
ਜਨਤਾ ਹੀ ਮੁੱਖ ਮੰਤਰੀ ਬਣਾਉਂਦੀ ਹੈ ਤੇ ਜਨਤਾ ਹੀ ਹਟਾਉਂਦੀ ਹੈ।
ਨੰਦੀਗ੍ਰਾਮ - ਪੱਛਮੀ ਬੰਗਾਲ ਵਿਚ ਅੱਜ ਯਾਨੀ ਮੰਗਲਵਾਰ ਦੇ ਦੂਜੇ ਪੜਾਅ ਦੀਆਂ ਚੋਣਾਂ ਨੂੰ ਲੈ ਕੇ ਪ੍ਰਚਾਰ ਦਾ ਆਖ਼ਰੀ ਦਿਨ ਹੈ। ਰਾਜ ਦੀ ਹਾਟ ਸੀਟ ਬਣੇ ਨੰਦੀਗ੍ਰਾਮ ਵਿਧਾਨ ਸਭਾ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪ੍ਰੋਗਰਾਮ ਹਨ। ਮਮਤਾ ਬੈਨਰਜੀ ਨੇ ਆਪਣੀ ਯਾਤਰਾ ਵੀਲ੍ਹਚੇਅਰ 'ਤੇ ਹੀ ਬੈਠ ਕੇ ਕੱਢੀ।
Amit Shah Road Show
ਉੱਥੇ ਹੀ ਦੂਜੇ ਪਾਸੇ ਅਮਿਤ ਸ਼ਾਹ ਵੀ ਰੋਡ ਸ਼ੋਅ ਵਿਚ ਹਿੱਸਾ ਲੈ ਰਹੇ ਹਨ। ਉਨ੍ਹਾਂ ਦੇ ਨਾਲ ਨੰਦੀਗਰਾਮ ਤੋਂ ਭਾਜਪਾ ਉਮੀਦਵਾਰ ਸੁਵੇਂਦੂ ਅਧਿਕਾਰੀ ਵੀ ਹਨ। ਦੂਜੇ ਪੜਾਅ ਲਈ ਵੋਟਿੰਗ 1 ਅਪ੍ਰੈਲ ਨੂੰ ਸ਼ਾਮ 5 ਵਜੇ ਖ਼ਤਮ ਹੋਵੇਗੀ। ਆਪਣੇ ਰੋਡ ਸ਼ੋਅ ਦੌਰਾਨ ਮਮਤਾ ਬੈਨਰਜੀ ਨੇ ਕਿਹਾ, ਭਾਰਤੀ ਜਨਤਾ ਪਾਰਟੀ ਨੂੰ ਰਾਜਨੀਤਿਕ ਤੌਰ 'ਤੇ ਦਫਨਾਉਣਾ ਪਏਗਾ ਅਤੇ ਉਨ੍ਹਾਂ ਨੂੰ ਨੰਦੀਗਰਾਮ ਅਤੇ ਬੰਗਾਲ ਤੋਂ ਬਾਹਰ ਸੁੱਟਣਾ ਪਵੇਗਾ। ਦੱਸ ਦਈਏ ਕਿ ਮਮਤਾ ਬੈਨਰਜੀ ਭਾਜਪਾ ਨੂੰ ਲਗਾਤਾਰ ਬਾਹਰੀ ਆਖਦੀ ਆਈ ਹੈ।
West Bengal Chief Minister and TMC leader Mamata Banerjee leads a 'padyatra' in Bhagabeda of Nandigram. pic.twitter.com/Eu8AjGPJ0v
— ANI (@ANI) March 30, 2021
ਨੰਦੀਗਰਾਮ ਦੇ ਸੋਨਾ ਚੂਰਾ ਵਿਚ ਮਮਤਾ ਬੈਨਰਜੀ ਨੇ ਕਿਹਾ, 'ਮੈਂ ਕਿਸੇ ਵੀ ਹੋਰ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਸਕਦੀ ਸੀ ਪਰ ਮੈਂ ਨੰਦੀਗ੍ਰਾਮ ਨੂੰ ਚੁਣਿਆ। ਮੈਂ ਅਜਿਹਾ ਇੱਥੋਂ ਦੀਆਂ ਮਾਤਾਵਾਂ ਅਤੇ ਭੈਣਾਂ ਦੇ ਪ੍ਰਤੀ ਸਨਮਾਨ ਪ੍ਰਗਟ ਕਰਨ ਲਈ ਕੀਤਾ। ਨੰਦਿਗਰਾਮ ਅੰਦੋਲਨ ਨੂੰ ਸਲਾਮ ਕਰਨ ਲਈ ਸਿੰਗੂਰ ਦੀ ਥਾਂ ਮੈਂ ਇਸ ਨੂੰ ਚੁਣਿਆ। ਉਹਨਾਂ ਕਿਹਾ, 'ਯਾਦ ਰੱਖੋ, ਜੇ ਮੈਂ ਇਕ ਵਾਰ ਨੰਦੀਗ੍ਰਾਮ ਆ ਗਈ ਤਾਂ ਜਾਊਂਗੀ ਨਹੀਂ। ਨੰਦੀਗ੍ਰਾਮ ਮੇਰੀ ਜਗ੍ਹਾ ਹੈ, ਮੈਂ ਇਥੇ ਰਹਾਂਗੀ।'
Amit Shah
ਉਧਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਆਪਣੇ ਰੋਡ ਸ਼ੋਅ ਦੌਰਾਨ ਮਮਤਾ ਬੈਨਰਜੀ 'ਤੇ ਨਿਸਾਨਾ ਸਾਧਦੇ ਹੋਏ ਕਿਹਾ ਕਿ ਉਹ ਤਿੰਨ ਦਿਨ ਤੋਂ ਨੰਦੀਗ੍ਰਾਮ ਵਿਚ ਹਨ, ਇਸ ਤੋਂ ਹੀ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਸਖ਼ਤ ਮੁਕਾਬਲਾ ਹੈ। ਉਹਨਾਂ ਨੇ ਸੂਬੇ ਵਿਚ 200 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਹੈ ਅਤੇ ਕਿਹਾ ਹੈ ਕਿ ਜਨਤਾ ਹੀ ਮੁੱਖ ਮੰਤਰੀ ਬਣਾਉਂਦੀ ਹੈ ਤੇ ਜਨਤਾ ਹੀ ਹਟਾਉਂਦੀ ਹੈ।
Amit shah
ਅਮਿਤ ਸ਼ਾਹ ਦਾ ਕਹਿਣਾ ਹੈ ਕਿ ਇੱਥੇ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਇਕ ਦੁਖਦ ਸਮਾਚਾਰ ਮਿਲਿਆ। ਜਿੱਥੇ ਮਮਤਾ ਬੈਨਰਜੀ ਰਹਿ ਰਹੀ ਹੈ ਉੱਤੋਂ ਮਹਿਜ 5 ਕਿਲੋਮੀਟਰ ਦੀ ਦੂਰੀ 'ਤੇ ਇਕ ਮਹਿਲਾ ਨਾਲ ਬਲਾਤਕਾਰ ਹੋਇਆ। ਉਹਨਾਂ ਸਾਵਲ ਕਰਦੇ ਹੋਏ ਕਿਹਾ ਕਿ ਜੇ ਕਿਸੇ ਇਲਾਕੇ ਮੁੱਖ ਮੰਤਰੀ ਹੀ ਮਹਿਲਾ ਹੋਵੇ ਤਾਂ ਉਸ ਇਲਾਕੇ ਵਿਚ ਅਜਿਹਾ ਕੁੱਝ ਹੁੰਦਾ ਹੋਵੇ ਤਾਂ ਮਹਿਲਾਵਾਂ ਕਿਵੇਂ ਸੁਰੱਖਿਅਤ ਰਹਿਣਗੀਆਂ?