Gujarat High Court Chief Justice: ਗੁਜਰਾਤ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਦੋ ਮੋਬਾਈਲ ਫ਼ੋਨ ਹੋਏ ਚੋਰੀ

By : PARKASH

Published : Jan 30, 2025, 10:06 am IST
Updated : Jan 30, 2025, 10:06 am IST
SHARE ARTICLE
Two mobile phones of Gujarat High Court Chief Justice stolen
Two mobile phones of Gujarat High Court Chief Justice stolen

Gujarat High Court Chief Justice: ਵਿਆਹ ’ਚ ਸ਼ਾਮਲ ਹੋਣ ਲਈ ਆਏ ਸਨ ਦੇਹਰਾਦੂਨ, ਸੀਸੀਟੀਵੀ ਚੈੱਕ ਕਰ ਰਹੀ ਪੁਲਿਸ 

 

Gujarat High Court Chief Justice: ਵਿਆਹ-ਸ਼ਾਦੀਆਂ, ਬਾਜ਼ਾਰਾਂ, ਪਾਰਕਾਂ ਆਦਿ ਵਿਚ ਆਮ ਲੋਕਾਂ ਦੇ ਮੋਬਾਈਲ ਫ਼ੋਨ ਚੋਰੀ ਕਰਨੇ ਆਮ ਗੱਲ ਹੈ। ਪਰ ਕਈ ਵਾਰ ਵੀਆਈਪੀ ਲੋਕ ਵੀ ਇਸ ਦਾ ਸ਼ਿਕਾਰ ਹੋ ਜਾਂਦੇ ਹਨ। ਤਾਜ਼ਾ ਮਾਮਲਾ ਗੁਜਰਾਤ ਹਾਈ ਕੋਰਟ ਦੇ ਚੀਫ਼ ਜਸਟਿਸ ਦਾ ਹੈ, ਜਿਨ੍ਹਾਂ ਦੇ ਦੋ ਮੋਬਾਈਲ ਫ਼ੋਨ ਦੇਹਰਾਦੂਨ ਵਿਚ ਚੋਰੀ ਹੋ ਗਏ ਸਨ। ਚੋਰੀ ਦੀ ਇਹ ਵਾਰਦਾਤ ਮਸੂਰੀ ਰੋਡ ’ਤੇ ਇਕ ਵਿਆਹ ਸਮਾਗਮ ਦੌਰਾਨ ਹੋਈ। ਰਜਿਸਟਰਾਰ ਜਨਰਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਥਾਣਾ ਰਾਜਪੁਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

ਗੁਜਰਾਤ ਹਾਈ ਕੋਰਟ ਦੀ ਚੀਫ਼ ਜਸਟਿਸ ਸੁਨੀਤਾ ਅਗਰਵਾਲ 26 ਜਨਵਰੀ ਨੂੰ ਫੁਥਿਲ ਗਾਰਡਨ, ਨਿਊ ਮਸੂਰੀ ਰੋਡ, ਮਲਸੀ, ਦੇਹਰਾਦੂਨ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਆਈ ਸੀ। ਉਸ ਦੇ ਦੋ ਆਈਫ਼ੋਨ ਸ਼ਾਮ 4.45 ਤੋਂ 5.15 ਦਰਮਿਆਨ ਵਿਆਹ ਵਾਲੀ ਥਾਂ ਤੋਂ ਚੋਰੀ ਹੋ ਗਏ। ਇਨ੍ਹਾਂ ’ਚੋਂ ਇਕ ਫ਼ੋਨ ਚੀਫ਼ ਜਸਟਿਸ ਦੇ ਨਾਂ ’ਤੇ ਅਤੇ ਦੂਜਾ ਰਜਿਸਟਰਾਰ ਜਨਰਲ ਦਫ਼ਤਰ ਰਾਹੀਂ ਖ਼੍ਰੀਦਿਆ ਗਿਆ।

ਰਾਜਪੁਰ ਥਾਣਾ ਇੰਚਾਰਜ ਪੀਡੀ ਭੱਟ ਨੇ ਦਸਿਆ ਕਿ ਗੁਜਰਾਤ ਹਾਈ ਕੋਰਟ, ਅਹਿਮਦਾਬਾਦ ਦੇ ਰਜਿਸਟਰਾਰ ਜਨਰਲ ਮੂਲਚੰਦ ਤਿਆਗੀ ਨੇ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ’ਤੇ ਅਣਪਛਾਤੇ ਮੁਲਜ਼ਮਾਂ ਵਿਰੁਧ ਚੋਰੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ ਚੀਫ਼ ਜਸਟਿਸ ਨੂੰ ਚੋਰੀ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ ’ਤੇ ਪੁੱਜ ਗਈ। ਇਸ ਜਾਂਚ ਦੌਰਾਨ ਚੋਰੀ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਆਸਪਾਸ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨ ਦੇ ਨਾਲ-ਨਾਲ ਨਿਗਰਾਨੀ ਰਾਹੀਂ ਮੋਬਾਈਲ ਫ਼ੋਨ ਚੋਰੀ ਕਰਨ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਹੈ। ਹਾਲ ਹੀ ’ਚ ਚੀਫ਼ ਜਸਟਿਸ ਉਦੋਂ ਸੁਰਖੀਆਂ ’ਚ ਆ ਗਏ ਸਨ ਜਦੋਂ ਹਾਈ ਕੋਰਟ ’ਚ ਸੁਣਵਾਈ ਦੌਰਾਨ ਉਨ੍ਹਾਂ ਦੀ ਵਕੀਲ ਨਾਲ ਬਹਿਸ ਹੋਈ ਸੀ। ਐਡਵੋਕੇਟ ਬ੍ਰਿਜੇਸ਼ ਤ੍ਰਿਵੇਦੀ ਨੇ ਅਦਾਲਤ ਵਿਚ ਉਨ੍ਹਾਂ ਦੇ ਵਿਵਹਾਰ ਦੀ ਆਲੋਚਨਾ ਕੀਤੀ ਸੀ। 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement