ਦਿੱਲੀ ਹਾਈਵੇਅ ਬੰਦ ਹੋਣ ਦੇ ਬਾਵਜੂਦ ਪੰਜਾਬ ਰੋਡਵੇਜ਼ ਨੇ ਚਾਲੂ ਕੀਤੀ ਉੱਤਰਾਖੰਡ/ਅੰਬਾਲਾ ਦੀ ਸਰਵਿਸ
Published : Nov 29, 2020, 12:43 pm IST
Updated : Nov 29, 2020, 12:43 pm IST
SHARE ARTICLE
Punjab Roadways
Punjab Roadways

ਪੰਜਾਬ ਰੋਡਵੇਜ਼ ਵੱਲੋਂ ਸ਼ਨੀਵਾਰ ਸਵੇਰੇ 6 ਵਜੇ ਦੇ ਕਰੀਬ ਪਹਿਲੀ ਟਰਾਇਲ ਬੇਸ ਬੱਸ ਨੂੰ ਅੰਬਾਲਾ ਲਈ ਰਵਾਨਾ ਕੀਤਾ ਗਿਆ ਤਾਂ ਕਿ ਹਾਲਾਤ ਦਾ ਪਤਾ ਲੱਗ ਸਕੇ।

ਨਵੀਂ ਦਿੱਲੀ -ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਕਾਰਨ ਦਿੱਲੀ ਹਾਈਵੇਅ ਬੰਦ ਪਿਆ ਹੈ, ਜਿਸ ਨੂੰ ਵੇਖਦੇ ਦਿੱਲੀ ਜਾਣ ਵਾਲੀਆਂ ਬੱਸਾਂ ਦੀ ਸਰਵਿਸ ਬਿਲਕੁਲ ਠੱਪ ਹੈ ਪਰ ਅੰਬਾਲਾ ਤੱਕ ਰਸਤਾ ਖੁੱਲ੍ਹਣ ਕਾਰਨ ਪੰਜਾਬ ਰੋਡਵੇਜ਼ ਵੱਲੋਂ ਯੂ. ਪੀ./ਉੱਤਰਾਖੰਡ/ਅੰਬਾਲਾ ਦੀ ਸਰਵਿਸ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਯਾਤਰੀਆਂ ਨੂੰ ਵੱਧ ਤੋਂ ਵੱਧ ਰਾਹਤ ਦਿੱਤੀ ਜਾ ਸਕੀ।

File Photo

ਪੰਜਾਬ ਰੋਡਵੇਜ਼ ਵੱਲੋਂ ਸ਼ਨੀਵਾਰ ਸਵੇਰੇ 6 ਵਜੇ ਦੇ ਕਰੀਬ ਪਹਿਲੀ ਟਰਾਇਲ ਬੇਸ ਬੱਸ ਨੂੰ ਅੰਬਾਲਾ ਲਈ ਰਵਾਨਾ ਕੀਤਾ ਗਿਆ ਤਾਂ ਕਿ ਹਾਲਾਤ ਦਾ ਪਤਾ ਲੱਗ ਸਕੇ। ਉਕਤ ਬੱਸ ਦੇ ਚਾਲਕ ਦਲ ਵੱਲੋਂ ਅੰਬਾਲਾ ਤੱਕ ਰਸਤਾ ਕਲੀਅਰ ਹੋਣ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਅੰਬਾਲਾ ਰੂਟ ਆਮ ਵਾਂਗ ਚਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ।

ਲਗਭਗ 3 ਦਿਨਾਂ ਬਾਅਦ ਸ਼ੁਰੂ ਹੋਈ ਅੰਬਾਲਾ ਦੀ ਸਰਵਿਸ ਲਈ ਯਾਤਰੀਆਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ। ਸ਼ੁਰੂਆਤੀ ਬੱਸਾਂ ਨੂੰ ਛੱਡ ਕੇ ਸਵੇਰੇ 10 ਵਜੇ ਤੋਂ ਬਾਅਦ ਜਾਣ ਵਾਲੀਆਂ ਬੱਸਾਂ ਵਿਚ ਵੱਧ ਯਾਤਰੀ ਵੇਖੇ ਗਏ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement