ਅੱਜ ਹੋਣ ਵਾਲੇ 'ਹਾਰਟ ਆਫ ਏਸ਼ੀਆ' ਸੰਮੇਲਨ ਵਿਚ ਹਿੱਸਾ ਲੈਣਗੇ ਭਾਰਤ ਅਤੇ ਪਾਕਿ ਦੇ ਵਿਦੇਸ਼ ਮੰਤਰੀ 
Published : Mar 30, 2021, 7:44 am IST
Updated : Mar 30, 2021, 8:12 am IST
SHARE ARTICLE
Pakistan , India
Pakistan , India

‘ਹਾਰਟ ਆਫ ਏਸ਼ੀਆ’ ਸਮਾਗਮ ਵਿਚ 15 ਦੇਸ਼ਾਂ ਦੇ ਵਿਦੇਸ਼ ਮੰਤਰੀ ਸ਼ਾਮਲ ਹੋਣਗੇ।

ਨਵੀਂ ਦਿੱਲੀ - ਮੱਧ ਏਸ਼ੀਆਈ ਦੇਸ਼ ਤਾਜੀਕੀਸਤਾਨ ਵਿਚ ਮੰਗਲਵਾਰ ਨੂੰ ਆਯੋਜਿਤ ਹੋਣ ਵਾਲੇ ‘ਹਾਰਟ ਆਫ ਏਸ਼ੀਆ’ ਸਮਾਗਮ ਵਿਚ 15 ਦੇਸ਼ਾਂ ਦੇ ਵਿਦੇਸ਼ ਮੰਤਰੀ ਸ਼ਾਮਲ ਹੋਣਗੇ। ਇਸ ਮੌਕੇ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵੀ ਸ਼ਾਮਲ ਹੋਣਗੇ ਅਤੇ ਇੱਕ ਹੀ ਕਮਰੇ ਵਿਚ ਆਹਮੋਂ-ਸਾਹਮਣੇ ਹੋਣਗੇ।

India Pakistan India, Pakistan

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਪਾਕਿਸ‍ਤਾਨ ਫੌਜ ਦੇ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਦੇ ਸਕਾਰਾਤਮਕ ਬਿਆਨਾਂ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਇੱਕ ਹੀ ਬੈਠਕ ਵਿੱਚ ਸ਼ਾਮਲ ਹੋਣਗੇ। ਹਾਲਾਂਕਿ ਦੋਨਾਂ ਵਿਦੇਸ਼ ਮੰਤਰੀਆਂ ਦੀ ਦੁਵੱਲੀ ਮੁਲਾਕਾਤ ਤੈਅ ਨਹੀਂ ਹੈ ਪਰ ਅਚਾਨਕ ਦੀ ਮੁਲਾਕਾਤ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ।

Imran Khan , PM Modi Imran Khan , PM Modi

ਦੱਸ ਦਈਏ ਕਿ ਸਰਹੱਦ 'ਤੇ ਜੰਗਬੰਦੀ ਮੁੜ ਸ਼ੁਰੂ ਹੋਣ ਅਤੇ ਭਾਰਤ-ਪਾਕਿ ਸਿੰਧ ਪਾਣੀ ਕਮਿਸ਼ਨ ਦੀ ਦਿੱਲੀ ਵਿਚ ਬੈਠਕ ਤੋਂ ਬਾਅਦ ਇਹ ਬੈਠਕ ਹੋਣ ਜਾ ਰਹੀ ਹੈ, ਜਿੱਥੇ ਭਾਰਤ-ਪਾਕਿ ਵਿਦੇਸ਼ ਮੰਤਰੀ ਮੌਜੂਦ ਰਹਿਣਗੇ। 23 ਮਾਰਚ ਨੂੰ ਪੀ.ਐੱਮ. ਮੋਦੀ ਨੇ ਪਾਕਿਸਤਾਨ ਦਿਵਸ 'ਤੇ ਪਾਕਿ ਪੀ.ਐੱਮ. ਨੂੰ ਵਧਾਈ ਪੱਤਰ ਭੇਜਿਆ ਸੀ, ਉਥੇ ਹੀ ਪਾਕਿ ਪੀ.ਐੱਮ. ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ 'ਤੇ ਪੀ.ਐੱਮ. ਮੋਦੀ ਨੇ ਟਵੀਟ ਕਰ ਉਨ੍ਹਾਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਸੀ।

Sushma SwarajSushma Swaraj

ਜ਼ਿਕਰਯੋਗ ਹੈ ਕਿ ਸਤੰਬਰ 2018 ਵਿਚ ਉਸ ਸਮੇਂ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇਪਾਲ ਵਿਚ ਚੱਲ ਰਹੇ ਸਾਰਕ ਸੰਮੇਲਨ ਤੋਂ ਆਪਣਾ ਭਾਸ਼ਣ ਖ਼ਤਮ ਕਰਨ ਤੋਂ ਬਾਅਦ ਚਲੀ ਗਈ ਸੀ, ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਦੇ ਭਾਸ਼ਣ ਦਾ ਇੰਤਜ਼ਾਰ ਨਹੀਂ ਕੀਤਾ ਸੀ। ਸਤੰਬਰ 2019 ਵਿਚ ਵੀ ਨਿਊ-ਯਾਰਕ ਵਿੱਚ ਪਾਕਿ ਵਿਦੇਸ਼ ਮੰਤਰੀ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਭਾਸ਼ਣ ਦਾ ਬਾਈਕਾਟ ਕੀਤਾ ਸੀ। ਹਾਲਾਂਕਿ ਸਤੰਬਰ 2020 ਵਿਚ ਦੋਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਮਾਸਕੋ ਵਿਚ SCO ਬੈਠਕ ਵਿਚ ਆਹਮੋਂ ਸਾਹਮਣੇ ਸਨ ਪਰ ਇਸ ਬਦਲੇ ਮਾਹੌਲ ਵਿਚ ਇਸ ਬੈਠਕ ਨੂੰ ਸਕਾਰਾਤਮਕ ਤੌਰ 'ਤੇ ਵੇਖਿਆ ਜਾ ਰਿਹਾ ਹੈ।

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement