ਅਗਲੀ ਸਰਕਾਰ ਤੋਂ ਪਹਿਲਾਂ 100 ਦਿਨ ਦਾ ਐਜੰਡਾ ਬਣਾਉਣ ਵਿਚ ਜੁਟੀ ਬਿਊਰੋਕ੍ਰੰਸੀ
Published : Apr 30, 2019, 9:49 am IST
Updated : Apr 30, 2019, 9:49 am IST
SHARE ARTICLE
Top bureaucrats started preparing agenda for the first 100 days of next government
Top bureaucrats started preparing agenda for the first 100 days of next government

ਬਿਊਰੋਕ੍ਰੰਸੀ  ਲਈ ਤਿਆਰ ਕੀਤੀ ਜਾ ਰਹੀ ਹੈ ਕਾਰਜ ਯੋਜਨਾ

ਨਵੀਂ ਦਿੱਲੀ: ਆਗੂ ਜਿੱਥੇ ਲੋਕ ਸਭਾ ਚੋਣਾਂ ਵਿਚ ਵਿਅਸਤ ਹਨ, ਉੱਥੇ ਬਿਊਰੋਕ੍ਰੰਸੀ ਅਗਲੀ ਸਰਕਾਰ ਲਈ ਸੈਕਟਰ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਕਾਰਜ ਯੋਜਨਾ ਤਿਆਰ ਕਰਨ ਵਿਚ ਜੁਟੀ ਹੋਈ ਹੈ। ਇਸ ਵਿਚ ਅਗਲੀ ਸਰਕਾਰ ਦੇ ਪਹਿਲੇ 100 ਦਿਨ ਦਾ ਐਜੰਡਾ ਵੀ ਸ਼ਾਮਲ ਹੈ। ਸਾਰੇ ਮੰਤਰਾਲਿਆਂ ਨੇ ਇਸ ਕਾਰਜ ਯੋਜਨਾ ਨੂੰ ਪ੍ਰਧਾਨ ਮੰਤਰੀ ਕਾਰਜਕਾਲ ਨੂੰ ਦਿਖਾਉਣਾ ਸ਼ੁਰੂ ਵੀ ਕਰ ਦਿੱਤਾ ਹੈ। ਐਚਆਰਡੀ ਮਿਨਿਸਟ੍ਰੀ ਇਸ ਵਾਰ ਇਸ ਦੀ ਜਗ੍ਹ ਕਾਰਜ  ਯੋਜਨਾ ’ਤੇ ਕੰਮ ਕਰਨ ਜਾ ਰਹੀ ਹੈ।

beroBureaucracy

ਇਸ ਕਾਰਜ ਵਿਚ ਸਾਬਕਾ ਰੇਵੈਨਯੂ ਸੈਕਟਰੀ ਹਸਮੁੱਖ ਅਹਾਰੀਆ, ਪਾਲਿਸੀ ਕਮਿਸ਼ਨ ਦੇ ਸੀਈਓ ਅਮਿਤਾਭ ਕਾਂਤ, ਪ੍ਰਧਾਨ ਮੰਤਰੀ ਦੇ ਮੁੱਖ ਵਿਗਿਆਨਿਕ ਸਲਾਹਕਾਰ ਡਾ. ਵਿਜੈ ਰਾਘਵਨ, ਰੈਡਿਫ ਦੇ ਫਾਉਂਡਰ ਅਜਿਤ ਬਾਲਾਕ੍ਰਿਸ਼ਣਨ ਅਤੇ ਇੰਫੋਸਿਸ ਦੇ ਸਾਬਕਾ ਸੀਈਓ ਗੋਪਾਲ ਕ੍ਰਿਸ਼ਣਨ ਸਮੇਤ ਕਈ ਸ਼ਖ਼ਸ਼ੀਅਤਾਂ ਸ਼ਾਮਲ ਹਨ। ਇਸ ਸਮੂਹ ਨੇ ਐਜੂਕੇਸ਼ਨ ਕੁਆਲਿਟੀ ਅਪਗ੍ਰੇਡੇਸ਼ਨ ਅਤੇ ਇਨਕਲੂਜਨ ਪ੍ਰੋਗਰਾਮ ਨਾਮ ਦਾ ਇਕ ਪ੍ਰੋਜੈਕਟ ਸ਼ੁਰੂ ਕੀਤਾ ਹੈ।

Bereaucracy Bereaucracy

ਇਸ ਦਾ ਮਕਸਦ ਇਹ ਹੈ ਕਿ ਅਗਲੇ 5 ਸਾਲਾਂ ਵਿਚ ਸਿਸਟਮ ਵਿਚ ਵੱਡਾ ਬਦਲਾਅ ਲਿਆਉਣਾ। ਸਿੱਖਿਆ ਨਾਲ ਜੁੜੇ ਮੁੱਦਿਆਂ ਲਈ ਕਾਂਤ, ਅਹਾਰੀਆ ਅਤੇ ਗੋਪਾਲ ਕ੍ਰਿਸ਼ਣਨ ਦੀ ਅਗਵਾਈ ਵਿਚ 10 ਐਕਸਪਟ੍ਰਸ ਗਰੁੱਪ ਬਣਾਏ ਗਏ ਹਨ। ਉਹਨਾਂ ਨੇ ਅਪਣਾ ਡ੍ਰਾਫਟ ਪਲੈਨ ਸਰਕਾਰ ਨੂੰ ਵੀ ਦੇ ਦਿੱਤਾ ਹੈ।  ਮਿਲੀ ਜਾਣਕਾਰੀ ਮੁਤਾਬਕ ਇਹ 10 ਗਰੁੱਪ 22-24 ਅਪ੍ਰੈਲ ਨੂੰ ਮਸੂਰੀ ਸਥਿਤ ਲਾਲ ਬਹਾਦੁਰ ਨੈਸ਼ਨਲ ਅਕੈਡਮੀ ਆਫ ਐਡਮਿਨਿਸਟ੍ਰੇਸ਼ਨ ਵਿਚ ਮਿਲੇ ਸਨ।

ਇਸ ਤਿੰਨ ਦਿਨ ਦੇ ਬੂਟ ਕੈਂਪ ਦੌਰਾਨ ਕਾਰਜ ਯੋਜਨਾ ਕੀਤੀ ਗਈ ਸੀ। ਦਸਿਆ ਜਾ ਰਿਹਾ ਹੈ ਕਿ ਜੂਨ 2019 ਤਕ ਇਕ ਚੰਗੀ ਪੰਜ ਸਾਲਾਂ ਸਿੱਖਿਆ ਯੋਜਨਾ ਨੂੰ ਤਿਆਰ ਕਰਨ ਲਈ ਹੁਣ ਇਕ ਵਰਕਿੰਗ ਗਰੁੱਪ ਇਹਨਾਂ ਸਾਰੇ 10 ਸਮੂਹਾਂ ਦੀ ਰਿਪੋਰਟ ਇਕੱਠੀ ਕਰੇਗਾ। ਗੁਜਰਾਤ ਸੈਂਟਰਲ ਯੂਨੀਵਰਸਿਸਟੀ ਦੇ ਚਾਂਸਲਰ ਅਹਾਰੀਆ ਦੀ ਅਗਵਾਈ ਵਿਚ ਬਣਿਆ ਸਮੂਹ ਲੋਕਾਂ ਤਕ ਉੱਚ ਸਿੱਖਿਆ ਦੀ ਪਹੁੰਚ ਨੂੰ ਵਧਾਉਣ ਵਿਚ ਕੰਮ ਕਰੇਗਾ।

BereaucracyBereaucracy

ਮਿਲੀ ਜਾਣਕਾਰੀ ਮੁਤਾਬਕ ਇਸ ਗਰੁੱਪ ਨੇ 2024 ਤਕ ਗ੍ਰਾਸ ਐਨਰੋਲਮੈਂਟ ਰੇਸ਼ੀਓ ਨੂੰ ਦੁਗਣਾ ਕਰਕੇ 52 ਤਕ ਲੈ ਜਾਣ ਦੀ ਰਿਪੋਰਟ ਤਿਆਰ ਕੀਤੀ ਹੈ। ਰਿਪੋਰਟ ਵਿਚ ਐਸਸੀ ਵਿਦਿਆਰਥੀ ਦੇ ਐਨਰੋਲਮੈਂਟ ਨੂੰ ਦੋ ਗੁਣਾਂ ਅਤੇ ਐਸਟੀ ਵਿਦਿਆਰਥੀਆਂ ਦੇ ਐਨਰੋਲਮੈਂਟ ਨੂੰ ਤਿੰਨ ਗੁਣਾਂ ਕਰਕੇ ਅਤੇ ਪਿਛੜੇ ਸਮੂਹਾਂ ਨੂੰ ਰਾਸ਼ਟਰੀ ਔਸਤ ਤਕ ਲੈ ਜਾਣਾ ਸ਼ਾਮਲ ਹੈ।

ਪਾਲਿਸੀ ਕਮਿਸ਼ਨ ਦੇ ਸੀਈਓ ਕਾਂਤ ਦੀ ਆਗਵਾਈ ਵਾਲੇ ਗਰੁੱਪ ਕੋਲ ਸੰਸਥਾਵਾਂ ਨੂੰ ਅੰਤਰਰਾਸ਼ਟਰੀਕਰਣ ਦੀ ਜ਼ਿੰਮੇਵਾਰੀ ਦਿੱਤੀ ਹੈ। ਇੰਫੋਸਿਸ ਸਾਬਕਾ ਸੀਈਓ ਕ੍ਰਿਸ ਗੋਪਾਲਕ੍ਰਿਸ਼ਣਨ ਦੇ ਗਰੁੱਪ ਨੂੰ ਉੱਚ ਸਿੱਖਿਆ ਲਈ ਵਿੱਤ ਮੁਹੱਈਆ ਕਰਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਅਤੇ ਉਹਨਾਂ ਨੇ ਇਸ ਦੇ ਲਈ ਰਣਨੀਤੀ ਵੀ ਤਿਆਰ ਕੀਤੀ ਹੈ ਜਿਸ ਵਿਚ ਪ੍ਰਾਈਵੇਟ ਸੈਕਟਰ ਦੀ ਭਾਗੀਦਾਰੀ ਨੂੰ ਵਧਾਉਣਾ ਵੀ ਸ਼ਾਮਲ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement