
ਕਮੇਟੀ ਟਾਪੂਆਂ 'ਤੇ ਵਿਦੇਸ਼ੀਆਂ ਦੀ ਆਵਾਜਾਈ ਨੂੰ ਰੋਕਣ ਲਈ ਸੰਸਥਾਗਤ ਢਾਂਚਾ ਵਿਕਸਤ ਕਰਨ ਨੂੰ ਲੈ ਕੇ 30 ਦਿਨਾਂ ਵਿਚ ਅਪਣੀ ਰਿਪੋਰਟ ਦੇਵੇਗੀ।
ਅੰਡੇਮਾਨ, ( ਭਾਸ਼ਾ ) : ਅੰਡੇਮਾਨ-ਨਿਕੋਬਾਰ ਟਾਪੂ ਸਮੂਹ ਦੇ ਉਤਰੀ ਸੈਂਟੀਨਲ ਟਾਪੂ 'ਤੇ ਅਮਰੀਕੀ ਨਾਗਰਿਕ ਦੇ ਕਤਲ ਤੋਂ ਬਾਅਦ ਇਨ੍ਹਾਂ 'ਚ ਰਹਿੰਦੇ ਆਦਿਵਾਸੀਆਂ ਦੀ ਸੁਰੱਖਿਆ ਵੱਲ ਪ੍ਰਸ਼ਾਸਨ ਦਾ ਧਿਆਨ ਗਿਆ ਹੈ। ਅਮਰੀਕੀ ਨਾਗਰਿਕ ਦੀ ਘੁਸਪੈਠ ਦੀ ਜਾਂਚ ਲਈ ਅੰਡੇਮਾਨ-ਨਿਕੇਬਾਰ ਦੇ ਉਪ ਰਾਜਪਾਲ ਨੇ ਪੰਜ ਮੈਂਬਰੀ ਜਾਂਚ ਕਮੇਟੀ ਬਣਾਈ ਹੈ। ਇਹ ਕਮੇਟੀ ਟਾਪੂਆਂ 'ਤੇ ਵਿਦੇਸ਼ੀਆਂ ਦੀ ਆਵਾਜਾਈ ਨੂੰ ਰੋਕਣ ਲਈ ਸੰਸਥਾਗਤ ਢਾਂਚਾ ਵਿਕਸਤ ਕਰਨ ਨੂੰ ਲੈ ਕੇ 30 ਦਿਨਾਂ ਵਿਚ ਅਪਣੀ ਰਿਪੋਰਟ ਦੇਵੇਗੀ।
National Commission for Scheduled Tribes
ਰਾਸ਼ਟਰੀ ਅਨੁਸੂਚਿਤ ਕਬਾਇਲੀ ਕਮਿਸ਼ਨ ਦੇ ਮੁਖੀ ਡਾ. ਨੰਦ ਕੁਮਾਰ ਸਾਈ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਕਬਾਇਲੀ ਵੈਲਫੇਅਰ ਸਕੱਤਰ ਦੀ ਪ੍ਰਧਾਨਗੀ ਵਿਚ ਗਠਿਤ ਕਮੇਟੀ ਦੋ ਪੱਖਾਂ 'ਤੇ ਮੁਖ ਤੌਰ 'ਤੇ ਵਿਚਾਰ-ਵਟਾਂਦਰਾ ਕਰੇਗੀ। ਇਸ ਵਿਚ ਉਤਰੀ ਸੈਂਟੀਨਲ ਟਾਪੂ ਵਿਖੇ ਵਿਦੇਸ਼ੀ ਨਾਗਰਿਕਾਂ ਦੀ ਆਵਾਜਾਈ ਨੂੰ
Dr Nand Kumar Sai
ਰੋਕਣ ਲਈ ਸੰਸਥਾਗਤ ਮਸ਼ੀਨਰੀ ਦੀ ਸਮੀਖਿਆ ਅਤੇ ਲੋੜ ਮੁਤਾਬਕ ਉਸ ਨੂੰ ਹੋਰ ਮਜ਼ਬੂਤ ਕਰਨ ਦਾ ਢਾਂਚਾ ਤਿਆਰ ਕਰਨ ਲਈ ਸੁਝਾਅ ਦਿਤੇ ਜਾਣੇ ਹਨ। ਨਾਲ ਹੀ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਮਸ਼ੀਨਰੀ ਤਿਆਰ ਕਰਨ ਨੂੰ ਲੈ ਕੇ ਵੀ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਹਨ।