
ਮੁਲਜ਼ਮ ਔਰਤ ਨੂੰ ਕੀਤਾ ਗ੍ਰਿਫ਼ਤਾਰ
ਠਾਣੇ: ਮਹਾਰਾਸ਼ਟਰ ਦੇ ਠਾਣੇ ਜ਼ਿਲੇ 'ਚ ਪੁਲਿਸ ਨੇ ਦੇਹ ਵਪਾਰ 'ਚ ਧੱਕੇ ਜਾਣ ਵਾਲੀ ਨਾਬਾਲਗ ਲੜਕੀ ਅਤੇ ਇਕ ਔਰਤ ਨੂੰ ਰਿਹਾਅ ਕਰ ਦਿੱਤਾ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੀਨੀਅਰ ਪੁਲਿਸ ਇੰਸਪੈਕਟਰ ਅਵੀਰਾਜ ਕੁਰਹਾਡੇ ਨੇ ਦੱਸਿਆ ਕਿ ਮੀਰਾ ਭਾਈੰਦਰ-ਵਾਸਈ ਵਿਰਾਰ ਪੁਲਿਸ ਦੇ ਐਂਟੀ-ਹਿਊਮਨ ਟਰੈਫਿਕਿੰਗ ਸੈੱਲ (ਏ.ਐੱਚ.ਟੀ.ਸੀ.) ਨੇ ਮੰਗਲਵਾਰ ਨੂੰ ਆਪਣੇ ਇਕ ਕਰਮਚਾਰੀ ਨੂੰ ਗਾਹਕ ਦੇ ਰੂਪ 'ਚ ਇਕ ਰੈਸਟੋਰੈਂਟ 'ਚ ਭੇਜਿਆ ਸੀ, ਜਿੱਥੇ ਔਰਤ ਦੋਹਾਂ ਪੀੜਤਾਂ ਨੂੰ ਦੇਹ ਵਪਾਰ ਦੇ ਇਰਾਦੇ ਨਾਲ ਲੈ ਕੇ ਆਈ ਸੀ।
ਉਨ੍ਹਾਂ ਦੱਸਿਆ ਕਿ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪੀੜਤਾਂ ਨੂੰ ਬਚਾ ਲਿਆ ਗਿਆ ਅਤੇ ਮੁੜ ਵਸੇਬਾ ਘਰ ਭੇਜ ਦਿੱਤਾ ਗਿਆ।