
ਮਨੁੱਖੀ ਸਰੋਤ ਵਿਕਾਸ ਮੰਤਰਾਲਾ ਢੁਕਵੇਂ ਸਮੇਂ 'ਤੇ 10ਵੀਂ ਅਤੇ 12ਵੀਂ ਜਮਾਤ ਲਈ ਬਾਕੀ ਰਹਿੰਦੇ 29 ਮਹੱਤਵਪੂਰਨ ਵਿਸ਼ਿਆਂ ਦਾ ਬੋਰਡ ਦਾ ਇਮਤਿਹਾਨ ਕਰਵਾਉਣ ਨੂੰ ਤਿਆਰ ਹੈ।
ਨਵੀਂ ਦਿੱਲੀ, 29 ਅਪ੍ਰੈਲ: ਮਨੁੱਖੀ ਸਰੋਤ ਵਿਕਾਸ ਮੰਤਰਾਲਾ ਢੁਕਵੇਂ ਸਮੇਂ 'ਤੇ 10ਵੀਂ ਅਤੇ 12ਵੀਂ ਜਮਾਤ ਲਈ ਬਾਕੀ ਰਹਿੰਦੇ 29 ਮਹੱਤਵਪੂਰਨ ਵਿਸ਼ਿਆਂ ਦਾ ਬੋਰਡ ਦਾ ਇਮਤਿਹਾਨ ਕਰਵਾਉਣ ਨੂੰ ਤਿਆਰ ਹੈ। ਮੰਤਰਾਲੇ ਨੇ ਸੂਬਿਆਂ ਨੂੰ ਹੁਕਮ ਦਿਤਾ ਹੈ ਕਿ ਜੋ ਇਮਤਿਹਾਨ ਪਹਿਲਾਂ ਲਏ ਜਾ ਚੁੱਕੇ ਹਨ, ਉਨ੍ਹਾਂ ਦੇ ਮੁਲਾਂਕਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਅਤੇ ਸੀ.ਬੀ.ਐਸ.ਈ. ਬੋਰਡ ਨੂੰ ਪੇਪਰਾਂ ਦੀ ਚੈਕਿੰਗ 'ਚ ਮਦਦ ਕੀਤੀ ਜਾਵੇਗੀ।
ਜਦਕਿ ਬੋਰਡ 10ਵੀਂ ਅਤੇ 12ਵੀਂ ਦੇ 29 ਮਹੱਤਵਪੂਰਨ ਵਿਸ਼ਿਆਂ ਦੇ ਇਮਤਿਹਾਨ ਕਰਵਾਉਣ ਨੂੰ ਤਿਆਰ ਹੈ। ਸੀ.ਬੀ.ਐਸ.ਈ. ਦੇ ਪ੍ਰੀਖਿਆ ਕੰਟਰੋਲ ਡਾ. ਸਨਿਆਮ ਭਾਰਦਵਾਜ ਨੇ ਕਿਹਾ, ''ਸੀ.ਬੀ.ਐਸ.ਈ. ਬੋਰਡ ਇਮਤਿਹਾਨਾਂ ਬਾਰੇ ਕਾਫ਼ੀ ਕਿਆਸ ਲਾਏ ਗਏ ਹਨ। ਬੋਰਡ ਦਾ 10ਵੀਂ, 12ਵੀਂ ਜਮਾਤ ਦੇ 29 ਵਿਸ਼ਿਆਂ ਦੇ ਇਮਤਿਹਾਨ ਲੈਣ ਨੂੰ ਲੈ ਕੇ ਰੁਖ ਉਹੀ ਹੈ ਜਿਸ ਦਾ ਐਲਾਨ ਪਹਿਲਾਂ ਕੀਤਾ ਜਾ ਚੁਕਿਆ ਹੈ। ਬੋਰਡ ਦੇ ਇਮਤਿਹਾਨ ਕਰਵਾਉਣ ਬਾਰੇ ਰੁਖ਼ 'ਚ ਕੋਈ ਤਬਦੀਲੀ ਨਹੀਂ ਆਈ ਹੈ। ਇਮਤਿਹਾਨ ਹੋਣਗੇ।'' ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਮਤਿਹਾਨਾਂ ਤੋਂ ਘੱਟ ਤੋਂ ਘੱਟ 10 ਦਿਨ ਪਹਿਲਾਂ ਨੋਟਿਸ ਦਿਤਾ ਜਾਵੇਗਾ।
ਸੀ.ਬੀ.ਐਸ.ਈ. ਦਾ ਸਪੱਸ਼ਟੀਕਰਨ ਅਜਿਹੇ ਸਮੇਂ ਆਇਆ ਹੈ ਜਦੋਂ ਇਮਤਿਹਾਨਾਂ ਬਾਰੇ ਬੇਯਕੀਨੀ ਬਣੀ ਹੋਈ ਸੀ ਅਤੇ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਸਨ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਰ ਕੇ 10ਵੀਂ ਅਤੇ 12ਵੀਂ ਜਮਾਤ ਦੀ ਬੋਰਡ ਦੇ ਇਮਤਿਹਾਨ ਅੱਠ ਨਿਰਧਾਰਤ ਮਿਤੀਆਂ ਨੂੰ ਨਹੀਂ ਹੋ ਸਕੇ ਸਨ।
(ਪੀਟੀਆਈ)