ਗੁਰੂਗ੍ਰਾਮ: ਪਤੀ ਨੇ ਡਾਕਟਰ ਪਤਨੀ ਨੂੰ ਟ੍ਰੈਕ ਕਰਨ ਲਈ ਕਾਰ ਵਿਚ ਲਗਾਇਆ GPS ਡਿਵਾਇਸ, ਮਾਮਲਾ ਦਰਜ
Published : Sep 29, 2021, 1:53 pm IST
Updated : Sep 29, 2021, 1:53 pm IST
SHARE ARTICLE
Husband installs GPS device in car to track his doctor wife
Husband installs GPS device in car to track his doctor wife

ਅੋਰਤ ਨੇ ਆਪਣੇ ਪਤੀ ਅਤੇ ਸਹੁਰੇ 'ਤੇ ਉਸ ਦੀ ਜਾਸੂਸੀ ਕਰਨ ਦਾ ਸ਼ੱਕ ਜਤਾਇਆ ਹੈ।

 

ਗੁਰੂਗ੍ਰਾਮ: ਗੁਰੂਗ੍ਰਾਮ ਵਿਚ ਇੱਕ ਮਹਿਲਾ ਡਾਕਟਰ ਨੇ ਆਪਣੇ ਪਤੀ ਦੇ ਖਿਲਾਫ਼ ਉਸ ਦੀ ਕਾਰ ਵਿਚ ਜੀਪੀਐਸ ਟਰੈਕਿੰਗ ਉਪਕਰਣ (GPS Tracking Device) ਲਗਾਉਣ ਅਤੇ ਉਸ ਦਾ ਪਿੱਛਾ ਕਰਨ ਦੇ ਲਈ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਔਰਤ ਦੇ ਅਨੁਸਾਰ, ਉਸ ਵੱਲੋਂ 26 ਸਤੰਬਰ ਨੂੰ ਆਪਣੀ ਕਾਰ ਵਿਚ ਇੱਕ GPS S20 ਪੋਰਟੇਬਲ ਟਰੈਕਰ (Portable Tracker), ਮਾਰੂਤੀ ਸੁਜ਼ੂਕੀ ਐਸ-ਪ੍ਰੈਸੋ (Maruti Suzuki S-Presso) ਪਾਇਆ ਗਿਆ ਸੀ।

ਹੋਰ ਵੀ ਪੜ੍ਹੋ: IPL ਦੇ ਆਖਰੀ ਦੋ ਮੈਚ ਹੋਣਗੇ ਇੱਕੋ ਸਮੇਂ, 25 ਅਕਤੂਬਰ ਨੂੰ ਕੀਤਾ ਜਾਵੇਗਾ ਨਵੀਂਆਂ ਟੀਮਾਂ ਦਾ ਐਲਾਨ

Husband installs GPS device in car to track his doctor wifeHusband installs GPS device in car to track his doctor wife

ਅੋਰਤ ਨੇ ਦੱਸਿਆ ਕਿ, ਉਹ ਆਪਣੀ ਕਾਰ ਵਿਚ ਸੈਕਟਰ 69 ’ਚ ਇੱਕ ਮਰੀਜ਼ ਨੂੰ ਦੇਖਣ ਜਾ ਰਹੀ ਸੀ। ਮੋਬਾਈਲ 'ਤੇ ਗੱਲ ਕਰਨ ਤੋਂ ਬਾਅਦ, ਉਹ ਮੋਬਾਈਲ ਨੂੰ ਸਟੀਅਰਿੰਗ ਦੇ ਹੇਠਾਂ ਖਾਲੀ ਜਗ੍ਹਾ' ਤੇ ਰੱਖ ਰਹੀ ਸੀ ਕਿ ਉਸੇ ਸਮੇਂ ਉਸ ਦਾ ਮੋਬਾਈਲ ਹੇਠਾਂ ਡਿੱਗ ਗਿਆ ਅਤੇ ਜਦੋਂ ਉਹ ਆਪਣਾ ਮੋਬਾਈਲ ਲੈਣ ਲਈ ਹੇਠਾਂ ਝੁਕੀ ਤਾਂ ਉਸ ਨੇ ਉੱਥੇ ਇੱਕ ਬਲੈਕ ਬਾਕਸ ਵੇਖਿਆ। ਜਦੋਂ ਉਸ ਨੇ ਡੱਬਾ ਖੋਲਿਆ ਤਾਂ ਉਸ ਵਿਚ GPS ਪਇਆ ਸੀ। ਘਰ ਵਾਪਸ ਆਉਣ ਤੋਂ ਬਾਅਦ, ਉਸ ਨੇ ਉਪਕਰਣ ਦੀ ਤਸਵੀਰ ਆਪਣੇ ਭਰਾ ਨੂੰ ਭੇਜੀ, ਜਿਸ ਮਗਰੋਂ ਉਸ ਦੇ ਭਰਾ ਨੇ ਦੱਸਿਆ ਕਿ ਇਹ ਟਰੈਕਰ ਇੱਕ GPS ਉਪਕਰਣ ਹੈ। ਇਹ ਜਾਣਨ ਤੋਂ ਬਾਅਦ, ਉਸ ਨੇ ਉਪਕਰਣ ਖੋਲ੍ਹਿਆ ਅਤੇ ਉਸ ਵਿਚ ਇਕ ਸਿਮ ਵੀ ਮਿਲੀ।

ਹੋਰ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ਖਾਲੀ ਕੀਤਾ ਕਪੂਰਥਲਾ ਹਾਊਸ, CRPF ਜਵਾਨਾਂ ਦਾ ਕੀਤਾ ਧੰਨਵਾਦ

GPS Tracking DeviceGPS Tracking Device

ਅੋਰਤ ਨੇ ਉਸ ਦੇ ਪਤੀ ਅਤੇ ਸਹੁਰੇ 'ਤੇ ਉਸ ਦੀ ਜਾਸੂਸੀ ਕਰਨ ਦਾ ਸ਼ੱਕ ਜਤਾਇਆ ਹੈ। ਅੋਰਤ ਦੇ ਅਨੁਸਾਰ, ਉਸ ਦੀ ਕਾਰ ਦੀ ਚਾਬੀ ਵੀ ਉਸ ਤੋਂ ਇਲਾਵਾ ਸਫ਼ਾਈ ਕਰਨ ਵਾਲੇ ਨੌਜਵਾਨ ਦੇ ਕੋਲ ਵੀ ਰਹਿੰਦੀ ਹੈ। ਅੋਰਤ ਨੂੰ ਆਪਣੇ ਸਫ਼ਾਈ ਕਰਮਚਾਰੀ 'ਤੇ ਸ਼ੱਕ ਹੈ ਕਿ ਉਸ ਨੇ ਇਹ ਡਿਵਾਈਸ ਪਤੀ (Woman accused Husband) ਅਤੇ ਸਹੁਰੇ ਦੀ ਮਿਲੀਭੁਗਤ ਨਾਲ ਆਪਣੀ ਕਾਰ ਵਿਚ ਲਗਾਇਆ ਸੀ। ਮਹਿਲਾ ਡਾਕਟਰ (Doctor Wife) ਦਾ ਆਰੋਪ ਹੈ ਕਿ ਉਸ ਦੀ ਗਤੀਵਿਧੀ ਨੂੰ ਰਿਕਾਰਡ ਕਰਨ ਤੋਂ ਬਾਅਦ ਕਿਸੇ ਹੋਰ ਉਪਕਰਣ ’ਤੇ ਭੇਜਿਆ ਜਾ ਰਿਹਾ ਸੀ। ਡਾਕਟਰ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਦੀ ਨਿੱਜਤਾ ਦੀ ਉਲੰਘਣਾ ਕੀਤੀ ਗਈ ਹੈ।

ਹੋਰ ਵੀ ਪੜ੍ਹੋ: ਕੋਲਕਾਤਾ 'ਚ ਇਮਾਰਤ ਡਿੱਗਣ ਨਾਲ ਤਿੰਨ ਸਾਲਾ ਬੱਚੇ ਸਮੇਤ ਔਰਤ ਦੀ ਮੌਤ

Husband installs GPS device in car to track his doctor wifeHusband installs GPS device in car to track his doctor wife

ਹੋਰ ਵੀ ਪੜ੍ਹੋ: ਖ਼ੁਸ਼ਖ਼ਬਰੀ! ਦੇਸ਼ ਵਿਚ ਸੀਨੀਅਰ ਨਾਗਰਿਕਾਂ ਨੂੰ ਨੌਕਰੀ ਦਿਵਾਉਣ ਲਈ ਖੋਲਿਆ ਜਾਵੇਗਾ Employment exchange

ਅੋਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ IT ਐਕਟ ਦੇ ਤਹਿਤ IPC ਦੀਆਂ ਧਾਰਾਵਾਂ 354D (Stalking), 354 C, 506 (Criminal Intimidation) ਅਤੇ ਧਾਰਾ 67 (Published or Transmitted in the Electronic form) ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਿਹਾ, “ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਟਰੈਕਰ ਡਿਵਾਈਸ ਕਿਸ ਨੇ, ਕਿਸ ਦੇ ਨਿਰਦੇਸ਼ਾਂ ’ਤੇ ਅਤੇ ਕਿਸ ਮਕਸਦ ਨਾਲ ਲਗਾਇਆ ਹੈ।”

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement