
Odisha News :ਨੇਰਗੁੰਡੀ ਰੇਲਵੇ ਸਟੇਸ਼ਨ ਕੋਲ ਵਾਪਰਿਆ ਹਾਦਸਾ, ਹਾਦਸੇ ’ਚ ਕਈ ਲੋਕ ਜ਼ਖ਼ਮੀ
Odisha News in Punjabi : ਕਟਕ ਦੇ ਨੇਰਗੁੰਡੀ ਨੇੜੇ ਰੇਲ ਹਾਦਸੇ ਦੀ ਖ਼ਬਰ ਹੈ। ਟ੍ਰੇਨ ਨੰਬਰ 12551 ਕਾਮਾਖਿਆ ਐਕਸਪ੍ਰੈਸ ਦੇ 11 ਡੱਬੇ ਪਟੜੀ ਤੋਂ ਉਤਰ ਗਏ ਹਨ। ਕਟਕ ਸਟੇਸ਼ਨ ਤੋਂ ਰਵਾਨਾ ਹੋਣ ਤੋਂ ਬਾਅਦ, ਕਾਮਾਖਿਆ ਐਕਸਪ੍ਰੈਸ ਮੰਗੋਲੀ ਸਟੇਸ਼ਨ ਦੇ ਨੇੜੇ ਪਟੜੀ ਤੋਂ ਉਤਰ ਗਈ ਅਤੇ ਇਸਦੇ ਕਈ ਡੱਬੇ ਪਟੜੀ ਤੋਂ ਉਤਰ ਗਏ। ਜਾਣਕਾਰੀ ਅਨੁਸਾਰ, ਰੇਲਗੱਡੀ ਦੇ B9 ਤੋਂ B14 ਤੱਕ ਦੇ ਡੱਬੇ ਪਟੜੀ ਤੋਂ ਉਤਰ ਗਏ ਹਨ। ਇਸ ਹਾਦਸੇ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਖੁਰਦਾ ਡੀਆਰਐਮ, ਈਸਟ ਕੋਸਟ ਰੇਲਵੇ ਮੈਨੇਜਰ ਮੌਕੇ 'ਤੇ ਪਹੁੰਚੇ ਅਤੇ ਕਿਹਾ ਕਿ ਹੈਲਪਲਾਈਨ ਨੰਬਰ ਬਹੁਤ ਜਲਦੀ ਜਾਰੀ ਕੀਤਾ ਜਾਵੇਗਾ। ਹਾਦਸੇ ਵਿੱਚ ਜ਼ਖਮੀ ਹੋਏ ਕੁਝ ਲੋਕਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ ਹੈ।
(For more news apart from Major train accident near Nirgundi in Cuttack, 11 coaches of Kamakhya Express derailed News in Punjabi, stay tuned to Rozana Spokesman)