ਪਾਕਿਸਤਾਨ ਵਲੋਂ ਰਾਜੋਰੀ ਤੇ ਪੁਛ 'ਚ ਭਾਰੀ ਗੋਲਾਬਾਰੀ
Published : Dec 29, 2019, 5:13 pm IST
Updated : Dec 29, 2019, 5:13 pm IST
SHARE ARTICLE
file photo
file photo

ਪਿਛਲੇ ਸਾਲ ਨਾਲੋਂ ਦੁੱਗਣੀ ਲਗਭਗ 3200 ਵਾਰ ਹੋ ਚੁੱਕੀ ਹੈ ਗੋਲੀਬੰਦੀ ਦੀ ਉਲੰਘਣਾ

ਰਾਜੋਰੀ : ਪਾਕਿਸਤਾਨ ਵਲੋਂ ਯੁੱਧਬੰਦੀ ਦੀ ਉਲੰਘਣਾ ਲਗਾਤਾਰ ਜਾਰੀ ਹੈ। ਅੰਕੜਿਆਂ ਮੁਤਾਬਕ ਇਸ ਸਾਲ ਪਾਕਿਸਤਾਨ ਵਲੋਂ ਕਰੀਬ 3200 ਵਾਰ ਸੀਜ਼ ਫਾਇਰ ਦੀ ਉਲੰਘਣਾ ਹੋ ਚੁੱਕੀ ਹੈ। ਇਹ ਗਿਣਤੀ ਪਿਛਲੇ ਸਾਲ ਯਾਨੀ 2018 ਦੇ ਮੁਕਾਬਲੇ ਦੁੱਗਣੀ ਹੈ। ਭਾਰਤੀ ਫ਼ੌਜ  ਦੇ ਸੂਤਰਾਂ ਮੁਤਾਬਕ ਐਲਓਸੀ ਦੇ ਅਖਨੂਰ, ਪੂੰਛ, ਕ੍ਰਿਸ਼ਨਾਘਾਟੀ,  ਉਰੀ ਅਤੇ ਨੀਲਮ ਘਾਟੀ ਨਾਲ ਲਗਦੇ ਕੇਰਨ ਸੈਕਟਰ 'ਚ ਰੁਕ- ਰੁਕ ਕੇ ਫਾਇਰਿੰਗ ਹੋ ਰਹੀ ਹੈ। ਇਸੇ ਦੌਰਾਨ ਭਾਰਤੀ ਫ਼ੌਜ ਵੀ ਪਾਕਿਸਤਾਨ ਵਲੋਂ ਹੋ ਰਹੀ ਗੋਲਾਬਾਰੀ ਦਾ ਢੁਕਵਾਂ ਜਵਾਬ ਦੇ ਰਹੀ ਹੈ।

PhotoPhoto

ਸੂਤਰਾਂ ਮੁਤਾਬਕ ਭਾਰਤ ਦੀ ਜਵਾਬੀ ਕਾਰਵਾਈ ਵਿਚ ਪਾਕਿਸਤਾਨ ਨੂੰ ਭਾਰੀ ਨੁਕਸਾਨ ਚੁੱਕਣਾ ਪਿਆ ਹੈ। ਪੂੰਛ ਸੈਕਟਰ ਵਿਚ ਪਾਕਿਸਤਾਨੀ ਫ਼ੌਜ ਦੇ ਕੁੱਝ ਜਵਾਨਾਂ ਦੇ ਮਾਰੇ ਜਾਣ ਦੀਆਂ ਵੀ ਅਪੁਸ਼ਟ ਖ਼ਬਰਾਂ ਹਨ, ਹਾਲਾਂਕਿ ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ, ਆਈਐਸਪੀਆਰ ਵਲੋਂ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।

PhotoPhoto


ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ  ਵਿਚਾਲੇ ਕਰੀਬ 750 ਕਿਲੋਮੀਟਰ ਲੰਮੀ ਕੰਟਰੋਲ ਲਾਈਨ (ਐਲਓਸੀ) ਯਾਨੀ ਲਾਈਨ ਆਫ ਕੰਟਰੋਲ ਮੌਜੂਦ ਹੈ। ਪਾਕਿਸਤਾਨੀ ਫ਼ੌਜ ਵਲੋਂ ਅਕਸਰ ਅਪਣੇ ਅਤਿਵਾਦੀਆਂ ਨੂੰ ਸਰਹੱਦ ਪਾਰ ਭੇਜਣ ਦੇ ਮਕਸਦ ਨਾਲ ਇਸ ਇਲਾਕੇ 'ਚ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਗੋਲਾਬਾਰੀ ਕੀਤੀ ਜਾਂਦੀ ਹੈ। ਪਾਕਿਸਤਾਨੀ ਫ਼ੌਜ ਅਜਿਹਾ ਭਾਰਤੀ ਫ਼ੌਜ ਦੀਆਂ ਮੂਹਰਲੀਆਂ ਚੌਕੀਆਂ (ਫਾਰਵਰਡ ਪੋਸਟ) ਦਾ ਧਿਆਨ ਭੜਕਾਉਣ ਲਈ ਕਰਦੀ ਹੈ ਤਾਂ ਜੋ ਅਤਿਵਾਦੀਆਂ ਨੂੰ ਐਲਓਸੀ ਪਾਰ ਕਰਵਾਈ ਜਾ ਸਕੇ। ਦੂਜਾ ਮਕਸਦ ਪਾਕਿਸਤਾਨੀ ਫੌਜ ਦੇ ਐਸਐਸਜੀ ਕਮਾਂਡੋ ਦਾ ਅਤਿਵਾਦੀਆਂ ਨਾਲ ਮਿਲ ਕੇ ਭਾਰਤੀ ਸੈਨਿਕਾਂ ਨੂੰ ਐਲਓਸੀ 'ਤੇ ਨਿਸ਼ਾਨਾ ਬਣਾਉਣਾ ਹੁੰਦਾ ਹੈ। ਇਸ ਲਈ ਪਾਕਿਸਤਾਨੀ ਫ਼ੌਜ ਬਿਨਾਂ ਕਿਸੇ ਭੜਕਾਹਟ ਦੇ ਭਾਰਤੀ ਚੌਂਕੀਆਂ 'ਤੇ ਫਾਇਰਿੰਗ ਕਰਦੀ ਰਹਿੰਦੀ ਹੈ। ਇਹੀ ਵਜ੍ਹਾ ਹੈ ਕਿ ਪਾਕਿਸਤਾਨੀ ਫ਼ੌਜ ਨੇ ਇਸ ਵਾਰ 3200 ਵਾਰ ਸੀਜ਼ ਫਾਇਰ ਤੋੜਿਆ ਹੈ। ਜਦੋਂ ਕਿ ਪਿਛਲੇ ਸਾਲ ਯਾਨੀ ਸਾਲ 2018 ਵਿਚ ਇਹ ਗਿਣਤੀ ਕੇਵਲ 1610 ਸੀ।

PhotoPhoto

ਸੂਤਰਾਂ ਮੁਤਾਬਕ ਹਾਲ ਹੀ ਦਿਨਾਂ ਵਿਚ ਪਾਕਿਸਤਾਨੀ ਫ਼ੌਜ ਵਲੋਂ ਗੋਲਾਬਾਰੀ ਦੀ ਉਲੰਘਣਾ ਦੀਆਂ ਘਟਨਾਵਾਂ ਇਸ ਲਈ ਵੱਧ ਗਈਆਂ ਹਨ ਕਿਉਂਕਿ ਪਾਕਿਸਤਾਨ ਚਾਹੁੰਦਾ ਹੈ ਕਿ ਭਾਰਤੀ ਫ਼ੌਜ ਵਲੋਂ ਜਵਾਬੀ ਕਾਰਵਾਈ ਹੋਣ ਦੀ ਸੂਰਤ 'ਚ ਉਹ ਦੁਨੀਆ ਨੂੰ ਦੱਸ ਸਕੇ ਕਿ ਭਾਰਤ ਵਿਚ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਖਿਲਾਫ਼ ਹੋ ਰਹੇ ਰੋਸ ਪ੍ਰਦਰਸ਼ਨਾਂ ਤੋਂ ਧਿਆਨ ਹਟਾਉਣ ਲਈ ਭਾਰਤ ਐਲਓਸੀ 'ਤੇ ਪਾਕਿਸਤਾਨੀ ਫ਼ੌਜ ਨੂੰ ਨਿਸ਼ਾਨਾ ਬਣਾ ਰਿਹਾ ਹੈ।

PhotoPhoto

ਸੂਤਰਾਂ ਅਨੁਸਾਰ ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਇਸ ਸਬੰਧੀ ਇਕ ਝੂਠੀ ਖ਼ਬਰ ਵੀ ਵਾਇਰਲ ਹੋਈ ਸੀ। ਖ਼ਬਰ ਮੁਤਾਬਕ ਭਾਰਤੀ ਫ਼ੌਜ ਨੇ ਕੇਰਨ ਸੈਕਟਰ ਦੇ ਠੀਕ ਸਾਹਮਣੇ ਵਾਲੇ ਪੀਓਕੇ ਯਾਨੀ ਪਾਕਿਸਤਾਨ ਦੇ ਕਬਜ਼ੇ ਵਾਲੀ ਕਿਸ਼ਨਗੰਗਾ ਨਦੀ (ਨੀਲਮ ਨਦੀ) ਨੂੰ ਪਾਰ ਕਰ ਕੇ ਨੀਲਮ  ਘਾਟੀ  ਦੇ ਪਿੰਡ 'ਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਘਬਰਾਈ ਪਾਕਿਸਤਾਨੀ ਫ਼ੌਜ ਨੇ ਨੀਲਮ ਘਾਟੀ ਵਿਚ ਹੈਵੀ-ਡਿਪਲੋਏਮੈਂਟ ਯਾਨੀ ਵੱਡੀ ਗਿਣਤੀ ਵਿਚ ਅਪਣੇ ਸੈਨਿਕਾਂ ਨੂੰ ਤੈਨਾਤ ਕਰ ਦਿਤਾ ਹੈ। ਨਾਲ ਹੀ ਹਾਲ ਵਿਚ ਪਾਕਿਸਤਾਨੀ ਫ਼ੌਜ ਦੇ ਤੋਪ ਅਤੇ ਭਾਰੀ ਹਥਿਆਰਾਂ ਦੀ ਮੂਵਮੈਂਟ ਵੀ ਨੀਲਮ ਘਾਟੀ ਵਿਚ ਵੇਖੀ ਗਈ ਹੈ। ਪਰ ਸੂਤਰਾਂ ਨੇ ਕਿਹਾ ਕਿ ਭਾਰਤੀ ਫ਼ੌਜ ਕਿਸੇ ਵੀ ਤਰ੍ਹਾਂ ਦੇ ਹਾਲਾਤ ਲਈ ਤਿਆਰ ਹੈ।  

PhotoPhoto

ਦੂਜੇ ਪਾਸੇ ਭਾਰਤੀ ਫ਼ੌਜ ਨੇ ਸਾਫ਼ ਕੀਤਾ ਹੈ ਕਿ ਐਲਓਸੀ 'ਤੇ ਕਿਤੇ ਵੀ ਫੈਂਸ ਯਾਨੀ ਕੰਡਿਆਲੀ ਤਾਰ ਨਹੀਂ ਹਟਾਈ ਗਈ ਹੈ। ਫ਼ੌਜ ਮੁਤਾਬਕ ਐਲਓਸੀ 'ਤੇ ਲੜਾਈ ਵਰਗੇ ਹਾਲਾਤ ਨਹੀਂ ਹਨ ਕਿ ਭਾਰਤੀ ਫ਼ੌਜ ਨੂੰ ਨੀਲਮ  ਨਦੀ ਪਾਰ ਕਰ ਕੇ ਪੀਓਕੇ ਵਿਚ ਦਾਖ਼ਲ ਹੋਣਾ ਪਏ।

PhotoPhoto

ਸੂਤਰਾਂ ਮੁਤਾਬਕ ਸਾਲ 2016 ਵਿਚ ਉਰੀ ਤੋਂ ਬਾਅਦ ਹੋਈ ਸਰਜੀਕਲ ਸਟਰਾਇਕ ਤੋਂ ਬਾਅਦ ਤੋਂ ਭਾਰਤੀ ਫ਼ੌਜ ਐਲਓਸੀ ਨੂੰ ਡੋਮੀਨੇਟ ਕਰ ਰਹੀ ਹੈ। ਅਜਿਹੇ ਵਿਚ ਪਾਕਿਸਤਾਨ ਵਲੋਂ ਹਾਲ ਹੀ ਵਿਚ ਸੁੰਦਰਬਨੀ ਸੈਕਟਰ ਵਿਚ ਕੀਤੇ ਗਏ ਬੈਟ ਐਕਸ਼ਨ ਅਤੇ ਵੀਰਵਾਰ ਨੂੰ ਜੇਸੀਓ ਨੂੰ ਨਿਸ਼ਾਨਾ ਬਣਾਏ ਜਾਣ ਦਾ ਖਾਮਿਆਜ਼ਾ ਪਾਕਿਸਤਾਨੀ ਫ਼ੌਜ ਨੂੰ ਭੁਗਤਣਾ ਪਵੇਗਾ।  ਇਹੀ ਵਜ੍ਹਾ ਹੈ ਕਿ ਐਲਓਸੀ 'ਤੇ ਕਈ ਥਾਈ ਗੋਲਾਬਾਰੀ ਚੱਲ ਰਹੀ ਹੈ ਜਿਸ ਵਿਚ ਪਾਕਿਸਤਾਨੀ ਫ਼ੌਜ ਨੂੰ ਭਾਰੀ ਨੁਕਸਾਨ ਚੁੱਕਣਾ ਪਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement