
ਸਟੇਟ ਬੈਂਕ ਆਫ ਇੰਡੀਆ (SBI) ਦੇ ਖਾਤੇ ਧਾਰਕਾਂ ਅਤੇ ਏਟੀਐਮ ਧਾਰਕਾਂ ਲਈ ਜਰੂਰੀ ਖਬਰ ਹੈ। ਐਸਬੀਆਈ ਨੇ 31 ਅਕਤੂਬਰ 2018 ਤੋਂ ਏਟੀਐਮ ਤੋਂ ਕੈਸ਼ ਨਿਕਾਸੀ ਦੀ ਨਵੀਂ ...
ਨਵੀਂ ਦਿੱਲੀ (ਭਾਸ਼ਾ) :- ਸਟੇਟ ਬੈਂਕ ਆਫ ਇੰਡੀਆ (SBI) ਦੇ ਖਾਤੇ ਧਾਰਕਾਂ ਅਤੇ ਏਟੀਐਮ ਧਾਰਕਾਂ ਲਈ ਜਰੂਰੀ ਖਬਰ ਹੈ। ਐਸਬੀਆਈ ਨੇ 31 ਅਕਤੂਬਰ 2018 ਤੋਂ ਏਟੀਐਮ ਤੋਂ ਕੈਸ਼ ਨਿਕਾਸੀ ਦੀ ਨਵੀਂ ਲਿਮਿਟ ਲਾਗੂ ਕਰਨ ਦਾ ਐਲਾਨ ਕੀਤਾ ਹੈ। ਹੁਣ ਐਸਬੀਆਈ ਦਾ ਕਲਾਸਿਕ ਅਤੇ ਮੈਸਟਰੋ ਡੈਬਿਟ ਕਾਰਡ ਧਾਰਕ 31 ਅਕਤੂਬਰ ਤੋਂ ਸਿਰਫ 20 ਹਜਾਰ ਰੁਪਏ ਪ੍ਰਤੀਦਿਨ ਕੱਢ ਸਕਣਗੇ। ਐਸਬੀਆਈ ਖਾਤਾ ਧਾਰਕਾਂ ਨੂੰ ਝੱਟਕਾ ਦੇਣ ਵਾਲੀ ਇਹ ਖਬਰ 31 ਅਕਤੂਬਰ ਤੋਂ ਪ੍ਰਭਾਵੀ ਹੋ ਰਹੀ ਹੈ।
ATM
ਅਜੇ ਏਟੀਐਮ ਤੋਂ ਕੈਸ਼ ਨਿਕਾਸੀ ਦੀ ਇਹ ਸੀਮਾ 40 ਹਜਾਰ ਰੁਪਏ ਪ੍ਰਤੀਦਿਨ ਹੈ ਪਰ 31 ਅਕਤੂਬਰ ਤੋਂ ਬਾਅਦ ਐਸਬੀਆਈ ਕਲਾਸਿਕ ਅਤੇ ਮੈਸਟਰੋ ਡੈਬਿਟ ਕਾਰਡ ਧਾਰਕ 20,000 ਰੁਪਏ ਪ੍ਰਤੀਦਿਨ ਤੋਂ ਜ਼ਿਆਦਾ ਨਹੀਂ ਕੱਢ ਸਕਣਗੇ। ਇਕ ਸੂਚਨਾ ਜਾਰੀ ਕਰਦੇ ਹੋਏ ਸਟੇਟ ਬੈਂਕ ਆਫ ਇੰਡੀਆ ਨੇ ਦੱਸਿਆ ਕਿ ਦੇਸ਼ ਵਿਚ ਸਭ ਤੋਂ ਜ਼ਿਆਦਾ ਕੈਸ਼ ਨਿਕਾਸੀ ਐਸਬੀਆਈ ਦੇ ਖਾਤਾ ਧਾਰਕ ਕਰਦੇ ਹਨ।
ਇਹ ਖਾਤਾ ਧਾਰਕ ਜੇਕਰ ਇਕ ਦਿਨ ਵਿਚ ਜ਼ਿਆਦਾ ਕੈਸ਼ ਕੱਢਣਾ ਚਾਹੁੰਦੇ ਹਨ ਤਾਂ ਬੈਂਕ ਵਲੋਂ ਜਾਰੀ ਕੀਤੇ ਜਾਣ ਵਾਲੇ ਦੂਜੇ ਸ਼੍ਰੇਣੀ ਦੇ ਡੈਬਿਟ ਕਾਰਡ ਲਈ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਵਿਚ ਦੀ ਕੈਸ਼ ਨਿਕਾਸੀ ਦੀ ਲਿਮਿਟ ਜ਼ਿਆਦਾ ਹੈ। ਬੈਂਕ ਨੇ ਦੱਸਿਆ ਕਿ ਡੈਬਿਟ ਕਾਰਡਸ ਤੋਂ ਇਲਾਵਾ ਬਾਕੀ ਡੈਬਿਟ ਕਾਰਡਸ ਵਿਚ ਨਿਕਾਸੀ ਦੀ ਲਿਮਿਟ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਐਸਬੀਆਈ ਗੋਲਡ ਕਾਰਡ ਦੀ ਕੈਸ਼ ਨਿਕਾਸੀ ਦੀ ਲਿਮਿਟ 50,000 ਰੁਪਏ ਪ੍ਰਤੀਦਿਨ ਅਤੇ ਐਸਬੀਆਈ ਪਲੇਟੀਨਮ ਡੈਬਿਟ ਕਾਰਡ ਦੀ ਕੈਸ਼ ਨਿਕਾਸੀ ਦੀ ਲਿਮਿਟ ਇਕ ਲੱਖ ਰੁਪਏ ਪ੍ਰਤੀਦਿਨ ਹੈ।