UNLOCK -5 ਲਈ ਅੱਜ ਦਿਸ਼ਾ ਨਿਰਦੇਸ਼ ਜਾਰੀ ਕਰ ਸਕਦੀ ਹੈ ਕੇਂਦਰ ਸਰਕਾਰ, ਟੂਰਿਜ਼ਮ ਖੁੱਲ੍ਹਣ ਦੀ ਉਮੀਦ 
Published : Sep 29, 2020, 11:01 am IST
Updated : Sep 29, 2020, 11:01 am IST
SHARE ARTICLE
 Unlock 5.0 Guidelines & Rules
Unlock 5.0 Guidelines & Rules

ਕੇਂਦਰ ਸਰਕਾਰ ਸਾਵਧਾਨੀ ਨਾਲ ਪੂਰੇ ਦੇਸ਼ ਦੇ ਸਿਨੇਮਾ ਹਾਲ ਖੋਲ੍ਹਣ ਦੀ ਦੇ ਸਕਦੀ ਹੈ ਇਜਾਜ਼ਤ

ਨਵੀਂ ਦਿੱਲੀ: ਕੋਰੋਨਾ ਸੰਕਟ ਦੇ ਵਿਚਕਾਰ ਦੇਸ਼ ਵਿਆਪੀ ਅਨਲੌਕ ਦੇ ਚੌਥੇ ਪੜਾਅ ਦੀ ਆਖਰੀ ਤਰੀਕ 30 ਸਤੰਬਰ ਨੂੰ ਖ਼ਤਮ ਹੋ ਰਹੀ ਹੈ। ਹੁਣ ਅਨਲੌਕ-5 ਨਵੇਂ ਮਹੀਨੇ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਅਨਲੌਕ -5 ਤਹਿਤ ਦਿੱਤੀਆਂ ਜਾਣ ਵਾਲੀਆਂ ਛੋਟਾਂ ਬਾਰੇ ਅੱਜ ਕੇਂਦਰ ਸਰਕਾਰ ਦਿਸ਼ਾ-ਨਿਰਦੇਸ਼ ਜਾਰੀ ਕਰ ਸਕਦੀ ਹੈ। 1 ਅਕਤੂਬਰ ਤੋਂ ਦੇਸ਼ ਵਿਚ ਕੀ ਖੁੱਲ੍ਹੇਗਾ ਤੇ ਕੀ ਨਹੀਂ ਖੁੱਲ੍ਹੇਗਾ, ਇਸ ਬਾਰੇ ਅਟਕਲਾਂ ਤੇਜ਼ ਹੋ ਗਈਆਂ ਹਨ।

PM Narinder ModiPM Narender Modi

ਦੇਸ਼ ਭਰ ਦੇ ਸਿਨੇਮਾ ਹਾਲ 25 ਮਾਰਚ ਤੋਂ ਬੰਦ ਹਨ। ਹੁਣ 1 ਅਕਤੂਬਰ ਤੋਂ ਕੇਂਦਰ ਸਰਕਾਰ ਸਾਵਧਾਨੀ ਨਾਲ ਪੂਰੇ ਦੇਸ਼ ਦੇ ਸਿਨੇਮਾ ਹਾਲ ਖੋਲ੍ਹਣ ਦੀ ਇਜਾਜ਼ਤ ਦੇ ਸਕਦੀ ਹੈ। ਹਾਲਾਂਕਿ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 1 ਅਕਤੂਬਰ ਤੋਂ ਸੂਬੇ ਦੇ ਸਾਰੇ ਸਿਨੇਮਾ ਹਾਲਾਂ, ਨੱਚਣ-ਗਾਉਣ ਤੇ ਜਾਦੂ ਦੇ ਸ਼ੋਅ ਸ਼ੁਰੂ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਇਸ ਵਿਚ 50 ਤੋਂ ਵੱਧ ਲੋਕ ਸ਼ਾਮਲ ਨਹੀਂ ਹੋ ਸਕਦੇ।

Cinema HallCinema Hall

ਇਹ ਮਨਜ਼ੂਰੀ ਸਮਾਜਿਕ ਦੂਰੀਆਂ ਤੋਂ ਬਚਣ, ਮਾਸਕ ਪਹਿਨਣ ਤੇ ਕੋਵਿਡ-19 ਤੋਂ ਬਚਣ ਲਈ ਹੋਰ ਸ਼ਰਤਾਂ ਦੇ ਨਾਲ ਦਿੱਤੀ ਜਾਵੇਗੀ। ਲੌਕਡਾਊਨ ਵਿਚ ਸੈਰ ਸਪਾਟਾ ਖੇਤਰ ਬਹੁਤ ਪ੍ਰਭਾਵਿਤ ਹੋਏ ਹਨ। ਹਾਲ ਹੀ ਵਿਚ ਤਾਜ ਮਹਿਲ ਸਮੇਤ ਕੁਝ ਯਾਤਰੀ ਸਥਾਨਾਂ ਨੂੰ ਖੋਲ੍ਹਿਆ ਗਿਆ ਸੀ। ਅਨਲੌਕ -5 ਦੇ ਤਹਿਤ ਗ੍ਰਹਿ ਮੰਤਰਾਲੇ ਯਾਤਰੀਆਂ ਲਈ ਬਾਕੀ ਯਾਤਰੀ ਸਥਾਨ ਖੋਲ੍ਹਣ ਦੀ ਇਜਾਜ਼ਤ ਦੇ ਸਕਦੇ ਹਨ।

 Unlock 5.0 Guidelines & RulesUnlock 5.0 Guidelines & Rules

ਹਾਲਾਂਕਿ, ਉਤਰਾਖੰਡ ਸਰਕਾਰ ਨੇ ਬਗੈਰ ਕਿਸੇ ਕੁਆਰੰਟਿਨ ਦੇ ਯਾਤਰੀਆਂ ਨੂੰ ਰਾਜ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਹੋਈ ਹੈ। ਅਨਲੌਕ -4 ਵਿੱਚ ਗ੍ਰਹਿ ਮੰਤਰਾਲੇ ਨੇ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਨੂੰ ਦੇਸ਼ ਭਰ ਵਿੱਚ ਕੰਨਟੇਨਮੈਂਟ ਜ਼ੋਨ ਦੇ ਬਾਹਰ ਸਕੂਲ ਜਾਣ ਦੀ ਇਜਾਜ਼ਤ ਦਿੱਤੀ ਸੀ। 21 ਸਤੰਬਰ ਤੋਂ ਕੁਝ ਸੂਬਿਆਂ ਵਿੱਚ ਸਕੂਲ ਮੁੜ ਖੁੱਲ੍ਹ ਗਏ। ਹੁਣ ਅਗਲੇ ਮਹੀਨੇ ਦੂਜੇ ਸੂਬਿਆਂ ‘ਚ ਵੀ ਇਸ ਦੀ ਪ੍ਰਮਿਸ਼ਨ ਦੇ ਸਕਦੇ ਹਨ। ਹਾਲਾਂਕਿ, ਪ੍ਰਾਇਮਰੀ ਸਕੂਲ ਕੁਝ ਹੋਰ ਹਫ਼ਤਿਆਂ ਲਈ ਬੰਦ ਰਹਿਣ ਦੀ ਸੰਭਾਵਨਾ ਹੈ।

 Unlock 5.0 Guidelines & RulesUnlock 5.0 Guidelines & Rules

ਦੱਸ ਦਈਏ ਕਿ ਅਨਲੌਕ -4 ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਿਨੇਮਾ ਹਾਲਾਂ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ​​ਥੀਏਟਰਾਂ (ਓਪਨ ਏਅਰ ਥੀਏਟਰ ਨੂੰ ਛੱਡ ਕੇ) ਅਤੇ ਅਜਿਹੀਆਂ ਥਾਂਵਾਂ 'ਤੇ ਗਤੀਵਿਧੀਆਂ 'ਤੇ ਪਾਬੰਦੀ ਲਗਾਈ ਗਈ ਸੀ। 21 ਸਤੰਬਰ ਤੋਂ 100 ਵਿਅਕਤੀਆਂ ਦੀ ਵੱਧ ਤੋਂ ਵੱਧ ਗਿਣਤੀ ਵਾਲੇ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਪ੍ਰੋਗਰਾਮਾਂ ਦੀ ਇਜਾਜ਼ਤ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement