
ਇਜਲਾਸ ਦੌਰਾਨ ਰਾਜ ਸਭਾ ਵਿਚ ਵਿਰੋਧੀ ਧਿਰ ਦੇ 20 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਰੱਖ ਸਕਦੀ ਹੈ, ਜਿਨ੍ਹਾਂ ਨੇ ਮਾਨਸੂਨ ਸੈਸ਼ਨ ਦੌਰਾਨ ਹੰਗਾਮਾ ਕੀਤਾ ਸੀ।
ਨਵੀਂ ਦਿੱਲੀ : ਸਰਕਾਰ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਰਾਜ ਸਭਾ ਵਿਚ ਵਿਰੋਧੀ ਧਿਰ ਦੇ 20 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਰੱਖ ਸਕਦੀ ਹੈ, ਜਿਨ੍ਹਾਂ ਨੇ ਮਾਨਸੂਨ ਸੈਸ਼ਨ ਦੌਰਾਨ ਹੰਗਾਮਾ ਕੀਤਾ ਸੀ।
rajya sabha chairman
ਅਗਸਤ ਵਿਚ, ਸਰਕਾਰ ਨੇ ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੂੰ ਵਿਰੋਧੀ ਸੰਸਦ ਮੈਂਬਰਾਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਸੀ। ਇਨ੍ਹਾਂ ਸੰਸਦ ਮੈਂਬਰਾਂ ਨੇ ਮਾਨਸੂਨ ਸੈਸ਼ਨ 'ਚ ਹੰਗਾਮਾ ਕੀਤਾ, ਮੰਤਰੀਆਂ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਅਤੇ ਕੁਝ ਸੰਸਦ ਮੈਂਬਰ ਮੇਜ਼ਾਂ 'ਤੇ ਚੜ੍ਹ ਗਏ ਸੀ।
Parliament
ਇਨ੍ਹਾਂ ਵਿੱਚ ਕਾਂਗਰਸ ਦੇ ਸਈਅਦ ਨਾਸਿਰ ਹੁਸੈਨ, ਰਿਪੁਨ ਬੋਰਾ, ਪ੍ਰਤਾਪ ਸਿੰਘ ਬਾਜਵਾ, ਫੂਲੋ ਦੇਵੀ ਨੇਤਾਮ, ਛਾਇਆ ਵਰਮਾ, ਅਖਿਲੇਸ਼ ਪ੍ਰਸਾਦ ਸਿੰਘ, ਦੀਪੇਂਦਰ ਹੁੱਡਾ ਅਤੇ ਰਾਜਮਨੀ ਪਟੇਲ, ਡੋਲਾ ਸੇਨ, ਸ਼ਾਂਤਾ ਛੇਤਰੀ, ਮੌਸਮ ਨੂਰ, ਅਬੀਰ ਰੰਜਨ ਬਿਸਵਾਸ ਅਤੇ ਸ਼ਿਵ ਸੈਨਾ ਦੇ ਅਰਪਤਾ ਘੋਸ਼ , ਸ਼ਿਵਸੈਨਾ ਦੇ ਪ੍ਰਿਯੰਕਾ ਚਤੁਰਵੇਦੀ ਅਤੇ ਅਨਿਲ ਦੇਸਾਈ, ਲੈਫਟ ਤੋਂ ਐਲਮਾਰਾਮ ਕਰੀਮ ਅਤੇ 'ਆਪ' ਦੇ ਸੰਜੇ ਸਿੰਘ ਸ਼ਾਮਲ ਹਨ।