ਕੋਰੋਨਾ ਦੇ ਨਵੇਂ ਪ੍ਰਕਾਰ ’ਤੇ ਵੀ ਕਾਰਗਰ ਹੋਵੇਗੀ ਵੈਕਸੀਨ : ਸਿਹਤ ਮੰਤਰਾਲਾ
Published : Dec 29, 2020, 10:06 pm IST
Updated : Dec 29, 2020, 10:06 pm IST
SHARE ARTICLE
Ministry of Health
Ministry of Health

ਉਨ੍ਹਾਂ ਦਸਿਆ ਕਿ ਕੋਰੋਨਾ ਦਾ ਸਭ ਤੋਂ ਵੱਧ 63 ਫ਼ੀ ਸਦੀ ਅਸਰ ਪੁਰਸ਼ਾਂ ’ਤੇ ਦੇਖਣ ਨੂੰ ਮਿਲਿਆ ਹੈ।

ਨਵੀਂ ਦਿੱਲੀ :: ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨੀ ਸਲਾਹਕਾਰ (ਪੀ.ਐੱਸ.ਏ.) ਪ੍ਰੋਫੈਸਰ ਕੇ. ਵਿਜੇ ਰਾਘਵਨ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਲਗਾਤਾਰ ਰੂਪ ਬਦਲ ਰਿਹਾ ਹੈ ਪਰ ਇਸ ਨਾਲ ਵੈਕਸੀਨ ਨੂੰ ਲੈ ਕੇ ਕੋਈ ਫਰਕ ਨਹੀਂ ਪਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ’ਚ ਅਤੇ ਦੁਨੀਆ ਭਰ ’ਚ ਜੋ ਵੈਕਸੀਨ ਕੋਰੋਨਾ ਲਈ ਤਿਆਰ ਕੀਤੀ ਜਾ ਰਹੀ ਹੈ, ਉਹ ਬਿ੍ਰਟੇਨ ਅਤੇ ਦਖਣੀ ਅਫ਼ਰੀਕਾ ’ਚ ਪਾਏ ਗਏ ਰੂਪ ’ਤੇ ਵੀ ਕਾਰਗਰ ਹੋਵੇਗੀ।

photophotoਹਾਲੇ ਤਕ ਅਜਿਹੀ ਕੋਈ ਰਿਸਰਚ ਨਹੀਂ ਹੈ, ਜੋ ਇਹ ਸਾਬਤ ਕਰੇ ਕਿ ਵਾਇਰਸ ਦਾ ਰੂਪ ਬਦਲਣ ਨਾਲ ਵੈਕਸੀਨ ਬੇਅਸਰ ਹੋ ਜਾਵੇਗੀ। ਮੰਗਲਵਾਰ ਨੂੰ ਕੋਰੋਨਾ ਨੂੰ ਲੈ ਕੇ ਸਿਹਤ ਮੰਤਰਾਲੇ ਦੀ ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਨੇ ਇਹ ਜਾਣਕਾਰੀ ਦਿਤੀ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਮੰਗਲਵਾਰ ਨੂੰ ਕੋਰੋਨਾ ’ਤੇ ਹਫ਼ਤਾਵਰ ਰੀਪੋਰਟ ਵੀ ਪੇਸ਼ ਕੀਤੀ ਹੈ। ਉਨ੍ਹਾਂ ਦਸਿਆ ਕਿ ਕੋਰੋਨਾ ਦਾ ਸਭ ਤੋਂ ਵੱਧ 63 ਫ਼ੀ ਸਦੀ ਅਸਰ ਪੁਰਸ਼ਾਂ ’ਤੇ ਦੇਖਣ ਨੂੰ ਮਿਲਿਆ ਹੈ। ਹੁਣ ਤਕ ਮਿਲੇ ਕੁੱਲ ਪੀੜਤਾਂ ’ਚ 63 ਫ਼ੀ ਸਦੀ ਪੁਰਸ਼ ਪੀੜਤ ਹਨ, ਜਦੋਂ ਕਿ 37 ਫ਼ੀ ਸਦੀ ਔਰਤਾਂ ਹਨ।

photophoto ਉਮਰ ਦੇ ਹਿਸਾਬ ਨਾਲ ਦੇਖੀਏ ਤਾਂ 8 ਫ਼ੀ ਸਦੀ ਮਰੀਜਾਂ ਦੀ ਉਮਰ 17 ਸਾਲ ਤੋਂ ਘੱਟ ਹੈ। 18 ਤੋਂ 25 ਸਾਲ ਦੇ 13 ਫ਼ੀ ਸਦੀ, 26 ਤੋਂ 44 ਸਾਲ ਦੇ 39 ਫ਼ੀ ਸਦੀ, 45 ਤੋਂ 60 ਸਾਲ ਦੇ 26  ਫ਼ੀ ਸਦੀ ਅਤੇ 60 ਸਾਲ ਤੋਂ ਵੱਧ 14 ਫ਼ੀ ਸਦੀ ਲੋਕ ਪੀੜਤ ਹੋਏ ਹਨ। ਕੇਂਦਰੀ ਸਿਹਤ ਸਕੱਤਰ ਮੁਤਾਬਕ ਦੇਸ਼ ਦੇ ਸਰਗਰਮ ਮਾਮਲਿਆਂ ’ਚੋਂ 60 ਫ਼ੀ ਸਦੀ ਤੋਂ ਵੱਧ 5 ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ’ਚ ਹੈ। ਇਸ ’ਚ ਕਰੀਬ 24 ਫ਼ੀ ਸਦੀ ਮਾਮਲੇ ਕੇਰਲ ’ਚ, 21 ਫ਼ੀ ਸਦੀ ਮਹਾਰਾਸ਼ਟਰ ’ਚ, 5 ਫ਼ੀ ਸਦੀ ਪਛਮੀ ਬੰਗਾਲ ’ਚ ਅਤੇ 5 ਫ਼ੀ ਸਦੀ ਉੱਤਰ ਪ੍ਰਦੇਸ਼ ’ਚ ਹਨ। ਛੱਤੀਸਗੜ੍ਹ ’ਚ ਕਰੀਬ 4.83 ਫ਼ੀ ਸਦੀ ਮਾਮਲੇ ਹਨ।        

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement