ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ 'ਆਪ' ਉਮੀਦਵਾਰਾਂ ਲਈ ਕੀਤਾ ਪ੍ਰਚਾਰ
Published : Jan 30, 2025, 8:51 pm IST
Updated : Jan 30, 2025, 8:51 pm IST
SHARE ARTICLE
Chief Minister Bhagwant Mann campaigned for AAP candidates in Delhi
Chief Minister Bhagwant Mann campaigned for AAP candidates in Delhi

ਮੁਫ਼ਤ ਬਿਜਲੀ, ਸਾਫ਼ ਪਾਣੀ, ਚੰਗੇ ਸਕੂਲ, ਹਸਪਤਾਲ ਅਤੇ ਔਰਤਾਂ ਲਈ ਮੁਫ਼ਤ ਬੱਸ ਸੇਵਾਵਾਂ ਦਾ ਲਾਭ ਮਿਲੇਗਾ- ਸੀਐੱਮ ਮਾਨ

ਨਵੀਂ ਦਿੱਲੀ/ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਦਿੱਲੀ ਵਿੱਚ 'ਆਪ' ਉਮੀਦਵਾਰਾਂ ਲਈ ਪ੍ਰਚਾਰ ਕਰਦੇ ਹੋਏ ਤੁਗਲਕਾਬਾਦ ਅਤੇ ਗ੍ਰੇਟਰ ਕੈਲਾਸ਼ ਵਿੱਚ ਵਿਸ਼ਾਲ ਜਨਸਭਾਵਾਂ ਨੂੰ ਸੰਬੋਧਨ ਕੀਤਾ ਅਤੇ ਕਾਲਕਾਜੀ ਅਤੇ ਕਸਤੂਰਬਾ ਨਗਰ ਵਿੱਚ ਰੋਡ ਸ਼ੋਅ ਦੀ ਅਗਵਾਈ ਕੀਤੀ। ਮੁੱਖ ਮੰਤਰੀ ਮਾਨ ਨੇ ਦਿੱਲੀ ਦੇ ਲੋਕਾਂ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਟਕਰਾਅ, ਵੰਡ ਅਤੇ ਭ੍ਰਿਸ਼ਟਾਚਾਰ ਦੀ ਬਜਾਏ ਤਰੱਕੀ, ਸਿੱਖਿਆ ਅਤੇ ਸਿਹਤ ਸੰਭਾਲ ਨੂੰ ਚੁਣਨ ਦੀ ਅਪੀਲ ਕੀਤੀ।

ਤੁਗਲਕਾਬਾਦ ਵਿੱਚ ਮਾਨ ਨੇ ਕਿਹਾ ਕਿ ਵੋਟਰਾਂ ਨੂੰ ਇੱਕ ਮਹੱਤਵਪੂਰਨ ਚੋਣ ਕਰਨੀ ਪਵੇਗੀ-"ਇੱਕ ਪਾਸੇ, ਟਕਰਾਅ ਅਤੇ ਨਫ਼ਰਤ ਨੂੰ ਉਤਸ਼ਾਹਿਤ ਕਰਨ ਵਾਲੀਆਂ ਪਾਰਟੀਆਂ ਹਨ, ਦੂਜੇ ਪਾਸੇ, 'ਆਪ' ਹੈ, ਜੋ ਸਿੱਖਿਆ, ਸਿਹਤ ਅਤੇ ਰੁਜ਼ਗਾਰ ਨੂੰ ਉਤਸ਼ਾਹਿਤ ਕਰ ਰਹੀ ਹੈ। ਇੱਕ ਪੱਖ ਤੁਹਾਡੇ ਤੋਂ ਖੋਹੰਦਾ ਹੈ, ਅਸੀਂ ਤੁਹਾਨੂੰ ਵਾਪਸ ਦਿੰਦੇ ਹਾਂ। ਦਿੱਲੀ ਨੂੰ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਤੈਅ ਕਰਨਾ ਚਾਹੀਦਾ ਹੈ।"

ਮਾਨ ਨੇ ਅਰਵਿੰਦ ਕੇਜਰੀਵਾਲ ਦੇ ਸ਼ਾਸਨ ਮਾਡਲ ਦੀ ਸ਼ਲਾਘਾ ਕਰਦੇ ਹੋਏ ਕਿਹਾ, "10 ਸਾਲਾਂ ਤੋਂ, ਕੇਜਰੀਵਾਲ ਜੀ ਨੇ ਇਹ ਯਕੀਨੀ ਬਣਾਇਆ ਹੈ ਕਿ ਟੈਕਸਦਾਤਾਵਾਂ ਦੇ ਪੈਸੇ ਨਾਲ ਲੋਕਾਂ ਨੂੰ ਮੁਫ਼ਤ ਬਿਜਲੀ, ਸਾਫ਼ ਪਾਣੀ, ਚੰਗੇ ਸਕੂਲ, ਹਸਪਤਾਲ ਅਤੇ ਔਰਤਾਂ ਲਈ ਮੁਫ਼ਤ ਬੱਸ ਸੇਵਾਵਾਂ ਦਾ ਲਾਭ ਮਿਲੇ। ਇਹ 'ਮੁਫ਼ਤ' ਨਹੀਂ ਹੈ, ਇਹ ਸਹੀ ਸ਼ਾਸਨ ਹੈ।"

ਉਨ੍ਹਾਂ ਭਾਜਪਾ ਦੀ ਬਿਆਨਬਾਜ਼ੀ ਦੀ ਆਲੋਚਨਾ ਕਰਦੇ ਹੋਏ ਕਿਹਾ, "ਉਹ 'ਆਪ' ਦੀਆਂ ਗਰੰਟੀਆਂ ਨੂੰ 'ਮੁਫ਼ਤ' ਕਹਿ ਕੇ ਮਜ਼ਾਕ ਉਡਾਉਂਦੇ ਹਨ, ਫਿਰ ਵੀ ਜਦੋਂ ਕੇਜਰੀਵਾਲ ਔਰਤਾਂ ਲਈ 2,100 ਰੁਪਏ ਦਾ ਐਲਾਨ ਕਰਦੇ ਹਨ ਤਾਂ ਉਹ ਖੁਦ 2,500 ਰੁਪਏ ਦਾ ਵਾਅਦਾ ਕਰਦੇ ਹਨ। ਜਨਤਾ ਜਾਣਦੀ ਹੈ ਕਿ ਕਿਸ 'ਤੇ ਭਰੋਸਾ ਕਰਨਾ ਹੈ।"

ਕਾਲਕਾਜੀ ਵਿਖੇ ਮਾਨ ਨੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ 'ਆਪ' ਦੇ ਸਾਬਤ ਹੋਏ ਟਰੈਕ ਰਿਕਾਰਡ ਨੂੰ ਉਜਾਗਰ ਕੀਤਾ ਅਤੇ ਕਿਹਾ, "ਅਸੀਂ ਜੋ ਵੀ ਵਾਅਦਾ ਕਰਦੇ ਹਾਂ ਉਸਨੂੰ ਪੂਰਾ ਕਰਦੇ ਹਾਂ, ਭਾਵੇਂ ਉਹ ਦਿੱਲੀ ਵਿੱਚ ਹੋਵੇ ਜਾਂ ਪੰਜਾਬ ਵਿੱਚ। ਪੰਜਾਬ ਵਿੱਚ, 90% ਘਰਾਂ  ਦੇ  ਜ਼ੀਰੋ ਬਿਜਲੀ ਦੇ ਬਿੱਲ ਆਉਂਦੇ ਹਨ ਕਿਉਂਕਿ ਅਸੀਂ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦਾ ਵਾਅਦਾ ਕੀਤਾ ਸੀ।"

ਉਨ੍ਹਾਂ ਵੋਟਰਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਅਤੇ ਜਨ ਭਲਾਈ ਪ੍ਰਤੀ 'ਆਪ' ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਅਜਿਹੇ ਨੇਤਾਵਾਂ ਦੀ ਹੱਕਦਾਰ ਹੈ ਜੋ ਤੁਹਾਡੇ ਭਲਾਈ ਬਾਰੇ ਸੋਚਦੇ ਹਨ, ਆਪਣੇ ਮੁਨਾਫ਼ੇ ਬਾਰੇ ਨਹੀਂ। ਤਰੱਕੀ ਅਤੇ ਇਮਾਨਦਾਰੀ ਲਈ ਆਪਣਾ ਵੋਟ ਪਾਓ।"

ਗ੍ਰੇਟਰ ਕੈਲਾਸ਼ ਵਿੱਚ ਮਾਨ ਨੇ 'ਆਪ' ਅਤੇ ਹੋਰ ਪਾਰਟੀਆਂ ਵਿਚਕਾਰ ਸਪੱਸ਼ਟ ਅੰਤਰ ਨੂੰ ਮਜ਼ਬੂਤ ​​ਕਰਦੇ ਹੋਏ ਕਿਹਾ, "ਇੱਕ ਧਿਰ ਗਾਲਾਂ ਕੱਢਦੀ ਹੈ ਅਤੇ ਨਫ਼ਰਤ ਫੈਲਾਉਂਦੀ ਹੈ,ਦੂਜੀ ਲੋਕਾਂ ਲਈ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਅਰਵਿੰਦ ਕੇਜਰੀਵਾਲ ਦੇ ਦ੍ਰਿਸ਼ਟੀਕੋਣ ਨੇ ਸ਼ਾਸਨ ਨੂੰ ਬਦਲ ਦਿੱਤਾ ਹੈ, ਟੈਕਸਦਾਤਾਵਾਂ ਦੇ ਪੈਸੇ ਨੂੰ ਠੋਸ ਲਾਭਾਂ ਵਿੱਚ ਬਦਲ ਦਿੱਤਾ ਹੈ।"

ਉਨ੍ਹਾਂ ਨੇ 'ਆਪ' ਦੀ ਪਾਰਦਰਸ਼ਤਾ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਕਿਵੇਂ ਪੰਜਾਬ ਸਰਕਾਰ ਨੇ ਜਨਤਕ ਜਾਇਦਾਦਾਂ ਦੀ ਰੱਖਿਆ ਲਈ ਇੱਕ ਨਿੱਜੀ ਥਰਮਲ ਪਲਾਂਟ ਵਾਪਸ ਖਰੀਦਿਆ। ਮਾਨ ਨੇ ਐਲਾਨ ਕੀਤਾ, "ਅਸੀਂ ਨਿੱਜੀ ਲਾਭ ਲਈ ਜਨਤਕ ਸੰਸਥਾਵਾਂ ਨੂੰ ਨਹੀਂ ਵੇਚਦੇ ਅਸੀਂ ਉਨ੍ਹਾਂ ਨੂੰ ਮਜ਼ਬੂਤ ​​ਕਰਦੇ ਹਾਂ।"

ਮਾਨ ਨੇ ਭਾਜਪਾ ਦੀਆਂ ਸ਼ਾਸਨ ਵਿੱਚ ਅਸਫਲਤਾਵਾਂ 'ਤੇ ਵੀ ਵਰ੍ਹਦਿਆਂ ਅਤੇ ਕਿਹਾ "ਐਮਸੀਡੀ ਦੇ 15 ਸਾਲ ਅਤੇ ਕੇਂਦਰ ਸਰਕਾਰ ਦੇ 11 ਸਾਲ - ਉਨ੍ਹਾਂ ਨੇ ਕੀ ਕੀਤਾ ਹੈ? ਇੱਕ ਵੀ ਸੀਵਰੇਜ ਦਾ ਢੱਕਣ ਲਗਾਉਣਾ ਇਕ ਪ੍ਰਾਪਤੀ ਹੋਵੇਗੀ! ਪਰ ਉਨ੍ਹਾਂ ਕੋਲ ਦਿਖਾਉਣ ਲਈ ਕੋਈ ਕੰਮ ਨਹੀਂ ਹੈ।"

ਮਾਨ ਨੇ ਕਿਹਾ, "ਭਾਜਪਾ 'ਜੁਮਲੇ' ਕਹਿੰਦੀ ਹੈ, ਪਰ ਅਸੀਂ ਅਸਲ ਕੰਮ ਕਰਦੇ ਹਾਂ। ਅਰਵਿੰਦ ਕੇਜਰੀਵਾਲ ਪੈਸੇ ਲਈ ਰਾਜਨੀਤੀ ਵਿੱਚ ਨਹੀਂ ਆਏ ਹਨ। ਉਹ ਇੱਕ ਆਈਆਰਐਸ ਅਧਿਕਾਰੀ ਸਨ, ਪਰ ਉਨ੍ਹਾਂ ਨੇ ਲੋਕਾਂ ਦੀ ਸੇਵਾ ਕਰਨ ਲਈ ਉਹ ਨੌਕਰੀ ਛੱਡ ਦਿੱਤੀ। ਮੈਂ ਇੱਕ ਕਾਮੇਡੀਅਨ ਵਜੋਂ ਆਪਣਾ ਸਫਲ ਕਰੀਅਰ ਇਸ ਲਈ ਛੱਡ ਦਿੱਤਾ ਕਿਉਂਕਿ ਰਾਜਨੀਤੀ ਵਿੱਚ ਲੋਕ ਭ੍ਰਿਸ਼ਟ ਸਨ ਅਤੇ ਸਿਸਟਮ ਨੂੰ ਸਫਾਈ ਦੀ ਲੋੜ ਸੀ। ਅਸੀਂ ਪੰਜਾਬ ਵਿੱਚ ਬਿਨਾਂ ਕਿਸੇ ਰਿਸ਼ਵਤ ਜਾਂ ਪੱਖਪਾਤ ਦੇ 50,000 ਨੌਕਰੀਆਂ ਦਿੱਤੀਆਂ।"ਅਸੀਂ ਕੰਮ ਕਰ ਸਕਦੇ ਹਾਂ ਕਿਉਂਕਿ ਸਾਡੇ ਇਰਾਦੇ ਸਾਫ਼ ਹਨ। ਉਹ ਪੁੱਛਦੇ ਹਨ ਕਿ ਭਾਜਪਾ ਦਿੱਲੀ ਅਤੇ ਪੰਜਾਬ ਵਿੱਚ ਕਿਉਂ ਨਹੀਂ ਜਿੱਤ ਸਕਦੀ, ਮੈਂ ਉਨ੍ਹਾਂ ਨੂੰ ਦੱਸਦਾ ਹਾਂ ਕਿਉਂਕਿ ਕਮਲ ਸਿਰਫ਼ ਗੰਦਗੀ ਵਿੱਚ ਹੀ ਉਗਦਾ ਹੈ, ਪਰ ਅਸੀਂ ਦਿੱਲੀ ਅਤੇ ਪੰਜਾਬ ਵਿੱਚ ਉਸ ਗੰਦਗੀ ਨੂੰ 'ਝਾੜੂ' ਨਾਲ ਸਾਫ਼ ਕਰ ਦਿੱਤਾ ਹੈ।

ਮੁੱਖ ਮੰਤਰੀ ਨੇ ਵੋਟਰਾਂ ਨੂੰ ਆਖਰੀ ਸਮੇਂ 'ਤੇ ਹੋਣ ਵਾਲੀ ਰਿਸ਼ਵਤ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ "ਜੇਕਰ ਕੋਈ ਤੁਹਾਨੂੰ ਪੈਸੇ ਦੀ ਪੇਸ਼ਕਸ਼ ਕਰਦਾ ਹੈ ਤਾਂ ਲੈ ਲਓ - ਇਹ ਤੁਹਾਡੇ ਟੈਕਸ ਦਾ ਪੈਸਾ ਹੈ - ਪਰ 5 ਫਰਵਰੀ ਨੂੰ,  'ਆਪ' ਨੂੰ ਵੋਟ ਕਰੋ।"

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement