ਇਜ਼ਰਾਈਲੀ ਸਫ਼ੀਰ ਨੇ ਪੈਗਾਸਸ ਵਿਵਾਦ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦਸਿਆ
Published : Oct 29, 2021, 7:39 am IST
Updated : Oct 29, 2021, 7:39 am IST
SHARE ARTICLE
Naor Gilon
Naor Gilon

ਕੀ ਇਸ ਮਾਮਲੇ ’ਚ ਭਾਰਤ ਸਰਕਾਰ ਨੇ ਇਜ਼ਰਾਈਲ ਨਾਲ ਸੰਪਰਕ ਕੀਤਾ

 

ਨਵੀਂ ਦਿੱਲੀ : ਭਾਰਤ ’ਚ ਇਜ਼ਰਾਈਲ ਦੇ ਨਵਨਿਯੁਕਤ ਸਫ਼ੀਰ ਨਾਉਰ ਗਿਲੋਨ ਨੇ ਸਪਾਈਵੇਅਰ ਪੈਗਾਸਸ ਸਬੰਧੀ ਵਿਵਾਦ ਨੂੰ ਨਵੀਂ ਦਿੱਲੀ ਦਾ ‘ਅੰਦਰੂਨੀ ਮਾਮਲਾ’ ਦਸਦੇ ਹੋਏ ਵੀਰਵਾਰ ਨੂੰ ਕਿਹਾ ਕਿ ਐਨਐਸਓ ਵਰਗੀਆਂ ਕੰਪਨੀਆਂ ਅਪਣੇ ਉਤਪਾਦ ਗ਼ੈਰ-ਸਰਕਾਰੀ ਸੰਸਥਾਵਾਂ, ਸੰਗਠਨਾਂ ਜਾਂ ਵਿਅਕਤੀਆਂ ਨੂੰ ਨਹੀਂ ਵੇਚ ਸਕਦੀਆਂ। ਗਿਲੋਨ ਤੋਂ ਇਜ਼ਾਰਾਈਲੀ ਐਨਐਸਓ ਸਮੂਹ ਦੇ ਸਵਾਈਵੇਅਰ ਪੇਗਾਸਸ ਦੀ ਵਰਤੋਂ ਅਣਅਧਿਕਾਰਤ ਰੂਪ ਨਾਲ ਨਿਗਰਾਨੀ ਰਖਣ ਲਈ ਕੀਤੇ ਜਾਣ ਦੇ ਦੋਸ਼ਾਂ ਨੂੰ ਲੈ ਕੇ ਇਕ ਪ੍ਰੈੱਸ ਕਾਨਫ਼ਰੰਸ ’ਚ ਸਵਾਲ ਕੀਤਾ ਗਿਆ।

PM ModiPM Modi

ਉਨ੍ਹਾਂ ਨੂੰ ਇਹ ਵੀ ਪੁਛਿਆ ਗਿਆ ਕਿ ਕੀ ਇਸ ਮਾਮਲੇ ’ਚ ਭਾਰਤ ਸਰਕਾਰ ਨੇ ਇਜ਼ਰਾਈਲ ਨਾਲ ਸੰਪਰਕ ਕੀਤਾ। ਇਨ੍ਹਾਂ ਸਵਾਲਾਂ ਦੇ ਜਵਾਬ ’ਚ ਗਿਲੋਨ ਨੇ ਇਹ ਟਿੱਪਣੀਆਂ ਕੀਤੀਆਂ। ਇਜ਼ਰਾਈਲੀ ਸਫ਼ੀਰ ਨੇ ਕਿਹਾ ਕਿ ਪੈਗਾਸਸ ਨੂੰ ਲੈ ਕੇ ਪਾਰਤ ਵਿਚ ਜੋ ਕੁੱਝ ਵੀ ਰਿਹਾ ਹੈ, ਉਹ ਉਸ ਦਾ ਅੰਦਰੂਨੀ ਮਾਮਲਾ ਹੈ। ਉਨ੍ਹਾਂ ਕਿਹਾ, ‘‘ਮੈਂ ਹੋਰ ਵਿਸਥਾਰ ਨਾਲ ਗੱਲ ਨਹੀਂ ਕਰਾਂਗਾ।’’

Naor Gilon Naor Gilon

ਉਨ੍ਹਾਂ ਕਿਹਾ, ‘‘ਐਨਐਸਓ ਜਾਂ ਅਜਿਹੀਆਂ ਕੰਪਨੀਆਂ ਨੂੰ ਹਰ ਨਿਰਯਾਤ ਲਈ ਇਜ਼ਰਾਈਲੀ ਸਰਕਾਰ ਤੋਂ ਨਿਰਯਾਤ ਲਾਈਸੈਂਸ ਦੀ ਲੋੜ ਹੁੰਦੀ ਹੈ। ਅਸੀਂ ਸਿਰਫ਼ ਸਰਕਾਰਾਂ ਨੂੰ ਨਿਰਯਾਤ ਕਰਨ ਲਈ ਨਿਰਯਾਤ ਲਾਈਸੈਂਸ ਦਿੰਦੇ ਹਾਂ।’’ ਉਨ੍ਹਾਂ ਕਿਹਾ, ‘‘ਸਿਰਫ਼ ਇਹ ਹੀ ਸ਼ਰਤ ਹੈ ਕਿ ਉਹ ਇਸ ਨੂੰ ਗ਼ੈਰ ਸਰਕਾਰੀ ਤੱਤਾਂ ਨੂੰ ਨਹੀਂ ਵੇਚ ਸਕਦੇ।         

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement