ਨਿਆਂਪਾਲਿਕਾ ਤੇ ਕਾਰਜਪਾਲਿਕਾ ਦੇ ਰਿਸ਼ਤੇ ਜਮਹੂਰੀਅਤ ਲਈ ਮੌਤ ਦੀ ਘੰਟੀ : ਜੱਜ
Published : Mar 30, 2018, 12:14 am IST
Updated : Mar 30, 2018, 12:55 pm IST
SHARE ARTICLE
Supreme Court
Supreme Court

ਸੁਪਰੀਮ ਕੋਰਟ ਦੇ ਜੱਜ ਨੇ ਕੇਂਦਰ ਦੇ ਦਖ਼ਲ 'ਤੇ ਇਤਰਾਜ਼ ਕੀਤਾ

 ਸੁਪਰੀਮ ਕੋਰਟ ਦੇ ਸੀਨੀਅਰ ਜੱਜ ਜੇ ਚੇਲਾਮਸ਼ਵਰ ਨੇ ਮੁੱਖ ਜੱਜ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਨਿਆਂਪਾਲਿਕਾ ਵਿਚ ਕਾਰਜਪਾਲਿਕਾ ਦੇ ਕਥਿਤ ਦਖ਼ਲ ਦੇ ਮੁੱਦੇ 'ਤੇ ਮੁਕੰਮਲ ਬੈਂਚ ਬੁਲਾਉਣ ਬਾਰੇ ਵਿਚਾਰ ਕਰਨ ਲਈ ਕਿਹਾ ਹੈ।  ਜੱਜ ਚੇਲਾਮੇਸ਼ਵਰ ਨੇ 21 ਮਾਰਚ ਨੂੰ ਲਿਖੇ ਪੱਤਰ ਵਿਚ ਕਿਹਾ, 'ਨਿਆਂਪਾਲਿਕਾ ਅਤੇ ਸਰਕਾਰ ਵਿਚਕਾਰ ਕਿਸੇ ਵੀ ਤਰ੍ਹਾਂ ਦਾ ਭਾਈਚਾਰਾ ਜਮਹੂਰੀਅਤ ਲਈ ਮੌਤ ਦੀ ਘੰਟੀ ਹੈ।'  ਸਿਖਰਲੀ ਅਦਾਲਤ ਦੇ 22 ਹੋਰ ਜੱਜਾਂ ਨੂੰ ਵੀ ਭੇਜੇ ਗਏ ਇਸ ਨਿਵੇਕਲੇ ਪੱਤਰ ਵਿਚ ਕਰਨਾਟਕ ਹਾਈ ਕੋਰਟ ਦੇ ਮੁੱਖ ਜੱਜ ਦਿਨੇਸ਼ ਮਾਹੇਸ਼ਵਰੀ ਦੁਆਰਾ ਕੇਂਦਰੀ ਕਾਨੂੰਨ ਮੰਤਰਾਲੇ ਦੇ ਇਸ਼ਾਰੇ 'ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਕ੍ਰਿਸ਼ਨ ਭੱਟ ਵਿਰੁਧ ਸ਼ੁਰੂ ਕੀਤੀ ਗਈ ਜਾਂਚ 'ਤੇ ਸਵਾਲ ਉਠਾਏ ਗਏ। ਖ਼ਾਸ ਗੱਲ ਹੈ ਕਿ ਕਾਲੇਜੀਅਮ ਨੇ ਦੋ ਵਾਰ ਤਰੱਕੀ ਲਈ ਉਸ ਦੇ ਨਾਮ ਦੀ ਸਿਫ਼ਾਰਸ਼ ਕੀਤੀ ਸੀ। 

Supreme CourtSupreme Court

ਜੱਜ ਚੇਲਮੇਸ਼ਵਰ ਨੇ ਛੇ ਪੰਨਿਆਂ ਦੀ ਚਿੱਠੀ ਵਿਚ ਲਿਖਿਆ ਕਿ ਬੰਗਲੌਰ ਤੋਂ ਕਿਸੇ ਇਕ ਨੇ ਰਸਾਤਲ 'ਤੇ ਜਾਣ ਦੀ ਦੌੜ ਵਿਚ ਸਾਨੂੰ ਪਹਿਲਾਂ ਹੀ ਹਰਾ ਦਿਤਾ ਹੈ। ਕਰਨਾਟਕ ਹਾਈ ਕੋਰਟ ਦੇ ਮੁੱਖ ਜੱਜ ਕਾਰਜਪਾਲਿਕਾ ਦੇ ਹੁਕਮ 'ਤੇ ਕੰਮ ਕਰਨ ਦੇ ਬਹੁਤ ਇੱਛੁਕ ਹਨ। ਨਿਆਇਕ ਆਜ਼ਾਦੀ ਦਾ ਮੁੱਦਾ ਚੁਕਦਿਆਂ ਉਨ੍ਹਾਂ ਕਿਹਾ, 'ਸੁਪਰੀਮ ਕੋਰਟ ਦੇ ਜੱਜਾਂ 'ਤੇ ਕਾਰਜਪਾਲਿਕਾ ਦੇ ਵਧਦੇ ਦਖ਼ਲ ਸਾਹਮਣੇ ਅਪਣੀ ਨਿਰਪੱਖਤਾ ਅਤੇ ਅਪਣੀ ਸੰਸਥਾਗਤ ਈਮਾਨਦਾਰੀ ਖੋਣ ਦਾ ਦੋਸ਼ ਲੱਗ ਰਿਹਾ ਹੈ।' 
ਜੱਜ ਨੇ ਕਾਲੇਜੀਅਮ ਦੁਆਰਾ ਨਾਵਾਂ ਦੀ ਸਿਫ਼ਾਰਸ਼ ਮਗਰੋਂ ਵੀ ਸਰਕਾਰ ਦੇ ਫ਼ਾਈਲਾਂ 'ਤੇ ਬੈਠੇ ਰਹਿਣ ਬਾਰੇ ਨਾਖ਼ੁਸ਼ੀ ਵਾਲੇ ਅਨੁਭਵ ਦਾ ਜ਼ਿਕਰ ਕੀਤਾ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement