
ਇਹ ਘਟਨਾ 27 ਮਾਰਚ ਦੀ ਦੱਸੀ ਜਾ ਰਹੀ ਹੈ।
ਤ੍ਰਿਪੁਰਾ : ਤ੍ਰਿਪੁਰਾ ਦੀ ਬਾਗਬਾਸਾ ਸੀਟ ਤੋਂ ਵਿਧਾਇਕ ਜਾਦਬ ਲਾਲ ਨਾਥ (ਭਾਜਪਾ ਵਿਧਾਇਕ) ਅਸ਼ਲੀਲ ਵੀਡੀਓ ਦੇਖਦੇ ਫੜੇ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਵਿਧਾਇਕ ਉਸ ਸਮੇਂ ਕਥਿਤ ਤੌਰ 'ਤੇ ਆਪਣੇ ਮੋਬਾਈਲ 'ਤੇ ਅਸ਼ਲੀਲ ਫਿਲਮ ਦੇਖ ਰਿਹਾ ਸੀ ਜਦੋਂ ਵਿਧਾਨ ਸਭਾ ਚੱਲ ਰਹੀ ਸੀ। ਤ੍ਰਿਪੁਰਾ ਵਿਧਾਨ ਸਭਾ ਦੇ ਅੰਦਰ ਪੋਰਨ ਦੇਖਦੇ ਹੋਏ ਬੀਜੇਪੀ ਵਿਧਾਇਕ ਦੀ ਵੀਡੀਓ ਵਾਇਰਲ ਹੋਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਤ੍ਰਿਪੁਰਾ ਵਿਧਾਨ ਸਭਾ ਦੌਰਾਨ ਭਾਜਪਾ ਵਿਧਾਇਕ ਆਪਣੇ ਮੋਬਾਈਲ 'ਤੇ ਅਸ਼ਲੀਲ ਫਿਲਮ ਦੇਖ ਰਹੇ ਸਨ, ਇਸ ਦੌਰਾਨ ਪਿੱਛੇ ਬੈਠੇ ਇਕ ਨੇਤਾ ਨੇ ਆਪਣੇ ਮੋਬਾਈਲ ਤੋਂ ਇਸ ਦੀ ਵੀਡੀਓ ਰਿਕਾਰਡ ਕੀਤੀ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਇਹ ਘਟਨਾ 27 ਮਾਰਚ ਦੀ ਦੱਸੀ ਜਾ ਰਹੀ ਹੈ।
ਸਾਲ 2012 ਵਿੱਚ ਕਰਨਾਟਕ ਵਿਧਾਨ ਸਭਾ ਵਿੱਚ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ। ਕਰਨਾਟਕ ਸਰਕਾਰ ਦੇ ਦੋ ਮੰਤਰੀ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਆਪਣੇ ਮੋਬਾਈਲ 'ਤੇ ਅਸ਼ਲੀਲ ਫਿਲਮਾਂ ਦੇਖ ਰਹੇ ਸਨ। ਤਤਕਾਲੀ ਸਹਿਕਾਰਤਾ ਮੰਤਰੀ ਲਕਸ਼ਮਣ ਸਾਵਦੀ ਅਤੇ ਮਹਿਲਾ ਤੇ ਬਾਲ ਕਲਿਆਣ ਮੰਤਰੀ ਸੀਸੀ ਪਾਟਿਲ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਮੋਬਾਈਲ 'ਤੇ ਅਸ਼ਲੀਲ ਕਲਿੱਪਿੰਗ ਦੇਖ ਰਹੇ ਸਨ।
ਉਨ੍ਹਾਂ ਦੀ ਹਰਕਤ ਨੂੰ ਸਭ ਤੋਂ ਪਹਿਲਾਂ ਸਥਾਨਕ ਚੈਨਲ ਨੇ ਫੜਿਆ ਸੀ। ਇਸ ਘਟਨਾ ਤੋਂ ਬਾਅਦ ਭਾਜਪਾ ਕਾਫੀ ਸ਼ਰਮਿੰਦਾ ਹੋਈ। ਅੱਜ ਤੱਕ ਵਿਰੋਧੀ ਧਿਰ ਉਸ ਘਟਨਾ ਦਾ ਜ਼ਿਕਰ ਕਰਕੇ ਭਾਜਪਾ 'ਤੇ ਨਿਸ਼ਾਨਾ ਸਾਧਦੀ ਹੈ। ਕਰਨਾਟਕ ਦੇ ਵਿਰੋਧੀ ਜਨਤਾ ਦਲ ਸੈਕੂਲਰ (ਜੇਡੀਐਸ) ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਨੇ ਇਸ ਘਟਨਾ ਨੂੰ ਲੋਕਤੰਤਰ 'ਤੇ ਕਾਲਾ ਧੱਬਾ ਦੱਸਿਆ ਹੈ। ਹੁਣ ਤ੍ਰਿਪੁਰਾ ਦੇ ਵਿਧਾਇਕ ਨੇ ਅਜਿਹਾ ਕਾਂਡ ਕਰ ਦਿੱਤਾ ਹੈ।