
ਕਿਸਾਨਾਂ ਨੇ ਰੇਲ ਪਟੜੀਆਂ 'ਤੇ ਧਰਨੇ ਲਗਾ ਕੇ ਰੇਲ ਆਵਾਜਾਈ ਦਿੱਤੀ ਸੀ ਰੋਕ
ਨਵੀਂ ਦਿੱਲੀ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰੇਲ ਮੰਤਰੀ ਪਿਊਸ਼ ਗੋਇਲ ਵਿਚਾਲੇ ਰੇਲ ਸੇਵਾਵਾਂ ਖ਼ਾਸ ਤੌਰ 'ਤੇ ਰੱਦ ਕੀਤੀਆਂ ਮਾਲ ਗੱਡੀਆਂ ਦੀ ਮੁੜ ਬਹਾਲੀ ਲਈ ਹੋਏ ਪੱਤਰਾਚਾਰ ਬਾਅਦ ਰੇਲਵੇ ਵਲੋਂ ਬੁੱਧਵਾਰ ਨੂੰ ਦੱਸਿਆ ਗਿਆ ਹੈ
CM Amrinder Singh
ਕਿ ਪੰਜਾਬ 'ਚ 97 ਮਾਲ ਗੱਡੀਆਂ ਦਾ ਸੰਚਾਲਨ ਮੁੜ ਬਹਾਲ ਕਰ ਦਿੱਤਾ ਗਿਆ ਹੈ | ਦੱਸਣਯੋਗ ਹੈ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਪੰਜਾਬ ਦੇ ਕਿਸਾਨਾਂ ਨੇ ਰੇਲ ਪਟੜੀਆਂ 'ਤੇ ਧਰਨੇ ਲਗਾ ਕੇ ਰੇਲ ਆਵਾਜਾਈ ਰੋਕ ਦਿੱਤੀ ਸੀ |
MAL TRAIN
ਉੱਤਰੀ ਤੇ ਉੱਤਰ-ਮੱਧ ਰੇਲਵੇ ਦੇ ਮਹਾਂਪ੍ਰਬੰਧਕ ਰਾਜੀਵ ਚੌਧਰੀ ਨੇ ਦੱਸਿਆ ਕਿ ਪੰਜਾਬ 'ਚ 27 ਅਕਤੂਬਰ ਤੋਂ ਮਾਲ ਗੱਡੀਆਂ ਦੀ ਸੇਵਾ ਮੁੜ ਬਹਾਲ ਕਰ ਦਿੱਤੀ ਗਈ ਹੈ |
ਸਰਕਾਰੀ ਬਿਆਨ ’ਚ ਦੱਸਿਆ ਗਿਆ ਹੈ ਕਿ ਪੰਜਾਬ ਤੋਂ 50 ਰੇਲ ਗੱਡੀਆਂ ਤੇ 21 ਕੰਟੇਨਰ ਰੈਕਸ ਗੱਡੀਆਂ ਰਵਾਨਾ ਹੋਈਆਂ ਹਨ, ਜਦ ਕਿ ਪੰਜਾਬ ਵੱਲ 26 ਮਾਲ ਗੱਡੀਆਂ ਗਈਆਂ ਹਨ; ਜਿਨ੍ਹਾਂ ਵਿੱਚ POL ਦੇ ਤਿੰਨ ਰੈਕ ਜੰਮੂ–ਕਸ਼ਮੀਰ, ਹਿਮਾਚਲ ਤੇ ਪੰਜਾਬ ਦੇ ਹਨ, ਪੰਜ ਰੈਕਸ ਖਾਦਾਂ ਦੇ ਤੇ 18 ਰੈਕਸ ਕੋਲੇ ਦੇ ਹਨ।