
ਪੰਜਾਬ ਹਰਿਆਣਾ ਹਾਈਕੋਰਟ ਨੇ ਮਨਜ਼ੂਰ ਕੀਤਾ ਤਲਾਕ
ਪਤੀ ਦੇ ਦਫ਼ਤਰ 'ਚ ਸ਼ਿਕਾਇਤ ਪੱਤਰ ਭੇਜਣ ਅਤੇ ਧੀ ਸਾਹਮਣੇ ਅਪਮਾਨਿਤ ਕਰਨ ਨੂੰ ਦੱਸਿਆ ਕਰੂੜਤਾ
ਚੰਡੀਗੜ੍ਹ : ਪੰਜਾਬ-ਹਰਿਆਣਾ ਹਾਈਕੋਰਟ ਨੇ ਪਤੀ ਦੇ ਦਫਤਰ 'ਚ ਵਾਰ-ਵਾਰ ਸ਼ਿਕਾਇਤ ਕਰ ਕੇ ਉਸ ਨੂੰ ਅਸਤੀਫਾ ਦੇਣ ਲਈ ਮਜਬੂਰ ਕਰਨ ਵਾਲੀ ਪਤਨੀ ਨੂੰ ਜ਼ਾਲਮ ਕਰਾਰ ਦਿੰਦਿਆਂ ਪਤੀ ਨੂੰ ਫਰੀਦਾਬਾਦ ਦੀ ਫੈਮਿਲੀ ਕੋਰਟ ਵਲੋਂ ਮਿਲੇ ਤਲਾਕ ਵਿਰੁੱਧ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।
ਪਟੀਸ਼ਨ ਦਾਇਰ ਕਰਦੇ ਹੋਏ ਪਤਨੀ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ 1992 'ਚ ਯੂਪੀ ਦੇ ਆਗਰਾ 'ਚ ਹੋਇਆ ਸੀ। ਪਟੀਸ਼ਨਕਰਤਾ ਦੇ ਪਤੀ ਨੇ ਫੈਮਿਲੀ ਕੋਰਟ 'ਚ ਤਲਾਕ ਦੀ ਪਟੀਸ਼ਨ ਦਾਇਰ ਕਰਦੇ ਹੋਏ ਦੱਸਿਆ ਸੀ ਕਿ ਵਿਆਹ ਤੋਂ 1993 'ਚ ਉਸ ਦੀ ਇਕ ਬੇਟੀ ਹੋਈ। ਪਟੀਸ਼ਨਰ ਅਕਸਰ ਆਪਣੀ ਬੇਟੀ ਦੇ ਸਾਹਮਣੇ ਆਪਣੇ ਪਤੀ ਨੂੰ ਗਾਲਾਂ ਕੱਢਦੀ ਰਹਿੰਦੀ ਸੀ। ਪਟੀਸ਼ਨਕਰਤਾ ਹਰਿਆਣਾ ਹਰੀਜਨ ਕਲਿਆਣ ਨਿਗਮ 'ਚ ਕੰਮ ਕਰਦੀ ਹੈ ਅਤੇ 30 ਹਜ਼ਾਰ ਰੁਪਏ ਤਨਖਾਹ ਲੈਂਦੀ ਹੈ ਜਦਕਿ ਪਟੀਸ਼ਨਕਰਤਾ ਦਾ ਪਤੀ ਆਈਆਈਟੀ ਗ੍ਰੈਜੂਏਟ ਹੈ ਅਤੇ ਇਕ ਪ੍ਰਾਈਵੇਟ ਕੰਪਨੀ 'ਚ ਕੰਮ ਕਰ ਰਿਹਾ ਹੈ।
ਪਟੀਸ਼ਨਕਰਤਾ ਅਕਸਰ ਆਪਣੇ ਪਤੀ ਨੂੰ ਉਸ ਦੀ ਘੱਟ ਆਮਦਨ ਦਾ ਤਾਅਨਾ ਮਾਰਦੀ ਸੀ। ਪਟੀਸ਼ਨਕਰਤਾ ਨੇ ਆਪਣੇ ਪਤੀ ਦੇ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਕਰਵਾਏ ਸਨ, ਜਿਸ ਵਿੱਚ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ। ਇਸ ਆਧਾਰ 'ਤੇ ਫੈਮਿਲੀ ਕੋਰਟ ਨੇ ਪਟੀਸ਼ਨਕਰਤਾ ਦੇ ਪਤੀ ਦੀ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਤਲਾਕ ਦਾ ਹੁਕਮ ਜਾਰੀ ਕਰ ਦਿੱਤਾ। ਪਟੀਸ਼ਨਰ ਨੇ ਕਿਹਾ ਕਿ ਇਹ ਉਸ ਦਾ ਪਤੀ ਹੀ ਹੈ ਜੋ ਵਿਆਹ ਤੋਂ ਬਾਅਦ ਲਗਾਤਾਰ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਦਾ ਸੀ। ਪਟੀਸ਼ਨਕਰਤਾ ਦੇ ਪਤੀ ਨੇ ਕਿਹਾ ਕਿ ਉਸ ਦੀ ਪਤਨੀ ਨੇ ਉਸ ਦੀ ਕੰਪਨੀ ਨੂੰ ਵਾਰ-ਵਾਰ ਸ਼ਿਕਾਇਤ ਪੱਤਰ ਭੇਜੇ, ਜਿਸ ਕਾਰਨ ਉਸ ਨੂੰ ਅਸਤੀਫਾ ਦੇਣਾ ਪਿਆ।
ਹਾਈਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਕਿਹਾ ਕਿ ਸੀ ਪਟੀਸ਼ਨਰ ਦੀਆਂ ਚਿੱਠੀਆਂ ਸਾਬਤ ਕਰਦੀਆਂ ਹਨ ਕਿ ਇਨ੍ਹਾਂ ਕਾਰਨ ਪਟੀਸ਼ਨਕਰਤਾ ਨੂੰ ਆਪਣੀ ਰੋਜ਼ੀ-ਰੋਟੀ ਤੋਂ ਹੱਥ ਧੋਣੇ ਪਏ। ਬੇਟੀ ਦੇ ਸਾਹਮਣੇ ਬੇਇੱਜ਼ਤੀ ਵੀ ਸਹਿਣੀ ਪਈ। ਪਟੀਸ਼ਨਕਰਤਾ ਦੀਆਂ ਸਾਰੀਆਂ ਅਪਰਾਧਿਕ ਸ਼ਿਕਾਇਤਾਂ ਵਿੱਚ, ਉਸ ਦਾ ਪਤੀ ਬੇਕਸੂਰ ਸਾਬਤ ਹੋਇਆ ਸੀ। ਪਟੀਸ਼ਨਰ ਦੇ ਇਸ ਵਤੀਰੇ ਕਾਰਨ ਉਸ ਦੇ ਪਤੀ ਨੂੰ ਬਹੁਤ ਦੁੱਖ ਝੱਲਣਾ ਪਿਆ। ਅਜਿਹੇ 'ਚ ਪਤਨੀ ਨੂੰ ਆਪਣੇ ਪਤੀ ਪ੍ਰਤੀ ਬੇਰਹਿਮ ਰਵੱਈਆ ਮੰਨਦੇ ਹੋਏ ਹਾਈਕੋਰਟ ਨੇ ਫੈਮਿਲੀ ਕੋਰਟ ਦੇ ਹੁਕਮਾਂ 'ਤੇ ਮੋਹਰ ਲਗਾਉਂਦੇ ਹੋਏ ਪਤਨੀ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ।