ਮਰਨ ਵਾਲਿਆਂ ਵਿੱਚ 4 ਵਿਅਕਤੀ ਪੰਜਾਬ ਦੇ ਸਰਦੂਲਗੜ੍ਹ ਦੇ ਸਨ ਵਸਨੀਕ
ਸਿਰਸਾ: ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਵੀਰਵਾਰ ਸ਼ਾਮ 5 ਵਜੇ ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ ਵਿੱਚ 2 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 4 ਵਿਅਕਤੀ ਸਰਦੂਲਗੜ੍ਹ ਅਤੇ ਇੱਕ ਸਿਰਸਾ ਦਾ ਰਹਿਣ ਵਾਲਾ ਹੈ। ਇਹ ਹਾਦਸਾ ਸ਼ਹਿਰ ਦੇ ਸਰਦੂਲਗੜ੍ਹ ਰੋਡ 'ਤੇ ਨਿਰੰਕਾਰੀ ਭਵਨ ਨੇੜੇ ਵਾਪਰਿਆ।
ਇਸ ਸਿੱਧੀ ਟੱਕਰ ਵਿੱਚ ਸਰਦੂਲਗੜ੍ਹ ਦੇ ਇੱਕੋ ਪਰਿਵਾਰ ਦੇ ਗੁਰਤੇਜ ਸਿੰਘ, ਉਸ ਦੀ ਪਤਨੀ ਪਰਮਜੀਤ ਕੌਰ, 7 ਸਾਲਾ ਬੱਚੇ ਗੁਣਾਜ ਅਤੇ 6 ਮਹੀਨਿਆਂ ਦੀ ਸੁਖਜੀਤ ਦੀ ਮੌਤ ਹੋ ਗਈ। ਜਦਕਿ 14 ਸਾਲਾ ਕਵਲਪ੍ਰੀਤ ਕੌਰ ਜ਼ਖਮੀ ਹੋ ਗਈ।
ਦੂਜੇ ਪਾਸੇ ਸਕੋਡਾ ਕਾਰ 'ਚ ਸਵਾਰ 20 ਸਾਲਾ ਰਾਹੁਲ ਦੀ ਮੌਤ ਹੋ ਗਈ ਅਤੇ 20 ਸਾਲਾ ਰਣਜੀਤ ਅਤੇ 20 ਸਾਲਾ ਮੋਹਿਤ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਿਰਸਾ ਅਤੇ ਅਗਰੋਹਾ ਦੇ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ। ਤਿੰਨੋਂ ਕਾਲਜ ਦੇ ਵਿਦਿਆਰਥੀ ਹਨ।