
ਤੁਸੀਂ ਇਹ ਸਿੱਕੇ ਬੈਂਕ ਵਿਚ ਜਮ੍ਹਾ ਕਰਵਾ ਸਕਦੇ ਹੋ ਤੇ ਇਹਨਾਂ ਦੇ ਬਦਲੇ ਤੁਹਾਨੂੰ ਨਵੇਂ ਸਿੱਕੇ ਮਿਲਣਗੇ
ਨਵੀਂ ਦਿੱਲੀ - ਜੇਕਰ ਤੁਹਾਡੇ ਕੋਲ ਵੀ 1 ਰੁਪਏ ਅਤੇ 50 ਪੈਸੇ ਦੇ ਸਿੱਕੇ ਹਨ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜੇਕਰ ਤੁਸੀਂ 1 ਰੁਪਏ ਅਤੇ 50 ਪੈਸੇ ਦੇ ਸਿੱਕੇ ਬੈਂਕ 'ਚ ਜਮ੍ਹਾ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਿਨਾਂ ਕਿਸੇ ਪਰੇਸ਼ਾਨੀ ਦੇ ਆਸਾਨੀ ਨਾਲ ਬੈਂਕ 'ਚ ਜਮ੍ਹਾ ਕਰਵਾ ਸਕਦੇ ਹੋ ਪਰ ਇੱਕ ਵਾਰ ਪੁਰਾਣੇ ਸਿੱਕੇ ਜਮ੍ਹਾ ਹੋ ਜਾਣ 'ਤੇ ਬੈਂਕ ਉਨ੍ਹਾਂ ਸਿੱਕਿਆਂ ਨੂੰ ਵਾਪਸ ਨਹੀਂ ਦੇਵੇਗਾ, ਸਗੋਂ ਤੁਹਾਨੂੰ ਨਵੇਂ ਸਿੱਕੇ ਜਾਂ ਨਵੇਂ ਨੋਟ ਦਿੱਤੇ ਜਾਣਗੇ।
ਵੱਖ-ਵੱਖ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ 1 ਰੁਪਏ ਅਤੇ 50 ਪੈਸੇ ਦੇ ਕੱਪਰੋਨਿਕਲ (ਕਾਂਪਰ-ਨਿਕਲ) ਸਿੱਕੇ ਚੱਲਣੇ ਬੰਦ ਹੋ ਜਾਣਗੇ। ਉਨ੍ਹਾਂ ਮੀਡੀਆ ਰਿਪੋਰਟਾਂ ਵਿਚ ਆਈਸੀਆਈਸੀਆਈ ਬੈਂਕ ਦੀ ਕਿਸੇ ਵੀ ਸ਼ਾਖਾ ਵਿਚ ਲਿਖਤੀ ਨੋਟਿਸ ਦੇ ਹਵਾਲੇ ਨਾਲ ਇਹ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ। ਹਾਲਾਂਕਿ, ਭਾਰਤੀ ਰਿਜ਼ਰਵ ਬੈਂਕ ਤੋਂ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ ਹੈ।
ਨਵੀਂ ਦਿੱਲੀ ਖੇਤਰ ਵਿਚ ਸਥਿਤ ਆਈਸੀਆਈਸੀਆਈ ਬੈਂਕ ਦੀ ਇੱਕ ਸ਼ਾਖਾ ਦੁਆਰਾ ਲਗਾਏ ਗਏ ਇੱਕ ਨੋਟਿਸ ਦੇ ਅਨੁਸਾਰ, ਕੁੱਝ ਸਿੱਕਿਆਂ ਨੂੰ ਦੁਬਾਰਾ ਜਾਰੀ ਕਰਨ ਦੀ ਆਗਿਆ ਨਹੀਂ ਹੈ। ਇਸ ਦਾ ਮਤਲਬ ਹੈ ਕਿ ਸਿੱਕੇ ਇੱਕ ਵਾਰ ਬੈਂਕ ਵਿਚ ਜਮ੍ਹਾ ਕਰਾਉਣ ਤੋਂ ਬਾਅਦ, ਉਹ ਬੈਂਕ ਦੁਆਰਾ ਦੁਬਾਰਾ ਜਾਰੀ ਨਹੀਂ ਕੀਤੇ ਜਾਣਗੇ। ਕੇਂਦਰੀ ਬੈਂਕ ਵੱਲੋਂ ਇਹ ਸਿੱਕੇ ਸਬੰਧਤ ਬੈਂਕਾਂ ਤੋਂ ਵਾਪਸ ਲਏ ਜਾਣਗੇ।
ਹਾਲਾਂਕਿ, ਇਸ ਦਾ ਸਿਰਫ਼ ਇਹ ਮਤਲਬ ਹੈ ਕਿ ਅਜਿਹੇ ਸਿੱਕੇ ਕਾਨੂੰਨੀ ਟੈਂਡਰ ਨਹੀਂ ਹੋਣਗੇ ਪਰ ਇਨ੍ਹਾਂ ਨੂੰ ਪ੍ਰਚਲਨ ਤੋਂ ਬਾਹਰ ਕੀਤਾ ਜਾ ਰਿਹਾ ਹੈ। ਅਸਲ ਵਿਚ, ਇਹ ਪੁਰਾਣੇ ਸਿੱਕੇ ਹਨ ਅਤੇ 1990 ਅਤੇ 2000 ਦੇ ਸ਼ੁਰੂ ਵਿਚ ਆਮ ਵਰਤੋਂ ਵਿਚ ਸਨ। ਬੈਂਕ ਦੁਆਰਾ ਜਾਰੀ ਨੋਟਿਸ ਦੇ ਅਨੁਸਾਰ, ਆਰਬੀਆਈ ਦੇ ਨਿਰਦੇਸ਼ਾਂ ਦੇ ਤਹਿਤ ਹੇਠਾਂ ਦਿੱਤੇ ਸਿੱਕੇ ਦੁਬਾਰਾ ਜਾਰੀ ਨਹੀਂ ਕੀਤੇ ਜਾਣਗੇ।
1. Cupronickel coins of Re 1
2. Cupronickel coins of 50 paise
3. Cupronickel coins of 25 paise
4. Stainless steel coins of 10 paise
5. Aluminium bronze coins of 10 paise
6. Aluminium coins of 20 paise
7. Aluminium coins of 10 paise
8. Aluminium coins of 5 paise