪੰਜ ਲੜਕੇ ਯਮੁਨਾ ਨਦੀ 'ਚ ਡੁੱਬ ਗਏ ਸਨ। ਘਟਨਾ ਐਤਵਾਰ ਦੁਪਹਿਰ 1.30 ਵਜੇ ਦੇ ਕਰੀਬ ਵਾਪਰੀ। ਸਾਰੇ ਮ੍ਰਿਤਕ ਯੂਪੀ ਦੇ ਪਿੰਡ ਸਲਾਰਪੁਰ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।
PHOTO
ਘਟਨਾ ਦੀ ਸੂਚਨ ਮਿਲਣ 'ਤੇ ਮੌਕੇ 'ਤੇ ਪੁਲਿਸ ਪਹੁੰਚ ਗਈ। ਪੁਲਿਸ ਨੇ ਡੀਐੱਮ ਈਸਟ ਬੋਟ ਕਲੱਬ ਅਤੇ ਫਾਇਰ ਬ੍ਰਿਗੇਡ ਸਟਾਫ ਦੀ ਮਦਦ ਨਾਲ ਪੰਜ ਲੜਕਿਆਂ ਦੀਆਂ ਲਾਸ਼ਾਂ ਨੂੰ ਨਦੀ 'ਚੋਂ ਕੱਢਿਆ ਅਤੇ ਪੋਸਟ ਮਾਰਟਮ ਲਈ ਸਫਦਰਜੰਗ ਹਸਪਤਾਲ ਭੇਜ ਦਿੱਤਾ।
PHOTO
ਜਾਣਕਾਰੀ ਅਨੁਸਾਰ ਸਾਰੇ ਨੌਜਵਾਨ ਜਨਮ ਅਸ਼ਟਮੀ ਦੇ ਮੌਕੇ 'ਤੇ ਸਥਾਪਿਤ ਭਗਵਾਨ ਕ੍ਰਿਸ਼ਨ ਦੀ ਮੂਰਤੀ ਦਾ ਵਿਸਰਜਨ ਕਰਨ ਪਹੁੰਚੇ ਹੋਏ ਸਨ। ਦਿੱਲੀ ਪੁਲਿਸ ਮੁਤਾਬਕ ਵਿਸਰਜਨ ਤੋਂ ਬਾਅਦ ਮੂਰਤੀ ਨਦੀ ਦੇ ਵਿਚਕਾਰ ਜਾ ਟਕਰਾਈ। ਫਿਰ ਡੀਐਨਡੀ ਫਲਾਈਓਵਰ ਤੋਂ ਛੇ ਲੜਕੇ ਮੁੜ ਯਮੁਨਾ ਨਦੀ ਵਿੱਚ ਦਾਖਲ ਹੋ ਗਏ, ਜਿਨ੍ਹਾਂ ਵਿੱਚੋਂ ਸਿਰਫ਼ ਇੱਕ ਲੜਕਾ ਹੀ ਵਾਪਸ ਆ ਸਕਿਆ ਅਤੇ ਪੰਜ ਜਣੇ ਯਮੁਨਾ ਦੇ ਤੇਜ਼ ਵਹਾਅ ਵਿੱਚ ਡੁੱਬ ਗਏ।
ਸਾਰੇ ਨੌਜਵਾਨਾਂ ਦੀ ਉਮਰ 20 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਲੱਕੀ, ਵੀਰੂ, ਅੰਕਿਤ, ਲਲਿਤ ਅਤੇ ਸਾਨੂ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਹਨ।