Budget 2025 : ਕੀ ਇਸ ਵਾਰ ਬਜਟ 'ਚ ਲੋਕਾਂ ਨੂੰ ਮਹਿੰਗਾਈ ਤੋਂ ਮਿਲੇਗੀ ਰਾਹਤ?

By : BALJINDERK

Published : Jan 30, 2025, 5:43 pm IST
Updated : Jan 30, 2025, 5:43 pm IST
SHARE ARTICLE
file photo
file photo

Budget 2025 : ਇਸ ਵਾਰ ਬਜਟ 'ਚ ਲੋਕਾਂ ਨੂੰ ਉਮੀਦ ਹੈ ਕਿ ਮਹਿੰਗਾਈ ਤੋਂ ਮਿਲੇਗੀ ਰਾਹਤ 

Budget 2025 News in Punjabi : ਆਮ ਬੰਦੇ ਦੀ ਜ਼ਰੂਰਤਾਂ ਨੂੰ ਧਿਆਨ ’ਚ ਰੱਖਦੇ ਹੋਏ ਲੋਕਾਂ ਨੇ ਪੇਸ਼ ਹੋਣ ਵਾਲੇ ਬਜਟ ’ਤੇ ਉਮੀਦ ਲਗਾਈ। ਆਮ ਜਨਤਾ ਨੇ ਕਿਹਾ ਕਿ  ਸਰਕਾਰ ਕਈ ਸਾਲਾਂ ਤੋਂ ਬਜਟ 'ਚ ਮੱਧ ਵਰਗ ਨੂੰ ਰਾਹਤ ਨਹੀਂ ਦੇ ਰਹੀ। ਬਜਟ ਨੂੰ ਲੈ ਕੇ ਲੋਕਾਂ ਨੇ ਸਰਕਾਰ ਤੋਂ ਇਨਾਂ ਮੰਗਾਂ’ਤੇ ਉਮੀਦ ਜਤਾਈ ਹੈ । ਲੋਕਾਂ ਨੇ ਦੱਸਿਆ ਕਿ ਪਿਛਲੇ ਬਜਟ ਵਿਚ ਸਰਕਾਰ ਨੇ ਆਮ ਬੰਦੇ ਨੂੰ ਕੋਈ ਰਾਹਤ ਨਹੀਂ ਦਿੱਤੀ। ਰੋਜ਼ਾਨਾਂ ਸਪੋਕਸਮੈਨ ਨਾਲ ਆਮ ਜਨਤਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮਹਿੰਗਾਈ ’ਤੇ ਲਗਾਮ, ਪੈਟਰੋਲ, ਡੀਜ਼ਲ ’ਚ ਰਾਹਤ ਮਿਲਣੀ ਚਾਹੀਦੀ। ਇਸ ਮੌਕੇ ਨੌਜਵਾਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਵੱਧ ਤੋਂ ਵੱਧ ਨੌਕਰੀਆਂ ਮਿਲਣਗੀਆਂ ਚਾਹੀਦੀਆਂ। ਇਸ ਨਾਲ ਨੌਜਵਾਨਾਂ ਦਾ ਬਾਹਰ ਜਾਣ ਦਾ ਰੁਝਾਨ ਘੱਟ ਹੋ ਜਾਵੇਗਾ । ਆਮ ਬੰਦੇ ਦੀਆਂ ਘਰੇਲੂ ਚੀਜ਼ਾਂ ’ਤੇ ਫ਼ਰਕ ਪੈਣਾ ਚਾਹੀਦਾ ਹੈ।   

ਲੋਕਾਂ ਨੇ ਕਿਹਾ ਕਿ ਪਿਛਲੇ ਬਜਟ ਵਿਚ ਆਮ ਜਨਤਾ ਨੂੰ ਕੋਈ ਰਾਹਤ ਨਹੀਂ ਮਿਲੀ। ਆਮ ਜਨਤਾ ਦਾ ਬੁਰਾ ਹਾਲ ਹੈ। ਜੇਕਰ ਬਜਟ ’ਚ ਨੌਕਰੀਆਂ ਬਾਰੇ ਆਵੇਗਾ ਤਾਂ ਸਭ ਤੋਂ ਵਧੀਆ ਹੋਵੇਗਾ। ਇਸ ਸਮੇਂ ਮਹਿੰਗਾਈ ਸਭ ਤੋਂ ਵੱਡਾ ਮੁੱਦਾ ਹੈ। ਹਰ ਵਾਰ ਕੋਈ ਨਾ ਕੋਈ ਨਵਾਂ ਟੈਕਸ ਲਗਾ ਦਿੰਦੇ ਹਨ। ਕਮਾਈ ਦੇ ਸਾਧਨ ਵੱਧ ਨਹੀਂ ਰਹੇ , ਬੰਦਾ ਸਾਰੀ ਉਮਰ ਟੈਕਸ ਭਰਦਾ ਮਰ ਜਾਂਦਾ ਹੈ। ਦੇਖਦੇ ਹਾਂ ਕਿ ਸਰਕਾਰ ਇਸ ਬਜਟ ’ਚ ਆਮ ਜਨਤਾ ਨੂੰ ਰਾਹਤ ਦੇਵੇਗੀ ।  

(For more news apart from Will people get relief from inflation in the budget this time? News in Punjabi, stay tuned to Rozana Spokesman)



 

 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement