ਕਰਜ਼ ਦੇਣ 'ਚ ਖ਼ਾਮੀਆਂ ਅਤੇ ਪੈਸੇ ਡੁੱਬਣ ਲਈ ਬੈਂਕਾਂ ਦੇ 6 ਹਜ਼ਾਰ ਤੋਂ ਜਿ਼ਆਦਾ ਅਫ਼ਸਰ ਜਿੰਮ੍ਹੇਵਾਰ
Published : Dec 29, 2018, 2:01 pm IST
Updated : Dec 29, 2018, 2:16 pm IST
SHARE ARTICLE
Union Finance Minister Arun Jaitley
Union Finance Minister Arun Jaitley

ਅਰੁਣ ਜੇਤਲੀ ਨੇ ਕਿਹਾ ਕਿ ਵਿੱਤੀ ਸਾਲ 2017-18 ਵਿਚ 6,049 ਅਧਿਕਾਰੀਆਂ ਨੂੰ ਲੋਨ ਦੇਣ ਵਿਚ ਗਲਤੀ ਕਰਨ 'ਤੇ ਕਸੂਰਵਾਰ ਠਹਿਰਾਇਆ ਗਿਆ।

ਨਵੀਂ ਦਿੱਲੀ : ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਲੋਨ ਦੇਣ ਵਿਚ ਖ਼ਾਮੀਆਂ ਕਰਨ ਲਈ ਸਰਕਾਰੀ ਬੈਕਾਂ ਦੇ 6,000 ਤੋਂ ਵੱਧ ਅਧਿਕਾਰੀਆਂ ਵਿਰੁਧ ਕਾਰਵਾਈ ਕੀਤੀ  ਗਈ ਹੈ। ਲੋਕਸਭਾ ਵਿਚ ਲਿਖਤੀ ਜਵਾਬ ਵਿਚ ਜੇਤਲੀ ਨੇ ਕਿਹਾ ਕਿ ਦੋਸ਼ੀ ਅਧਿਕਾਰੀਆਂ ਨੂੰ ਸਜ਼ਾ ਦਿਤੀ ਗਈ ਹੈ ਜਿਸ ਵਿਚ ਬਰਖ਼ਾਸਤਗੀ, ਲਾਜ਼ਮੀ ਸੇਵਾਮੁਕਤੀ ਅਤੇ ਡਿਮੋਸ਼ਨ ਜਿਹੇ ਕਦਮ ਸ਼ਾਮਲ ਹਨ। ਰਾਸ਼ਟਰੀ ਬੈਂਕਾ ਵੱਲੋਂ ਉਪਲਬਧ ਕਰਵਾਈ ਗਈ ਜਾਣਕਾਰੀ ਦੇ ਹਵਾਲੇ ਤੋਂ ਜੇਤਲੀ ਨੇ ਕਿਹਾ ਕਿ ਵਿੱਤੀ ਸਾਲ 2017-18 ਵਿਚ 6,049 ਅਧਿਕਾਰੀਆਂ ਨੂੰ ਲੋਨ ਦੇਣ ਵਿਚ ਗਲਤੀ ਕਰਨ 'ਤੇ ਕਸੂਰਵਾਰ ਠਹਿਰਾਇਆ ਗਿਆ।

Government Banks in IndiaGovernment Banks in India

ਜਿਸ ਕਾਰਨ ਐਨਪੀਏ ਹੋਇਆ। ਦੋਸ਼ੀ ਅਧਿਕਾਰੀਆਂ ਵਿਰੁਧ ਛੋਟੇ ਅਤੇ ਵੱਡੇ ਜੁਰਮਾਨੇ ਲਗਾਏ ਗਏ ਹਨ। ਇੰਨਾ ਹੀ ਨਹੀਂ, ਐਨਪੀਏ ਦੀ ਰਕਮ ਦੇ ਆਧਾਰ 'ਤੇ ਸਾਰੇ ਮਾਮਲਿਆਂ ਵਿਚ ਸੀਬੀਆਈ ਅਤੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾ ਲਈ ਗਈ ਹੈ। ਜੇਤਲੀ ਦੇ ਮੁਤਾਬਕ ਪੀਐਨਬੀ ਅਤੇ ਕੈਨਰਾ ਬੈਂਕ ਸਮੇਤ 19 ਰਾਸ਼ਟਰੀ ਬੈਂਕਾਂ ਨੂੰ ਚਾਲੂ ਵਿੱਤੀ ਸਾਲ ਦੇ ਪਹਿਲੇ 6 ਮਹੀਨਿਆਂ ਵਿਚ 21,388 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

Shiv pratap shuklaShiv pratap shukla

ਜਦਕਿ ਵਿੱਤੀ ਸਾਲ 2017-18 ਵਿਚ ਇਸੇ ਮਿਆਦੇ ਦੌਰਾਨ ਕੁਲ ਨੁਕਸਾਨ ਸਿਰਫ 6,861 ਕਰੋੜ ਰੁਪਏ ਸੀ। ਕੇਂਦਰੀ ਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਨੇ ਕਿਹਾ ਕਿ ਸਰਕਾਰੀ ਬੈਂਕਾਂ ਦੇ 25 ਕਰੋੜ ਤੋਂ ਵੱਧ ਬਕਾਇਆ ਵਾਲੇ ਕਿਸੇ ਵੀ ਲੋਨ ਖਾਤੇ ਨੂੰ ਜੂਨ 2014 ਤੋਂ ਬਾਅਦ ਐਵਰਗ੍ਰੀਨ ਐਲਾਨਿਆ ਨਹੀਂ ਗਿਆ। ਉਹਨਾਂ ਦੱਸਿਆ ਕਿ ਬੈਡ ਲੋਨ ਦੀ ਪਛਾਣ ਵਿਚ ਪਾਰਦਰਸ਼ਿਤਾ ਵਰਤੇ ਜਾਣ ਕਾਰਨ ਸਾਰੇ ਵਪਾਰਕ ਬੈਂਕਾਂ ਦਾ

NPAsNon performing asset

ਐਨਪੀਏ ਸਾਲ 2016 ਦੇ ਮਾਰਚ ਅੰਤ ਵਿਚ 5.6 ਕਰੋੜ ਰੁਪਏ ਤੋਂ ਵੱਧ ਕੇ 2018 ਦੇ ਮਾਰਚ ਵਿਚ 9.62 ਲੱਖ ਕਰੋੜ ਰੁਪਏ ਪੁੱਜ ਗਿਆ। ਉਸ ਤੋਂ ਬਾਅਦ ਇਹ ਰਕਮ ਘੱਟ ਕੇ 9.43 ਲੱਖ ਕਰੋੜ ਹੋ ਗਈ ਹੈ। ਉਹਨਾਂ ਕਿਹਾ ਕਿ ਸਰਕਾਰੀ ਬੈਂਕਾਂ ਨੇ ਚਾਲੂ ਵਿੱਤੀ ਸਾਲ ਦੀ ਪਹਿਲੇ ਛੇ ਮਹੀਨਿਆਂ ਵਿਚ 60,713 ਕਰੋੜ ਰੁਪਏ ਦੀ ਰਿਕਾਰਡ ਰਿਕਵਰੀ ਕੀਤੀ ਹੈ। ਇਹ ਅੰਕੜਾ ਪਿਛਲੇ ਵਿੱਤੀ ਸਾਲ ਵਿਚ ਇਸੇ ਮਿਆਦ ਦੇ ਮੁਕਾਬਲੇ ਦੁਗਣਾ ਹੈ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement