Delhi News: ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ 'ਚ ਗ੍ਰਹਿ ਮੰਤਰੀ 'ਤੇ ਬੰਨ੍ਹਿਆ ਨਿਸ਼ਾਨਾ, ਕਿਹਾ ਅਮਿਤ ਸ਼ਾਹ ਤੋਂ ਨਹੀਂ ਸੰਭਲ ਰਹੀ ਦਿੱਲੀ

By : BALJINDERK

Published : Nov 29, 2024, 7:56 pm IST
Updated : Nov 29, 2024, 7:56 pm IST
SHARE ARTICLE
ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਬੋਲਦੇ ਹੋਏ
ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਬੋਲਦੇ ਹੋਏ

Delhi News : ਕੇਜਰੀਵਾਲ ਨੇ ਦਿੱਲੀ 'ਚ ਵਿਗੜਦੀ ਕਾਨੂੰਨ ਵਿਵਸਥਾ 'ਤੇ ਭਾਜਪਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੇਰਿਆ

Delhi News : ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ’ਚ ਅੱਜ ਸ਼ੁੱਕਰਵਾਰ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ’ਚ ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਵਿਗੜਦੀ ਕਾਨੂੰਨ ਵਿਵਸਥਾ 'ਤੇ ਭਾਜਪਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਦਿੱਲੀ ਲਈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਪਰ ਕੇਂਦਰ 'ਚ ਭਾਜਪਾ ਸਰਕਾਰ ਨੇ ਦਿੱਲੀ ਦੇ ਲੋਕਾਂ ਨੂੰ ਸੁਰੱਖਿਆ ਨਹੀਂ ਦਿੱਤੀ, ਇਸ ਦੀ ਜ਼ਿੰਮੇਵਾਰੀ ਅਮਿਤ ਸ਼ਾਹ ਦੀ ਸੀ ਪਰ ਉਨ੍ਹਾਂ ਤੋਂ ਦਿੱਲੀ ਸੰਭਲ ਨਹੀਂ ਰਹੀ ਹੈ। ਆਏ ਦਿਨ ਮਰਡਰ ਹੋ ਰਹੇ ਹਨ। ਦਿੱਲੀ ਦੀ ਕਾਨੂੰਨ ਵਿਵਸਥਾ ਖ਼ਰਾਬ ਹੋ ਰਹੀ ਹੈ। ਜਿਵੇਂ ਫਿਲਮਾਂ ਵਿਚ ਗੈਂਗਵਾਰ ਹੁੰਦੀ ਹੈ, ਉਵੇਂ ਹੀ ਦਿੱਲੀ ਵਿਚ ਗੈਂਗਵਾਰ ਹੋ ਰਹੀ ਹੈ। 

ਕੇਜਰੀਵਾਲ ਨੇ ਅੱਗੇ ਕਿਹਾ ਕਿ ਦਿੱਲੀ ਵਿਚ ਖੁੱਲ੍ਹੇਆਮ ਧਮਕੀ ਦੇ ਫੋਨ ਆਉਂਦੇ ਹਨ। ਔਰਤਾਂ ਨੂੰ ਅਗਵਾ ਕਰ ਕੇ ਜ਼ਬਰ-ਜ਼ਿਨਾਹ ਅਤੇ ਕਤਲ ਹੋ ਰਹੇ ਹਨ। ਕੇਜਰੀਵਾਲ ਨੇ ਇਕ ਅੰਗਰੇਜ਼ੀ ਅਖ਼ਬਾਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦਿੱਲੀ ਵਿਚ ਲਾਰੈਂਸ ਬਿਸ਼ਨੋਈ ਗੈਂਗ ਨੇ ਆਤੰਕ ਮਚਾਇਆ ਹੋਇਆ ਹੈ। ਦਿੱਲੀ ਵਿਚ ਵਾਪਰ ਰਹੀਆਂ ਵਾਰਦਾਤਾਂ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿਚ ਬੰਦ ਲਾਰੈਂਸ ਬਿਸ਼ਨੋਈ ਗੈਂਗ ਨੇ ਦਹਿਸ਼ਤ ਫੈਲਾ ਰੱਖੀ ਹੈ। ਉਹ ਜੇਲ੍ਹ ਵਿਚੋਂ ਧਮਕੀਆਂ ਦੇ ਰਿਹਾ ਹੈ। ਇਹ ਕਿਵੇਂ ਹੋ ਰਿਹਾ ਹੈ, ਸਮਝ ਨਹੀਂ ਆ ਰਿਹਾ ਹੈ। ਅਮਿਤ ਸ਼ਾਹ ਕੀ ਕਰ ਰਹੇ ਹਨ। ਇਨ੍ਹਾਂ ਤੋਂ ਦਿੱਲੀ ਸੰਭਲ ਨਹੀਂ ਰਹੀ। ਅੱਜ ਦਿੱਲੀ ਨੂੰ ਗੈਂਗਸਟਰ ਕੈਪੀਟਲ ਦੇ ਨਾਂ ਤੋਂ ਜਾਣਿਆ ਜਾ ਰਿਹਾ ਹੈ।

ਕੇਜਰੀਵਾਲ ਨੇ ਕਿਹਾ ਕਿ ਕੀ ਲਾਰੈਸ਼ ਬਿਸ਼ਨੋਈ ਨੂੰ ਸਾਬਰਮਤੀ ਜੇਲ੍ਹ ਵਿਚ ਕੀ ਭਾਜਪਾ ਦੀ ਸੁਰੱਖਿਆ ਮਿਲੀ ਹੈ? ਅਮਿਤ ਸ਼ਾਹ ਨੂੰ ਜਵਾਬ ਦੇਣਾ ਹੋਵੇਗਾ ਕਿ ਅਪਰਾਧੀ ਇੰਨਾ ਬੇਖੌਫ ਕਿਉਂ ਹੈ। ਗੈਂਗਸਟਰ ਖੁੱਲ੍ਹੇਆਮ ਦਿੱਲੀ ਪੁਲਿਸ ਨੂੰ ਚੁਣੌਤੀ ਦੇ ਰਹੇ ਹਨ। ਦਿੱਲੀ ਦੀ ਜਨਤਾ ਕਿਸ ਤੋਂ ਸੁਰੱਖਿਆ ਮੰਗੇ। ਮੈਂ ਅਮਿਤ ਸ਼ਾਹ ਨੂੰ ਕਹਿਣਾ ਚਾਹਾਂਗਾ ਕਿ ਜ਼ੀਰੋ ਟਾਲਰੈਂਸ ਦੇ ਖੋਖਲ੍ਹੇ ਵਾਅਦਿਆਂ ਨਾਲ ਕੁਝ ਨਹੀਂ ਹੋਵੇਗਾ। ਤੁਸੀਂ ਜਾਗ ਜਾਓ ਨਹੀਂ ਤਾਂ ਦਿੱਲੀ ਦੀ ਜਨਤਾ ਨੂੰ ਤੁਹਾਨੂੰ ਜਗਾਉਣ ਲਈ ਕੁਝ ਕਰਨਾ ਹੋਵੇਗਾ।

(For more news apart from Arvind Kejriwal targeted Home Minister in Delhi Assembly, Delhi is not able to cope with Amit Shah News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement