
ਕਿਸਾਨ ਸੋਹਣ ਸਿੰਘ ਨਾਲ ਨੌਕਰੀ ਕਰਦਾ ਸੀ ਅਤੇ ਰਾਤ ਸਮੇਂ ਪਸ਼ੂਆਂ ਦੇ ਵਾੜੇ ਕੋਲ ਬਣੇ ਕਮਰੇ 'ਚ ਰਿਹਾਇਸ਼ ਰੱਖੀ ਹੋਈ ਸੀ।
ਮਾਛੀਵਾੜਾ ਸਾਹਿਬ-ਮਾਛੀਵਾੜਾ ਸਾਹਿਬ ਨੇੜੇ ਪੈਂਦੇ ਪਿੰਡ ਝੂੱਗੀਆਂ ਵਿਖੇ ਕਿਸਾਨ ਦੇ ਘਰ ਖੇਤੀਬਾੜੀ ਦਾ ਕੰਮ ਕਰਦਾ ਪ੍ਰਵਾਸੀ ਮਜ਼ਦੂਰ ਵਿਨੋਦ ਬੀਤੀ ਰਾਤ ਆਪਣੀ ਪਤਨੀ ਸਰਿਤਾ (40) ਦਾ ਤੇਜ਼ਧਾਰ ਹਥਿਆਰ ਨਾਲ ਗਲ ਵੱਢ ਕੇ ਕਤਲ ਕਰਨ ਤੋਂ ਬਾਅਦ ਫ਼ਰਾਰ ਹੋ ਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਵਿਨੋਦ ਕੁਮਾਰ ਆਪਣੀ ਪਤਨੀ ਸਰਿਤਾ ਸਮੇਤ ਪਿੰਡ ਝੂੰਗੀਆਂ ਵਿਖੇ ਕਿਸਾਨ ਸੋਹਣ ਸਿੰਘ ਨਾਲ ਨੌਕਰੀ ਕਰਦਾ ਸੀ ਅਤੇ ਰਾਤ ਸਮੇਂ ਪਸ਼ੂਆਂ ਦੇ ਵਾੜੇ ਕੋਲ ਬਣੇ ਕਮਰੇ 'ਚ ਰਿਹਾਇਸ਼ ਰੱਖੀ ਹੋਈ ਸੀ।
Punjab Policeਕਿਸਾਨ ਸੋਹਣ ਸਿੰਘ ਵਲੋਂ ਜਦੋਂ ਤੜਕੇ ਪਸ਼ੂਆਂ ਨੂੰ ਚਾਰਾ ਨਾ ਪਾਇਆ ਹੋਇਆ ਦੇਖਿਆ ਤਾਂ ਉਸ ਨੇ ਨਾਲ ਬਣੇ ਕਮਰੇ 'ਚ ਵਿਨੋਦ ਕੁਮਾਰ ਨੂੰ ਉਠਾਉਣ ਲਈ ਜਾ ਕੇ ਦੇਖਿਆ ਤਾਂ ਅੱਗੇ ਵਿਨੋਦ ਕੁਮਾਰ ਦੀ ਪਤਨੀ ਸਰਿਤਾ ਦੀ ਲਾਸ਼ ਖੂਨ ਨਾਲ ਲੱਥਪੱਥ ਬਿਸਤਰੇ 'ਤੇ ਪਈ ਦੇਖ ਹੱਕਾ ਬੱਕਾ ਰਹਿ ਗਿਆ ਜਿਸ 'ਤੇ ਕਿਸਾਨ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।