ਦੇਸ਼ ਦੇ ਹਰ ਬਾਲਗ਼ ਨਾਗਰਿਕ ਨੂੰ ਆਪਣੀ ਮਰਜ਼ੀ ਅਨੁਸਾਰ ਜ਼ਿੰਦਗੀ ਜਿਉਣ ਦਾ ਹੱਕ ਹੈ - MP ਹਾਈ ਕੋਰਟ
Published : Jan 30, 2022, 5:24 pm IST
Updated : Jan 30, 2022, 5:24 pm IST
SHARE ARTICLE
Every adult citizen of the country has the right to live as he pleases -MP High Court
Every adult citizen of the country has the right to live as he pleases -MP High Court

19 ਸਾਲਾ ਲੜਕੀ  ਨੇ ਮਰਜ਼ੀ ਨਾਲ ਕੀਤਾ ਸੀ ਮੁਸਲਿਮ ਵਿਅਕਤੀ ਨਾਲ ਵਿਆਹ ਅਤੇ ਧਰਮ ਪਰਿਵਰਤਨ 

ਨਾਰਾਜ਼ ਹੋਏ ਪਰਵਾਰ ਨੇ ਲੜਕੀ ਨੂੰ ਕੀਤਾ ਨਜ਼ਰਬੰਦ 

ਨਵੀਂ ਦਿੱਲੀ : ਮੱਧ ਪ੍ਰਦੇਸ਼ ਹਾਈ ਕੋਰਟ ਨੇ ਸਨਿਚਰਵਾਰ ਨੂੰ ਨਿਰਦੇਸ਼ ਦਿੰਦਿਆਂ ਪੁਲਿਸ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਇੱਕ 19 ਸਾਲਾ ਲੜਕੀ, ਜਿਸ ਨੂੰ ਇੱਕ ਮੁਸਲਿਮ ਵਿਅਕਤੀ ਨਾਲ ਵਿਆਹ ਕਰਨ ਤੋਂ ਬਾਅਦ ਉਸਦੇ ਪਰਿਵਾਰ ਵਲੋਂ ਕਥਿਤ ਤੌਰ 'ਤੇ ਹਿਰਾਸਤ ਵਿੱਚ ਲਿਆ ਗਿਆ ਸੀ, ਨੂੰ ਉਸਦੇ ਪਤੀ ਨਾਲ ਦੁਬਾਰਾ ਮਿਲਾਇਆ ਗਿਆ ਹੈ।

MarriageMarriage

ਜਾਣਕਾਰੀ ਅਨੁਸਾਰ ਉਕਤ ਔਰਤ ਨੇ 28 ਦਸੰਬਰ, 2021 ਨੂੰ ਮੁੰਬਈ ਦੀ ਇੱਕ ਅਦਾਲਤ ਵਿੱਚ 22 ਸਾਲਾ ਗੁਲਜ਼ਾਰ ਖਾਨ ਨਾਲ ਵਿਆਹ ਕੀਤਾ ਸੀ। ਉਸੇ ਦਿਨ ਔਰਤ ਦੇ ਪਰਿਵਾਰ ਨੇ ਜਬਲਪੁਰ ਦੇ ਬਾਹਰੀ ਇਲਾਕੇ ਦੇ ਇੱਕ ਛੋਟੇ ਜਿਹੇ ਕਸਬੇ ਗੋਰਖਪੁਰ ਥਾਣੇ ਵਿੱਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।
21 ਜਨਵਰੀ ਨੂੰ, ਖਾਨ ਨੇ ਐਮਪੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਦੋਸ਼ ਲਾਇਆ ਸੀ ਕਿ ਉਸਦੀ ਪਤਨੀ ਦੇ ਮਾਤਾ-ਪਿਤਾ ਉਸਨੂੰ ਜ਼ਬਰਦਸਤੀ ਵਾਰਾਣਸੀ ਲੈ ਗਏ ਹਨ ਅਤੇ ਉਸਨੂੰ ਗੈਰ-ਕਾਨੂੰਨੀ ਢੰਗ ਨਾਲ ਨਜ਼ਰਬੰਦ ਕਰ ਕੇ ਰੱਖਿਆ ਗਿਆ ਹੈ।

MarriageMarriage

ਸੁਣਵਾਈ ਦੌਰਾਨ ਔਰਤ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਨੂੰ ਦੱਸਿਆ ਕਿ ਉਹ ਬਾਲਗ ਹੈ ਅਤੇ ਆਪਣੀ ਮਰਜ਼ੀ ਨਾਲ ਪਟੀਸ਼ਨਕਰਤਾ ਨਾਲ ਵਿਆਹ ਕਰ ਕੇ ਇਸਲਾਮ ਕਬੂਲ ਕਰ ਲਿਆ ਹੈ। ਇਸ ਬਾਰੇ ਜਸਟਿਸ ਨੰਦਿਤਾ ਦੂਬੇ ਨੇ ਪੁਸ਼ਟੀ ਕੀਤੀ ਹੈ। ਅਦਾਲਤ ਨੇ ਔਰਤ ਨੂੰ ਸ਼ੈਲਟਰ ਹੋਮ ਭੇਜਣ ਲਈ ਸੂਬੇ ਦੇ ਵਕੀਲ ਦੀ ਮੰਗ ਨੂੰ ਵੀ ਰੱਦ ਕਰ ਦਿੱਤਾ।

ਹੁਕਮ ਵਿੱਚ ਕਿਹਾ ਗਿਆ ਹੈ , “ਲਕੜੀ ਬਾਲਗ ਹੈ ਇਸ ਲਈ ਸਾਡਾ ਸੰਵਿਧਾਨ ਇਸ ਦੇਸ਼ ਦੇ ਹਰ  ਬਾਲਗ ਨਾਗਰਿਕ ਨੂੰ ਉਸਦੀ ਇੱਛਾ ਅਨੁਸਾਰ ਆਪਣੀ ਜ਼ਿੰਦਗੀ ਜੀਉਣ ਦਾ ਅਧਿਕਾਰ ਦਿੰਦਾ ਹੈ। ਇਸ ਹਾਲਾਤ ਵਿੱਚ, ਸੂਬੇ ਦੇ ਵਕੀਲ ਦੁਆਰਾ ਉਠਾਏ ਗਏ ਇਤਰਾਜ਼ ਅਤੇ ਨਾਰੀ ਨਿਕੇਤਨ ਨੂੰ ਕਾਰਪਸ ਭੇਜਣ ਦੀ ਉਸਦੀ ਪ੍ਰਾਰਥਨਾ ਨੂੰ ਰੱਦ ਕਰ ਦਿੱਤਾ ਗਿਆ।

court hammercourt hammer

ਸੂਬੇ ਦੇ ਵਕੀਲ ਪ੍ਰਿਅੰਕਾ ਮਿਸ਼ਰਾ ਨੇ ਕਿਹਾ ਕਿ ਵਿਆਹ ਐਮਪੀ ਫਰੀਡਮ ਆਫ਼ ਰਿਲੀਜਨ ਐਕਟ 2021 ਦੀ ਉਲੰਘਣਾ ਹੈ। ਉਨ੍ਹਾਂ ਨੇ ਕਿਹਾ ਕਿ ਐਕਟ ਦੀ ਧਾਰਾ 3 ਦੇ ਅਨੁਸਾਰ, ਕੋਈ ਵੀ ਵਿਅਕਤੀ ਵਿਆਹ ਦੇ ਉਦੇਸ਼ ਲਈ ਧਰਮ ਪਰਿਵਰਤਨ ਨਹੀਂ ਕਰੇਗਾ ਅਤੇ ਇਸ ਵਿਵਸਥਾ ਦੇ ਉਲਟ ਕੋਈ ਵੀ ਧਰਮ ਪਰਿਵਰਤਨ ਹੋਵੇਗਾ ਤਾਂ ਉਸ ਨੂੰ ਮਾਨਤਾ ਨਹੀਂ ਦਿਤੀ ਜਾ ਸਕਦੀ। ਹਾਲਾਂਕਿ ਅਦਾਲਤ ਨੇ ਇਸ ਦਲੀਲ ਨੂੰ ਖਾਰਜ ਕਰ ਦਿੱਤਾ।

Gift given by parents 4 daughter's marriage can't be considered as dowry: kerala High Courtphoto 

ਪਟੀਸ਼ਨਕਰਤਾ ਦੇ ਵਕੀਲ ਜੁਨੇਦ ਖਾਨ ਨੇ ਕਿਹਾ, “ਅਦਾਲਤ ਨੇ ਕਿਹਾ ਕਿ ਇਹ ਮਾਮਲਾ ਕਾਨੂੰਨ ਦੀ ਉਲੰਘਣਾ ਨਹੀਂ ਹੈ ਕਿਉਂਕਿ ਔਰਤ ਨੂੰ ਧਰਮ ਪਰਿਵਰਤਨ ਲਈ ਮਜਬੂਰ ਨਹੀਂ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਸੰਵਿਧਾਨ ਵਿੱਚ ਦਿੱਤੇ ਅਧਿਕਾਰਾਂ ਅਨੁਸਾਰ ਵਿਆਹ ਕਰਵਾਇਆ ਸੀ।''

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement