ਫ਼ਿਲਮ ਜਗਤ ਤੋਂ ਬੁਰੀ ਖ਼ਬਰ, ਹੁਣ ਇਸ ਅਦਾਕਾਰ ਦਾ ਗੋਲੀ ਮਾਰ ਕੇ ਕੀਤਾ ਕਤਲ

By : GAGANDEEP

Published : Dec 29, 2022, 9:24 am IST
Updated : Dec 29, 2022, 12:48 pm IST
SHARE ARTICLE
photo
photo

ਰੀਆ ਆਪਣੇ ਪਿੱਛੇ ਪਤੀ ਪ੍ਰਕਾਸ਼ ਕੁਮਾਰ ਅਤੇ ਤਿੰਨ ਸਾਲ ਦੀ ਬੇਟੀ ਛੱਡ ਗਈ ਹੈ

 

ਧਨਬਾਦ :  ਇਨ੍ਹੀਂ ਦਿਨੀਂ ਫਿਲਮ ਅਤੇ ਟੀਵੀ ਜਗਤ 'ਤੇ ਮੁਸੀਬਤਾਂ ਦੇ ਪਹਾੜ ਟੁੱਟ ਰਹੇ ਹਨ। ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਮੌਤ ਦੇ ਦੁੱਖ ਤੋਂ ਪ੍ਰਸ਼ੰਸਕ ਅਜੇ ਉਭਰ ਵੀ ਨਹੀਂ ਸਕੇ ਹਨ ਕਿ ਝਾਰਖੰਡ ਦੀ ਮਸ਼ਹੂਰ ਅਦਾਕਾਰਾ ਰੀਆ ਕੁਮਾਰੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ। ਪੱਛਮੀ ਬੰਗਾਲ ਦੇ ਹਾਵੜਾ ਵਿੱਚ ਬੁੱਧਵਾਰ (28 ਦਸੰਬਰ) ਨੂੰ ਰੀਆ ਕੁਮਾਰੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ।

ਨਾਕਾਮ ਰਹਿਣ 'ਤੇ ਬਦਮਾਸ਼ਾਂ ਨੇ ਰੀਆ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰੀਆ ਦੇ ਅਚਾਨਕ ਦਿਹਾਂਤ ਤੋਂ ਪ੍ਰਸ਼ੰਸਕ ਡੂੰਘੇ ਸਦਮੇ 'ਚ ਹਨ। ਦੱਸ ਦੇਈਏ ਕਿ ਰੀਆ ਝਾਰਖੰਡ ਦੇ ਲੋਕ ਸੀਰੀਅਲ 'ਵਹ ਚੱਲਚਿੱਤਰ' ਦੀ ਅਦਾਕਾਰਾ ਸੀ।

ਰੀਆ ਕੁਮਾਰੀ ਝਾਰਖੰਡ ਵਿੱਚ ਈਸ਼ਾ ਆਲੀਆ ਦੇ ਨਾਮ ਨਾਲ ਖੋਰਥਾ ਅਤੇ ਖੇਤਰੀ ਭਾਸ਼ਾਵਾਂ ਦੀ ਐਲਬਮ ਵਿੱਚ ਕੰਮ ਕਰਦੀ ਸੀ। ਝਾਰਖੰਡ ਦੇ ਸਥਾਨਕ ਟੀਵੀ ਸੀਰੀਅਲਾਂ ਤੋਂ ਇਲਾਵਾ, ਰੀਆ ਯੂਟਿਊਬ 'ਤੇ ਸੰਗੀਤ ਵੀਡੀਓਜ਼ ਲਈ ਵੀ ਬਹੁਤ ਮਸ਼ਹੂਰ ਸੀ। ਉਸ ਦੇ ਡਾਂਸ ਦੇ ਪ੍ਰਸ਼ੰਸਕ ਦੀਵਾਨੇ ਸਨ।

ਰੀਆ ਆਪਣੇ ਪਿੱਛੇ ਪਤੀ ਪ੍ਰਕਾਸ਼ ਕੁਮਾਰ ਅਤੇ ਤਿੰਨ ਸਾਲ ਦੀ ਬੇਟੀ ਛੱਡ ਗਈ ਹੈ। ਰੀਆ ਕੁਮਾਰੀ ਆਪਣੇ ਪਤੀ ਅਤੇ ਬੇਟੀ ਨਾਲ ਕਾਰ ਰਾਹੀਂ ਕੋਲਕਾਤਾ ਜਾ ਰਹੀ ਸੀ, ਜਦੋਂ ਉਨ੍ਹਾਂ ਨਾਲ ਇਹ ਹਾਦਸਾ ਵਾਪਰਿਆ। ਰੀਆ ਦੀ ਅਚਾਨਕ ਹੋਈ ਮੌਤ ਨਾਲ ਉਸ ਦੇ ਚਾਹੁਣ ਵਾਲਿਆਂ ਨੂੰ ਸਦਮਾ ਲੱਗਾ ਹੈ। ਇਸ ਦੇ ਨਾਲ ਹੀ ਤਿੰਨ ਸਾਲ ਦੀ ਮਾਸੂਮ ਬੇਟੀ ਦੇ ਸਿਰ ਤੋਂ ਮਾਂ ਦਾ ਪਰਛਾਵਾਂ ਉੱਠ ਗਿਆ ਹੈ। ਦੱਸ ਦੇਈਏ ਕਿ ਰੀਆ ਕੁਮਾਰੀ ਦੇ ਪਤੀ ਪ੍ਰਕਾਸ਼ ਕੁਮਾਰ ਫਿਲਮ ਨਿਰਦੇਸ਼ਕ ਹਨ। ਉਸਨੇ ਕਈ ਛੋਟੀਆਂ ਅਤੇ ਵਿਗਿਆਪਨ ਫਿਲਮਾਂ ਦਾ ਨਿਰਮਾਣ ਵੀ ਕੀਤਾ ਹੈ। 

Location: India, Jharkhand, Dhanbad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement