ਦੁਨੀਆਂ ਦੀ ਪਹਿਲੀ ਕੋਰੋਨਾ ਮਰੀਜ਼ ਦੀ ਆਪਬੀਤੀ, ਦੱਸਿਆ ਕਿਵੇਂ ਹੋਈ ਕੋਰੋਨਾ ਦੀ ਸ਼ਿਕਾਰ
Published : Mar 30, 2020, 9:04 am IST
Updated : Mar 30, 2020, 9:04 am IST
SHARE ARTICLE
File Photo
File Photo

ਅਮਰੀਕੀ ਮੀਡੀਆ ਨੇ ਦੱਸਿਆ ਪਹਿਲਾਂ ਮਰੀਜ 

 ਨਵੀਂ ਦਿੱਲੀ- ਕੋਰੋਨਾ ਵਿਸ਼ਾਣੂ ਨੇ ਪੂਰੀ ਦੁਨੀਆ ਵਿਚ ਅਸ਼ਾਂਤੀ ਫੈਲਾ ਦਿੱਤੀ ਹੈ, ਹੁਣ ਤੱਕ ਵਿਸ਼ਵ ਵਿਚ ਲਗਭਗ 7 ਲੱਖ ਲੋਕ ਕੋਰੋਨਾ ਵਾਇਰਸ ਨਾਲ ਜੂਝ ਚੁੱਕੇ ਹਨ। ਇਸ ਦੇ ਨਾਲ ਹੀ ਇਸ ਵਾਇਰਸ ਨੇ 32 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੋਰੋਨਾ ਵਾਇਰਸ ਨਾਲ ਪੀੜਤ ਦੁਨੀਆ ਦਾ ਪਹਿਲਾ ਮਰੀਜ਼ ਕੌਣ ਹੈ?

ਚੀਨ ਦੀ ਇਕ 57 ਸਾਲਾ ਔਰਤ ਦੀ ਪਛਾਣ ਵਿਸ਼ਵ ਵਿਚ ਕੋਰੋਨਾ ਵਾਇਰਸ ਦੀ ਪਹਿਲੀ ਮਰੀਜ਼ ਵਜੋਂ ਹੋਈ ਹੈ। ਜੋ ਚੀਨ ਦੇ ਵੁਹਾਨ ਵਿੱਚ ਝੀਂਗਾ ਵੇਚਦੀ ਸੀ। ਇਸਦਾ ਨਾਮ ਵੇਈ ਗੁਈਜਿਆਨ ਹੈ ਅਤੇ ਇਸ ਨੂੰ ਪੇਸ਼ੈਂਟ ਜੀਰੋ ਕਿਹਾ ਜਾ ਰਿਹਾ ਹੈ ਮਰੀਜ਼ ਜ਼ੀਰੋ ਉਹ ਮਰੀਜ਼ ਹੁੰਦਾ ਹੈ ਜਿਸ ਵਿਚ ਸਭ ਤੋਂ ਪਹਿਲਾਂ ਕਿਸੇ ਬਿਮਾਰੀ ਦੇ ਲੱਛਣ ਦੇਖੇ ਜਾਂਦੇ ਹਨ। ਹਾਲਾਂਕਿ, ਹੁਣ ਕੋਰੋਨਾ ਦੇ ਪੇਂਸ਼ੈਂਟ ਜ਼ੀਰੋ ਵਿਚ ਵਾਇਰਸ ਦੀ ਮੌਜੂਦਗੀ ਖ਼ਤਮ ਹੋ ਗਈ ਹੈ।

Corona VirusCorona Virus

ਤਕਰੀਬਨ ਇਕ ਮਹੀਨਾ ਚੱਲੇ ਇਲਾਜ ਤੋਂ ਬਾਅਦ, ਇਹ ਔਰਤ ਪੂਰੀ ਤਰ੍ਹਾਂ ਠੀਕ ਹੋ ਗਈ। ਔਰਤ ਨੂੰ ਜਨਵਰੀ ਵਿੱਚ ਹੀ ਕੋਰੋਨਾ ਵਾਇਰਸ ਤੋਂ ਮੁਕਤ ਕਰ ਦਿੱਤਾ ਗਿਆ ਸੀ। ਹਾਲਾਂਕਿ, ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਵਿਅਕਤੀ ਪਹਿਲੇ ਲੱਛਣਾਂ ਨੂੰ ਦਰਸਾਉਂਦਾ ਹੈ ਉਹ ਪਹਿਲਾ ਸੰਕਰਮਿਤ ਵਿਅਕਤੀ ਹੋਵੇ। ਚੀਨ ਦੀ ਵੈੱਬਸਾਈਟ 'ਦਿ ਪੇਪਰ' ਦੀ ਰਿਪੋਰਟ ਦੇ ਹਵਾਲੇ ਨਾਲ, ਇਸ ਔਰਤ ਦੇ ਪੇਸ਼ੈਂਟ ਜ਼ੀਰੋ ਹੋਣ ਦੀ ਖ਼ਬਰ ਦੁਨੀਆ ਭਰ ਦੇ ਮੀਡੀਆ ਦੀਆਂ ਸੁਰਖੀਆਂ ਬਣ ਗਈ ਹੈ।

ਵਿਸ਼ਵਵਿਆਪੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਔਰਤ ਉਸ ਸਮੇਂ ਸੰਕਰਮਿਤ ਹੋਈ ਜਦੋਂ ਉਹ ਵੁਹਾਨ ਦੀ ਸੀ-ਫੂਡ ਮਾਰਕਿਟ ਵਿਚ ਝੀਂਗੇ ਵੇਚ ਰਹੀ ਸੀ। ਇਸ ਔਰਤ ਨੇ ਕਿਹਾ, ''ਮੈਨੂੰ ਹਰ ਵਾਰ ਠੰਡ ਦੇ ਮੌਸਮ ਵਿਚ ਜ਼ੁਕਾਮ ਹੁੰਦਾ ਹੈ। ਇਹ ਵਾਇਰਸ ਮੈਨੂੰ 10 ਦਸੰਬਰ ਨੂੰ ਹੋਇਆ ਸੀ ਮੈਂ ਥੋੜ੍ਹਾ ਥੱਕਿਆ ਮਹਿਸੂਸ ਕਰਨਾ ਸ਼ੁਰੂ ਕੀਤਾ, ਮੈਂ ਉਸੇ ਦਿਨ ਨੇੜਲੇ ਕਲੀਨਿਕ ਵਿਚ ਗਈ ਅਤੇ ਦਵਾਈ ਲੈਣ ਤੋਂ ਬਾਅਦ ਦੁਬਾਰਾ ਮਾਰਕਿਟ ਵਿਚ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਮੇਰੀ ਹਾਲਤ ਵਿਗੜਨ ਲੱਗੀ, ਮੈਂ ਵੁਹਾਨ ਦੇ 'ਦਾ ਅਲੈਵਨਥ' ਹਸਪਤਾਲ ਵਿੱਚ ਡਾਕਟਰ ਨੂੰ ਦਿਖਾਇਆ। ਉਥੇ ਵੀ, ਮੇਰੀ ਬਿਮਾਰੀ ਦਾ ਪਤਾ ਨਹੀਂ ਲੱਗਿਆ ਅਤੇ ਮੈਨੂੰ ਦਵਾਈਆਂ ਦਿੱਤੀਆਂ ਗਈਆਂ।'' 

ਇਸ ਤੋਂ ਬਾਅਦ, 31 ਦਸੰਬਰ ਨੂੰ ਇਹ ਔਰਤ ਕੋਰੋਨਾ ਵਾਇਰਸ ਤੋਂ ਪੀੜਤ ਦੱਸੀ ਗਈ ਸੀ। ਇਹ ਔਰਤ ਉਨ੍ਹਾਂ 27 ਮਰੀਜ਼ਾਂ ਵਿੱਚੋਂ ਇੱਕ ਸੀ ਜੋ ਪਹਿਲੀ ਵਾਰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਈ ਗਈ ਸੀ। ਸ਼ੁਰੂ ਵਿਚ, ਚੀਨੀ ਪ੍ਰਸ਼ਾਸਨ ਨੇ ਲਾਪਰਵਾਹੀ ਵਰਤੀ ਅਤੇ ਇਸ ਔਰਤ ਤੋਂ ਉਸ ਦੇ ਪਰਿਵਾਰ ਅਤੇ ਫਿਰ ਕਈਆਂ ਨੂੰ ਲਾਗ ਲੱਗ ਗਈ। ਚੀਨੀ ਪ੍ਰਸ਼ਾਸਨ ਨੇ ਦਸੰਬਰ ਦੇ ਅਖੀਰ ਵਿੱਚ ਇਸ ਔਰਤ ਨੂੰ ਵੱਖ ਕਰ ਦਿੱਤਾ।

Corona Virus Test Corona Virus Test

ਅਮਰੀਕੀ ਮੀਡੀਆ ਨੇ ਦੱਸਿਆ ਪਹਿਲਾਂ ਮਰੀਜ 
ਅਜਿਹੀਆਂ ਕਈ ਰਿਪੋਰਟਾਂ ਹਨ ਜਿਨ੍ਹਾਂ ਦੇ ਅਨੁਸਾਰ ਚੀਨ ਨੇ ਘੱਟੋ ਘੱਟ 250 ਅਜਿਹੇ ਲੋਕਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ 2019 ਵਿਚ ਹੀ ਕੋਰੋਨਾ ਵਾਇਰਸ ਦੀ ਲਾਗ ਲੱਗ ਗਈ ਸੀ। ਅਮਰੀਕੀ ਮੀਡੀਆ ਨੇ ਵੀ ਇਸ ਔਰਤ ਨੂੰ ਪਹਿਲਾਂ ਮਰੀਜ਼ ਦੱਸਿਆ ਸੀ, ਪਰ ਚੀਨ ਦੀ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਇਹ ਔਰਤ ਮਰੀਜ਼ ਸਿਫ਼ਰ ਹੈ।

ਉੱਥੇ ਹੀ ਚੀਨ ਦਾ ਸਿਧਾਂਤ ਇਹ ਹੈ ਕਿ ਇਹ ਵਾਇਰਸ ਅਮਰੀਕੀ ਸੈਨਾ ਦੀ ਪ੍ਰਯੋਗਸ਼ਾਲਾ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚ ਸ਼ਬਦੀ ਲੜਾਈ ਹੋ ਗਈ। ਇਸ 57 ਸਾਲਾ ਔਰਤ ਨੇ ਕਿਹਾ ਹੈ ਕਿ ਜੇਕਰ ਚੀਨੀ ਸਰਕਾਰ ਸਮੇਂ ਸਿਰ ਕਦਮ ਚੁੱਕ ਲੈਂਦੀ ਤਾਂ ਮਰਨ ਵਾਲਿਆਂ ਦੀ ਗਿਣਤੀ ਘੱਟ ਹੁੰਦੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement