ਪੰਜਾਬ-ਦਿੱਲੀ ਸਕੂਲਾਂ ਦੀ ਤੁਲਨਾ ਮਾਮਲੇ 'ਚ ਬੋਲੇ ਸਿਸੋਦੀਆ - ਮੈਦਾਨ ਛੱਡ ਕੇ ਭੱਜ ਰਹੇ ਹਨ ਪਰਗਟ ਸਿੰਘ
Published : Nov 29, 2021, 7:13 pm IST
Updated : Nov 29, 2021, 7:13 pm IST
SHARE ARTICLE
manish sisodia and pargat singh
manish sisodia and pargat singh

ਦਿੱਲੀ ਦੇ Dy CM ਮਨੀਸ਼ ਸਿਸੋਦੀਆ ਵੱਲੋਂ ਸਰਕਾਰੀ ਸਕੂਲਾਂ ਦੀ ਸੂਚੀ ਜਾਰੀ ਕਰਨ ਤੋਂ 24 ਘੰਟੇ ਬਾਅਦ ਵੀ ਪੰਜਾਬ ਦੇ ਸਿੱਖਿਆ ਮੰਤਰੀ ਨੇ ਜਾਰੀ ਨਹੀਂ ਕੀਤੀ ਸਕੂਲਾਂ ਦੀ ਸੂਚੀ

-ਮੈਦਾਨ ਛੱਡ ਕੇ ਭੱਜ ਰਹੇ ਹਨ ਪਰਗਟ ਸਿੰਘ, ਮੁੱਖ ਮੰਤਰੀ ਚੰਨੀ ਜਾਰੀ ਕਰਨ ਪੰਜਾਬ ਦੇ ਸਭ ਤੋਂ ਜ਼ਿਆਦਾ ਚੰਗੇ 250 ਸਕੂਲਾਂ ਦੀ ਸੂਚੀ : ਮਨੀਸ਼ ਸਿਸੋਦੀਆ

-ਪਿਛਲੇ 5 ਸਾਲਾਂ ਵਿਚ ਕਾਂਗਰਸ ਨੇ ਪੰਜਾਬ ’ਚ ਸਿੱਖਿਆ ’ਤੇ ਕੀ ਕੰਮ ਕੀਤਾ, ਪੰਜਾਬ ਦੇ ਲੋਕਾਂ ਨੂੰ ਜਾਨਣ ਦਾ ਹੱਕ: ਸਿਸੋਦੀਆ

-ਕਿਹਾ, ਦੋਵੇਂ ਰਾਜਾਂ ਦੇ ਸਕੂਲਾਂ ਦੀ ਤੁਲਨਾ ਤੋਂ ਭੱਜਣਾ ਇਹ ਸਾਬਤ ਕਰਦਾ ਕਿ ਕਾਂਗਰਸ ਸਰਕਾਰ ਨੇ ਪੰਜਾਬ ’ਚ ਸਿੱਖਿਆ ’ਤੇ ਨਹੀਂ ਕੀਤਾ ਕੰਮ

-ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਸਿੱਖਿਆ ਖੇਤਰ ’ਚ ਕੀਤਾ ਜਬਰਦਸਤ ਕੰਮ, ਪੂਰੀ ਦੁਨੀਆਂ ਵਿੱਚ ਹੋ ਰਹੀ ਹੈ ਦਿੱਲੀ ਦੇ ਸਿੱਖਿਆ ਮਾਡਲ ਦੀ ਚਰਚਾ: ਮਨੀਸ਼ ਸਿਸੋਦੀਆ

ਨਵੀਂ ਦਿੱਲੀ/ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਆਗੂ, ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਦਿੱਲੀ ਦੇ 250 ਚੰਗੇ ਸਰਕਾਰੀ ਸਕੂਲਾਂ ਦੀ ਸੂਚੀ ਜਾਰੀ ਕਰਨ ਦੇ 24 ਘੰਟੇ ਬਾਅਦ ਵੀ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਪੰਜਾਬ ਦੇ ਚੰਗੇ ਸਕੂਲਾਂ ਦੀ ਸੂਚੀ ਜਾਰੀ ਨਹੀਂ ਕੀਤੀ।

ਇਸ ਸੰਬੰਧ ਵਿੱਚ ਸੋਮਵਾਰ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ, ‘‘ਪੰਜਾਬ ਦੇ ਸਿੱਖਿਆ ਮੰਤਰੀ ਮੈਦਾਨ ਛੱਡ ਕੇ ਭੱਜ ਰਹੇ ਹਨ। ਪਰਗਟ ਸਿੰਘ ਤਾਂ ਸੂਚੀ ਜਾਰੀ ਨਹੀਂ ਕਰ ਪਾਏ। ਲੇਕਿਨ ਮੈਨੂੰ ਉਮੀਦ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚੰਨੀ ਸੂਬੇ ਦੇ ਸਭ ਤੋਂ ਚੰਗੇ 250 ਸਰਕਾਰੀ ਸਕੂਲਾਂ ਦੀ ਸੂਚੀ ਜਾਰੀ ਕਰਨਗੇ।’’

Manish SisodiaManish Sisodia

ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਜਾਨਣ ਦਾ ਹੱਕ ਹੈ ਕਿ ਕਾਂਗਰਸ ਸਰਕਾਰ ਨੇ ਪਿੱਛਲੇ 5 ਸਾਲਾਂ ਦੌਰਾਨ ਰਾਜ ਵਿੱਚ ਸਿੱਖਿਆ ਲਈ ਕੀ ਕੰਮ ਕੀਤਾ ਹੈ? ਦੋਵਾਂ ਰਾਜਾਂ ਦੇ ਸਕੂਲਾਂ ਦੀ ਤੁਲਨਾ ਤੋਂ ਭੱਜਣਾ ਇਹ ਸਿੱਧ ਕਰਦਾ ਹੈ ਕਿ ਕਾਂਗਰਸ ਸਰਕਾਰ ਨੇ ਪੰਜਾਬ ਵਿੱਚ ਸਿੱਖਿਆ ਬਾਰੇ ਕੋਈ ਕੰਮ ਨਹੀਂ ਕੀਤਾ ਹੈ। ਦੂਜੇ ਪਾਸੇ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਸਿੱਖਿਆ ਖੇਤਰ ਵਿੱਚ ਜਬਰਦਸਤ ਕੰਮ ਕੀਤਾ ਹੈ, ਜਿਸ ਕਾਰਨ ਦਿੱਲੀ ਦੇ ਸਿੱਖਿਆ ਮਾਡਲ ਦੀ ਚਰਚਾ ਅੱਜ ਪੂਰੇ ਸੰਸਾਰ ਵਿੱਚ ਹੋ ਰਹੀ ਹੈ। 

Pargat SinghPargat Singh

ਸਿਸੋਦੀਆ ਨੇ ਕਿਹਾ ਕਿ ਹੁਣ ਪਰਗਟ ਸਿੰਘ ਤੁਲਨਾ ਕਰਨ ਦੀ ਥਾਂ ਮੈਦਾਨ ਛੱਡ ਕੇ ਭੱਜ ਰਹੇ ਹਨ, ਕਿਉਂਕਿ ਉਨ੍ਹਾਂ ਦੇ ਸਿੱਖਿਆ ਮਾਡਲ ਵਿੱਚ ਦਿਖਾਉਣ ਲਈ ਕੁੱਝ ਨਹੀਂ ਹੈ। ਅਸਲੀਅਤ ਇਹ ਹੈ ਕਿ ਕਾਂਗਰਸ ਨੇ ਪਿੱਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਦੇ ਵਿਕਾਸ ਲਈ ਕੁੱਝ ਨਹੀਂ ਕੀਤਾ ਅਤੇ ਸਿੱਖਿਆ ਦੇ ਖੇਤਰ ਵਿੱਚ ਤਾਂ ਪੰਜਾਬ ’ਚ ਸਿਫ਼ਰ ਕੰਮ ਹੋਇਆ ਹੈ। ਪੰਜਾਬ ਦੀ ਜਨਤਾ ਨੇ ਬਹੁਤ ਉਮੀਦਾਂ ਨਾਲ ਕਾਂਗਰਸ ਦੀ ਸਰਕਾਰ ਚੁਣੀ ਸੀ, ਲੇਕਿਨ ਕਾਂਗਰਸ ਜਨਤਾ ਦੀ ਉਮੀਦਾਂ ’ਤੇ ਖ਼ਰੀ ਨਹੀਂ ਉਤਰੀ ਅਤੇ ਪੰਜਾਬ ਦੀ ਜਨਤਾ ਨਾਲ ਧੋਖ਼ਾ ਕੀਤਾ ਹੈ। 

Manish SisodiaManish Sisodia

 ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਇਹ ਜਾਨਣ ਦਾ ਹੱਕ ਕਿ ਕੀ ਪੰਜਾਬ ਸਰਕਾਰ ਕੋਲ ਅਜਿਹੇ 250 ਸਕੂਲ ਵੀ ਨਹੀਂ ਹਨ, ਜਿੱਥੇ ਦਿੱਲੀ ਦੇ ਸਕੂਲਾਂ ਦੀ ਤਰ੍ਹਾਂ ਪਿੱਛਲੇ 5 ਸਾਲਾਂ ਵਿੱਚ ਵਿਸ਼ਵ ਪੱਧਰੀ ਢਾਂਚਾ ਤਿਆਰ ਕੀਤਾ ਹੋਵੇ, ਅਧਿਆਪਕਾਂ ਨੂੰ ਵਿਦੇਸ਼ਾਂ ਤੋਂ ਸਿਖਲਾਈ ਦਿਵਾਈ ਗਈ ਹੋਵੇ, ਨਤੀਜੇ ਚੰਗੇ ਹੋਣ, ਬੱਚੇ ਆਈਆਈਟੀ ਅਤੇ ਜੇਈਈ ਲਈ ਚੁਣੇ ਜਾ ਰਹੇ ਹੋਣ।      

Pargat SinghPargat Singh

ਮਨੀਸ਼ ਸਿਸੋਦੀਆ ਨੇ ਅੱਗੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਚੰਨੀ ਸਾਬ ਮੈਦਾਨ ਛੱਡ ਕੇ ਭੱਜਣਗੇ ਨਹੀਂ ਅਤੇ ਅੱਜ ਸ਼ਾਮ ਤੱਕ ਪੰਜਾਬ ਦੇ 250 ਸਕੂਲਾਂ ਦੀ ਸੂਚੀ ਜਾਰੀ ਕਰਨਗੇ। ਜੇਕਰ ਉਹ ਸੂਚੀ ਜਾਰੀ ਨਹੀਂ ਕਰਦੇ ਤਾਂ ਸਰਵਜਨਕ ’ਤੇ ਇਹ ਮੰਨ ਲੈਣ ਕਿ ਪਿੱਛਲੇ 5 ਸਾਲਾਂ ਵਿੱਚ ਪੰਜਾਬ ਦੀ ਸਿੱਖਿਆ ਵਿਵਸਥਾ ਨੂੰ ਠੀਕ ਕਰਨ ਲਈ ਕੋਈ ਕੰਮ ਨਹੀਂ ਕੀਤਾ ਗਿਆ।’’ 

Manish SisodiaManish Sisodia

ਜ਼ਿਕਰਯੋਗ ਹੈ ਕਿ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਐਤਵਾਰ ਨੂੰ ਦਿੱਲੀ ਦੇ 250 ਸਰਕਾਰੀ ਸਕੂਲਾਂ ਦੀ ਸੂਚੀ ਜਾਰੀ ਕਰਕੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਦਿੱਲੀ ਆ ਕੇ ਸਕੂਲ ਦੇਖਣ ਦਾ ਸੱਦਾ ਦਿੱਖਾ ਸੀ। ਨਾਲ ਹੀ ਪੰਜਾਬ ਦੇ 250 ਸਕੂਲਾਂ ਦੀ ਸੂਚੀ ਵੀ ਜਾਰੀ ਕਰਨ ਲਈ ਕਿਹਾ ਸੀ, ਤਾਂਕਿ ਦੋਵਾਂ ਰਾਜਾਂ ਦੇ ਸਕੂਲਾਂ ਦੇ ਢਾਂਚੇ, ਟੀਚਰ ਟਰੇਨਿੰਗ, ਨਤੀਜਿਆਂ ’ਚ ਸੁਧਾਰ ਅਤੇ ਸਾਰੀ ਸਿਖਿਆ ਵਿਵਸਥਾ ਦੀ ਤੁਲਨਾ ਕੀਤੀ ਜਾ ਸਕੇ। ਪੰਜਾਬ ਦੀ ਜਨਤਾ ਇਹ ਸਮਝ ਸਕੇ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਦਿੱਲੀ ਦਾ ਸਿੱਖਿਆ ਮਾਡਲ ਸ਼ਾਨਦਾਰ ਹੈ ਜਾਂ ਪੰਜਾਬ ਵਿੱਚ ਕਾਂਗਰਸ ਦਾ ਸਿੱਖਿਆ ਮਾਡਲ ਚੰਗਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement