ਦੇਸ਼ ’ਚ ਕੋਵਿਡ-19 ਦੇ 2,35,532 ਨਵੇਂ ਮਾਮਲੇ ਆਏ ਸਾਹਮਣੇ, 871 ਮੌਤਾਂ
Published : Jan 30, 2022, 9:38 am IST
Updated : Jan 30, 2022, 9:39 am IST
SHARE ARTICLE
Corona Virus
Corona Virus

ਪੰਜਾਬ ਵਿਚ ਕੋਰੋਨਾ ਨਾਲ 32 ਹੋਰ ਮੌਤਾਂ

 

ਨਵੀਂ ਦਿੱਲੀ : ਦੇਸ਼ ਵਿਚ ਇਕ ਦਿਨ ’ਚ 2,35,532 ਲੋਕਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਮਿਲਣ ਤੋਂ ਬਾਅਦ ਕੋਰੋਨਾ ਦੇ ਕੁਲ ਮਾਮਲਿਆਂ ਦੀ ਗਿਣਤੀ ਵੱਧ ਕੇ 4,08,58,241 ਹੋ ਗਈ ਹੈ। ਕੇਂਦਰ ਸਿਹਤ ਮੰਤਰਾਲੇ ਵਲੋਂ ਸਨਿਚਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਵਿਚ ਪਿਛਲੇ 24 ਘੰਟੇ ਦੌਰਾਨ 871 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 4,93,198 ਹੋ ਗਈ ਹੈ।

Corona Virus Corona Virus

 

ਮੰਤਰਾਲੇ ਨੇ ਦਸਿਆ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 1,01,278 ਤਕ ਘੱਟ ਗਈ ਹੈ ਅਤੇ ਹੁਣ ਇਸ ਮਹਾਂਮਾਰੀ ਦਾ ਇਲਾਜ ਕਰਾ ਰਹੇ ਮਰੀਜ਼ਾਂ ਦੀ ਗਿਣਤੀ 20,04,333 ਹੋ ਗਈ ਹੈ ਜੋ ਲਾਗ ਦੇ ਕੁਲ ਮਾਮਲਿਆਂ ਦਾ 4.91 ਫ਼ੀ ਸਦੀ ਹੈ ਜਦਕਿ ਦੇਸ਼ ਵਿਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 93.89 ਫ਼ੀਸਦੀ ਹੈ।    

Corona kills 4 in Ferozepur, 203 recoverCorona Virus

ਪੰਜਾਬ ਵਿਚ ਕੋਰੋਨਾ ਦਾ ਕਹਿਰ
ਚੰਡੀਗੜ੍ਹ: ਪੰਜਾਬ ਵਿਚ ਤੀਜੀ ਕੋਰੋਨਾ ਮਹਾਂਮਾਰੀ  ਲਹਿਰ ਦੇ ਚਲਦੇ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ। ਬੀਤੇ 24 ਘੰਟਿਆਂ ਵਿਚ 32 ਹੋਰ ਮੌਤਾਂ ਹੋਈਆਂ ਹਨ। ਬੀਤੇ ਦਿਨ 25 ਹੋਈਆਂ ਸਨ। 3325 ਹੋਰ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਸੱਭ  ਤੋਂ ਵੱਧ ਮੌਤਾਂ ਮੋਹਾਲੀ ਵਿਚ 5 ਹੋਈਆਂ।

 

 

Corona VirusCorona Virus

ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਵਿਚ ਕੋਰੋਨਾ ਨਾਲ 4-4 ਜਾਨਾਂ ਗਈਆਂ। ਸੂਬੇ ਵਿਚ ਇਸ ਸਮੇਂ ਕੁਲ ਇਲਾਜ ਅਧੀਨ ਕੇਸ 30000 ਦੇ ਕਰੀਬ ਹਨ। ਇਨ੍ਹਾਂ ਵਿਚੋਂ 1450 ਗੰਭੀਰ ਹਾਲਤ ਵਾਲੇ ਹਨ। 99 ਵੈਂਟੀਲਟਰ ਉਪਰ ਹਨ।

 

 

Corona virus confirmed in sewerage samples for the first time in ChandigarhCorona virus 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement